ਛੋਟੇ ਭਰਾ ਬਾਰੇ ਦੁ-ਖ-ਦ ਸੁਨੇਹਾ ਸੁਣਕੇ, ਵੱਡੇ ਭਰਾ ਨੇ ਵੀ ਤਿਆਗੇ ਪ੍ਰਾਣ, ਇਕੋ ਚਿਤਾ ਵਿਚ ਹੋਇਆ ਦੋਵਾਂ ਭਰਾਵਾਂ ਦਾ ਅੰਤਿਮ ਸਸਕਾਰ

Punjab

ਡੇਰਾ ਬਾਬਾ ਨਾਨਕ (ਪੰਜਾਬ) ਦੇ ਨੇੜੇ ਪੈਂਦੇ ਪਿੰਡ ਆਲੀ ਨੰਗਲ ਤੋਂ ਇਕ ਬਹੁਤ ਹੀ ਦੁਖ-ਦਾਈ ਖ਼-ਬ-ਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰਾ ਬਾਬਾ ਨਾਨਕ ਦੇ ਲਾਗਲੇ ਪਿੰਡ ਆਲੀ ਨੰਗਲ ਵਿਚ ਛੋਟੇ ਭਰਾ ਦੀ ਮੌ-ਤ ਹੋਣ ਦੀ ਸੂਚਨਾ ਸੁਣਨ ਤੋਂ ਬਾਅਦ ਵੱਡੇ ਭਰਾ ਨੂੰ ਵੀ ਦਿਲ ਦਾ ਦੌ-ਰਾ ਪੈ ਗਿਆ ਅਤੇ ਇਸ ਦੌਰਾਨ ਉਸ ਦੀ ਵੀ ਮੌ-ਤ ਹੋ ਗਈ। ਇਲਾਕੇ ਵਿਚ ਇਨ੍ਹਾਂ ਦੋਵਾਂ ਭਰਾਵਾਂ ਦੇ ਗੂੜ੍ਹੇ ਪਿਆਰ ਦੇ ਚਰਚੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੁਕਰਵਾਰ ਨੂੰ ਇਕੋ ਚਿਤਾ ਵਿਚ ਦੋਵੇਂ ਭਰਾਵਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾਂ ਦੇ ਤਾਏ ਦੇ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਚਾਚੇ ਦਾ ਪੁੱਤਰ ਬਲਜਿੰਦਰ ਸਿੰਘ ਉਮਰ 42 ਸਾਲ ਪੁੱਤਰ ਰਤਨ ਸਿੰਘ ਆਪਣੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੇ ਖੇਤ ਵਿਚ ਕੰਮ ਕਰ ਰਿਹਾ ਸੀ। ਉਸ ਸਮੇਂ ਉਸ ਨੂੰ ਅਚਾ-ਨਕ ਤਰੇਲੀਆਂ ਆਉਣ ਲੱਗ ਪਈਆਂ। ਇਸ ਤੋਂ ਤੁਰੰਤ ਬਾਅਦ ਉਸ ਨੂੰ ਇਲਾਜ ਲਈ ਬਟਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਬਲਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਕੱਠਿਆਂ ਦਾ ਹੋਇਆ ਅੰਤਿਮ ਸਸਕਾਰ 

ਅੱਗੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੀ ਮੌ-ਤ ਹੋਣ ਬਾਰੇ ਜਦੋਂ ਉਸ ਦੇ ਵੱਡੇ ਭਰਾ ਸੁਖਵਿੰਦਰ ਸਿੰਘ ਜੋ ਕਿ ਲੁਧਿਆਣਾ ਵਿੱਚ ਡਰਾਈਵਰ ਦਾ ਕੰਮ ਕਰਦਾ ਹੈ, ਨੂੰ ਪਤਾ ਲੱਗਿਆ ਤਾਂ ਉਹ ਛੋਟੇ ਭਰਾ ਦੀ ਮੌ-ਤ ਦਾ ਸਦਮਾ ਸਹਿ ਨਹੀਂ ਸਕਿਆ ਅਤੇ ਉਸ ਨੂੰ ਵੀ ਦਿਲ ਦਾ ਦੌ-ਰਾ ਪੈ ਗਿਆ। ਜਿਥੋਂ ਉਸ ਨੂੰ ਚੰਡੀਗੜ੍ਹ ਦੇ ਇਕ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਪਰ ਉਸ ਦੀ ਵੀ ਮੌ-ਤ ਹੋ ਗਈ। ਬੀਤੇ ਸ਼ੁੱਕਰਵਾਰ ਵਾਲੇ ਦਿਨ ਪਿੰਡ ਆਲੀ ਨੰਗਲ ਵਿਚ ਇਕੋ ਚਿਤਾ ਦੇ ਵਿਚ ਦੋਵੇਂ ਸਕੇ ਭਰਾਵਾਂ ਦਾ ਇਕੱਠਿਆਂ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *