ਸੋਹਾਣਾ (ਹਰਿਆਣਾ) ਦੇ ਸਦਰ ਥਾਣਾ ਅਧੀਨ ਪੈਂਦੇ ਪਿੰਡ ਭੋਗਪੁਰ ਵਿਚ 25 ਸਾਲ ਉਮਰ ਦੀ ਵਿਆ-ਹੁਤਾ ਦੀ ਦੇਹ ਪੱਖੇ ਨਾਲ ਲ-ਟ-ਕ-ਦੀ ਮਿਲੀ ਹੈ। ਮ੍ਰਿਤਕ ਮਹਿਲਾ ਦੇ ਗਲੇ ਵਿੱਚ ਰੱ-ਸੀ ਬੰ-ਨ੍ਹੀ ਹੋਈ ਸੀ। ਉਸ ਦੀ ਦੇਹ ਉਸ ਦੇ ਹੀ ਕਮਰੇ ਵਿਚ ਪੱਖੇ ਨਾਲ ਲ-ਟ-ਕ-ਦੀ ਮਿਲੀ ਹੈ। ਮ੍ਰਿਤਕ ਦੇ ਪੇਕੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਧੀ ਦਾ ਕ-ਤ-ਲ ਕਰਕੇ ਦੇਹ ਨੂੰ ਲ-ਟ-ਕਾ-ਉ-ਣ ਦਾ ਦੋਸ਼ ਲਾਇਆ ਹੈ। ਮ੍ਰਿਤਕਾ ਦੇ ਭਰਾ ਨੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਉਤੇ ਕ-ਤ-ਲ ਦਾ ਦੋਸ਼ ਲਗਾਇਆ ਹੈ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਸਾਲ 2016 ਵਿਚ ਹੋਇਆ ਸੀ ਮ੍ਰਿਤਕਾ ਦਾ ਵਿਆਹ
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਊਸ਼ਾ ਉਮਰ 25 ਸਾਲ ਦਾ ਵਿਆਹ ਭੋਗਪੁਰ ਮੰਡੀ ਦੇ ਰਹਿਣ ਵਾਲੇ ਬਿਸ਼ਨ ਨਾਲ ਸਾਲ 2016 ਵਿਚ ਹੋਇਆ ਸੀ। ਮ੍ਰਿਤਕ ਦੇ ਭਰਾ ਸਾਗਰ ਨੇ ਦੋਸ਼ ਲਾਇਆ ਕਿ ਬਿਸ਼ਨ ਦੇ ਕਿਸੇ ਹੋਰ ਔਰਤ ਨਾਲ ਸਬੰਧ ਸਨ, ਜਿਸ ਨਾਲ ਬਿਸ਼ਨ ਉਸ ਦੀ ਭੈਣ ਦੇ ਸਾਹਮਣੇ ਵੀ ਗੱਲ ਕਰਦਾ ਸੀ ਅਤੇ ਵਿਰੋਧ ਕਰਨ ਉਤੇ ਊਸ਼ਾ ਨਾਲ ਝ-ਗ-ੜਾ ਕਰਦਾ ਰਹਿੰਦਾ ਸੀ। ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੀ ਆਦਤ ਨੂੰ ਨਹੀਂ ਛੱਡਿਆ। ਉਸ ਨੇ ਇਲਜ਼ਾਮ ਲਾਇਆ ਹੈ ਕਿ ਊਸ਼ਾ ਨੂੰ ਛੇ ਮਹੀਨਿਆਂ ਤੋਂ ਤੰ-ਗ ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ।
ਸਹੁਰੇ ਪਰਿਵਾਰ ਉਤੇ ਦਾਜ ਲਈ ਤੰ-ਗ ਕਰਨ ਦੇ ਇਲਜ਼ਾਮ
ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਸਹੁਰਾ ਪਰਿਵਾਰ ਹਮੇਸ਼ਾ ਵਿਆਹ ਵਿਚ ਆਏ ਦਾਜ ਨੂੰ ਲੈ ਕੇ ਮ੍ਰਿਤਕਾ ਦੀ ਸੱਸ, ਨਨਾਣ ਅਤੇ ਉਸ ਦਾ ਪਤੀ ਊਸ਼ਾ ਨੂੰ ਹਮੇਸ਼ਾ ਤੰ-ਗ ਕਰਦੇ ਰਹਿੰਦੇ ਸਨ। ਉਹ ਦਾਜ ਦੀ ਮੰਗ ਵੀ ਕਰਦੇ ਸਨ। ਮਿ੍ਤਕਾ ਦੇ ਭਰਾ ਨੇ ਦੋਸ਼ ਲਾਇਆ ਕਿ ਬੀਤੀ ਰਾਤ ਵੀ ਉਸ ਦੀ ਭੈਣ ਦੀ ਬੇਰ-ਹਿਮੀ ਨਾਲ ਕੁੱਟ-ਮਾਰ ਕੀਤੀ ਗਈ। ਬਾਅਦ ਵਿਚ ਉਸ ਦੇ ਗ-ਲੇ ਵਿਚ ਰੱ-ਸੀ ਪਾ ਕੇ ਉਸ ਦਾ ਕ-ਤ-ਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਦੇਹ ਉਸ ਦੇ ਕਮਰੇ ਵਿਚ ਹੀ ਲ-ਟ-ਕ-ਦੀ ਮਿਲੀ ਹੈ।
ਪਤੀ ਸਮੇਤ ਕਈ ਲੋਕਾਂ ਖਿਲਾਫ ਮਾਮਲਾ ਦਰਜ, ਸਾਰੇ ਫਰਾਰ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੋਹਾਣਾ ਥਾਣੇ ਦੇ ਐੱਸ. ਐੱਚ. ਓ. ਅਰਵਿੰਦ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਔਰਤ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਉਤੇ ਕ-ਤ-ਲ ਦਾ ਦੋਸ਼ ਲਗਾਇਆ ਹੈ। ਐਸ. ਐਚ. ਓ. ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਮ੍ਰਿਤਕਾ ਦੇ ਪਤੀ ਬਿਸ਼ਨ, ਸੱਸ, ਨਣਦ ਮਾਇਆ, ਜੀਜਾ ਵਿਸ਼ਨੂੰ ਅਤੇ ਗੁਆਂਢ ਵਿਚ ਰਹਿਣ ਵਾਲੇ ਨੌਜਵਾਨ ਓਮਪ੍ਰਕਾਸ਼ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਇਸ ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹਨ।