ਬਾੜਮੇਰ (ਰਾਜਸਥਾਨ) ਵਿਚ ਇਕ ਨੌਜਵਾਨ ਨੇ ਸਰਕਾਰੀ ਸਕੂਲ ਦੇ ਕੈਂਪਸ ਵਿਚ ਦਰੱਖਤ ਨਾਲ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਉਕਤ ਨੌਜਵਾਨ ਨੇ ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਵਟਸਐਪ ਉਤੇ ਆਪਣੀ ਮਾਂ ਲਈ ਉਦਾਸ ਸਟੇਟਸ ਲਾਇਆ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬਾੜਮੇਰ ਗ੍ਰਾਮੀਣ ਥਾਣੇ ਦੇ ਮਾਰੂਰੀ ਪਿੰਡ ਵਿਚ ਬੀਤੀ ਰਾਤ 8 ਵਜੇ ਦੇ ਕਰੀਬ ਵਾਪਰੀ ਹੈ। ਜਦੋਂ ਸ਼ਾਮ ਨੂੰ ਉਥੋਂ ਦੀ ਲੰਘ ਰਹੇ ਪਿੰਡ ਵਾਸੀਆਂ ਨੇ ਨਿੰਮ ਦੇ ਦਰੱਖਤ ਨਾਲ ਦੇਹ ਨੂੰ ਲ-ਟ-ਕ-ਦੀ ਦੇਖਿਆ ਤਾਂ ਉਨ੍ਹਾਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰੱਖਤ ਨਾਲ ਲ-ਟ-ਕ ਰਹੀ ਸੀ ਦੇਹ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦਿਹਾਤੀ ਥਾਣੇ ਦੇ ਹੈੱਡ ਕਾਂਸਟੇਬਲ ਬਾਬੂਲਾਲ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਸਰਕਾਰੀ ਹਾਇਰ ਸੈਕੰਡਰੀ ਸਕੂਲ ਪਿੰਡ ਮਾਰੂਰੀ ਦੀ ਗਰਾਊਂਡ ਵਿੱਚ ਇੱਕ ਦਰੱਖਤ ਨਾਲ ਇਕ ਦੇਹ ਲ-ਟ-ਕ-ਦੀ ਮਿਲਣ ਦੀ ਸੂਚਨਾ ਮਿਲੀ ਸੀ। ਖੁ-ਦ-ਕੁ-ਸ਼ੀ ਕਰਨ ਵਾਲੇ ਨੌਜਵਾਨ ਦੀ ਪਹਿਚਾਣ ਸਵਾਈਰਾਮ ਉਮਰ 20 ਸਾਲ ਪੁੱਤਰ ਕਾਨਾਰਾਮ ਵਾਸੀ ਪਿੰਡ ਮਰੂਰੀ ਦੇ ਰੂਪ ਵਜੋਂ ਹੋਈ ਹੈ। ਸਵਾਈਰਾਮ ਦੀ ਦੇਹ ਨੂੰ ਮੈਡੀਕਲ ਕਾਲਜ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦੀ ਰਿਪੋਰਟ ਦੇ ਆਧਾਰ ਉਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਖੁ-ਦ-ਕੁ-ਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਵਟਸ-ਐਪ ਉਤੇ ਸੈਡ (ਉਦਾਸ) ਗੀਤ ਦਾ ਸਟੇਟਸ ਲਾਇਆ
ਨੌਜਵਾਨ ਦੇ ਪਿਤਾ ਕਾਨਾ ਰਾਮ ਨੇ ਆਪਣੇ ਵਲੋਂ ਦਿੱਤੀ ਗਈ ਰਿਪੋਰਟ ਵਿਚ ਦੱਸਿਆ ਹੈ ਕਿ ਸਵਾਈ ਲੱਕੜ ਦਾ ਕੰਮ ਕਰਦਾ ਸੀ ਅਤੇ ਉਹ ਕਾਫੀ ਸਮੇਂ ਤੋਂ ਤਣਾਅ ਵਿਚ ਰਹਿੰਦਾ ਸੀ। ਉਹ 2 ਦਿਨ ਪਹਿਲਾਂ ਹੀ ਬਲੋਤਰਾ ਤੋਂ ਪਿੰਡ ਆਇਆ ਸੀ। ਉਹ ਸ਼ੁੱਕਰਵਾਰ ਦੀ ਸਵੇਰੇ ਹੀ ਘਰੋਂ ਗਿਆ ਸੀ। ਇਸ ਤੋਂ ਬਾਅਦ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਕਾਫੀ ਦੇਰ ਤੱਕ ਉਸ ਦੀ ਭਾਲ ਕੀਤੀ ਗਈ। ਇਸ ਦੌਰਾਨ ਕਿਸੇ ਜਾਣਕਾਰ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਨੂੰ ਸਮਰਪਿਤ ਇੱਕ ਉਦਾਸ ਗੀਤ ਵਟਸ-ਐਪ ਉਤੇ ਸਟੇਟਸ ਵੀ ਲਾਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਤੋਂ ਸੂਚਨਾ ਮਿਲੀ ਕਿ ਉਸ ਨੇ ਫਾ-ਹਾ ਲਾ ਲਿਆ ਹੈ।