ਜਿਲ੍ਹਾ ਅੰਮ੍ਰਿਤਸਰ (ਪੰਜਾਬ) ਦੇ ਗੁੱਜਰਪੁਰਾ ਇਲਾਕੇ ਵਿੱਚ ਟਰੱਕ ਦੀ ਲ-ਪੇ-ਟ ਵਿੱਚ ਆਉਣ ਦੇ ਕਾਰਨ ਇੱਕ ਵਿਅਕਤੀ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਸਬੀਰ ਸਿੰਘ ਉਮਰ 45 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੁੱਧ ਲਈ ਘਰੋਂ ਗਿਆ ਸੀ। ਇਸ ਹਾਦਸੇ ਤੋਂ ਬਾਅਦ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਦੇਹ ਨੂੰ ਸੜਕ ਉਤੇ ਰੱਖ ਕੇ ਇਨਸਾਫ ਦੀ ਮੰਗ ਕੀਤੀ। ਫਿਲਹਾਲ ਪੁਲਿਸ ਵਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਸਬੀਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸਵੇਰੇ ਐਕਟਿਵਾ ਸਕੂਟਰੀ ਉਤੇ ਦੁੱਧ ਲੈਣ ਲਈ ਘਰੋਂ ਗਿਆ ਸੀ। ਜਿਵੇਂ ਹੀ ਉਹ ਥੋੜ੍ਹੀ ਦੂਰ ਭਗਤਾਂਵਾਲਾ ਮੰਡੀ ਨੇੜੇ ਪਹੁੰਚਿਆ ਤਾਂ ਇਕ ਟਰੱਕ ਦੇ ਡਰਾਈਵਰ ਨੇ ਖਿੜਕੀ ਖੋਲ੍ਹ ਦਿੱਤੀ ਜਿਸ ਕਾਰਨ ਜਸਬੀਰ ਸਿੰਘ ਨੂੰ ਧੱਕਾ ਲੱਗ ਗਿਆ। ਜਿਸ ਕਾਰਨ ਜਸਬੀਰ ਸਿੰਘ ਆਪਣਾ ਸੰਤੁਲਨ ਗੁਆ ਕੇ ਸੜਕ ਉਤੇ ਡਿੱਗ ਗਿਆ। ਜਸਬੀਰ ਸਿੰਘ ਜਿਉਂ ਹੀ ਸੜਕ ਉਤੇ ਡਿੱਗਿਆ ਤਾਂ ਦੂਜੇ ਪਾਸਿਓਂ ਆ ਰਹੇ ਤੇਜ਼ ਸਪੀਡ ਟਰੱਕ ਨੇ ਉਸ ਨੂੰ ਦਰੜ ਦਿੱਤਾ। ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਟਰੱਕ ਡਰਾਈਵਰ ਦੀ ਗਲਤੀ
ਜਸਬੀਰ ਸਿੰਘ ਦੇ ਰਿਸ਼ਤੇਦਾਰ ਸਾਗਰ ਅਨੁਸਾਰ ਟਰੱਕ ਤੇਜ਼ ਸਪੀਡ ਸੀ ਅਤੇ ਇਹ ਉਸ ਦੀ ਗਲਤੀ ਸੀ। ਇਹ ਇਲਾਕਾ ਸ਼ਹਿਰ ਦੇ ਅੰਦਰ ਹੈ ਅਤੇ ਇੱਥੇ ਤੇਜ਼ ਸਪੀਡ ਨਹੀਂ ਹੋਣੀ ਚਾਹੀਦੀ। ਇਸ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਨੇ ਟਰੱਕ ਦੀ ਭੰਨ-ਤੋੜ ਕੀਤੀ ਅਤੇ ਦੇਹ ਨੂੰ ਲੈ ਕੇ ਉਥੇ ਹੀ ਬੈਠ ਗਏ।
ਪੁਲਿਸ ਨਾਲ ਨਰਾਜਗੀ
ਅੱਗੇ ਸਾਗਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਉੱਥੇ ਕੋਈ ਨਹੀਂ ਪਹੁੰਚਿਆ। ਉਸ ਤੋਂ ਬਾਅਦ ਉਸ ਵਲੋਂ ਖੁਦ ਥਾਣੇ ਜਾ ਕੇ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਜਾਂਚ ਕੀਤੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਮੰਗ ਕੀਤੀ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ।