ਮਨੀਲਾ ਵਿਚ ਪੰਜਾਬ ਦਾ ਨੌਜਵਾਨ ਸ਼ੱ-ਕੀ ਹਾਲ ਵਿਚ ਲਾਪਤਾ, ਪਰਿਵਾਰਕ ਮੈਂਬਰਾਂ ਨੇ ਮਦਦ ਲਈ ਕੀਤੀ ਅਪੀਲ

Punjab

ਜਿਲ੍ਹਾ ਕਪੂਰਥਲਾ (ਪੰਜਾਬ) ਦਾ ਇੱਕ ਨੌਜਵਾਨ ਮਨੀਲਾ (ਫਿਲੀਪੀਨਜ਼) ਦੇ ਕੰਡਨ ਸ਼ਹਿਰ ਤੋਂ ਸ਼ੱ-ਕੀ ਹਾਲ ਦੇ ਵਿੱਚ ਲਾ-ਪ-ਤਾ ਹੋ ਗਿਆ। ਜਿਸ ਤੋਂ ਬਾਅਦ ਮਨੀਲਾ ਵਿਚ ਰਹਿੰਦੇ ਉਸ ਦੇ ਰਿਸ਼ਤੇਦਾਰ ਨੌਜਵਾਨ ਦੀ ਭਾਲ ਵਿਚ ਲੱਗੇ ਹੋਏ ਹਨ। ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰ ਚਿੰਤਾ ਵਿਚ ਹਨ। ਲਾਪਤਾ ਨੌਜਵਾਨ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਉਨ੍ਹਾਂ ਦੇ ਲੜਕੇ ਦੀ ਭਾਲ ਲਈ ਮਦਦ ਦੀ ਅਪੀਲ ਕੀਤੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਬਤ ਨਗਰ ਕਪੂਰਥਲਾ ਦੇ ਵਸਨੀਕ ਬੂਟਾ ਰਾਮ ਨੇ ਦੱਸਿਆ ਕਿ ਉਸ ਦਾ ਪੁੱਤਰ ਪਵਿੱਤਰ ਪ੍ਰੀਤ ਸਿੰਘ ਦਿਓਲ ਉਰਫ ਪ੍ਰਿੰਸ ਉਮਰ 25 ਸਾਲ ਪਿਛਲੇ 5 ਸਾਲਾਂ ਤੋਂ ਕੰਡਨ ਸਿਟੀ, ਮਨੀਲਾ ਵਿੱਚ ਰਹਿ ਰਿਹਾ ਸੀ। ਉਹ ਫਾਈਨਾਂਸ ਦਾ ਕਾਰੋਬਾਰ ਕਰਦਾ ਹੈ।

ਕੰਮ ਉਤੇ ਗਿਆ ਪਰ ਵਾਪਸ ਨਹੀਂ ਆਇਆ

ਉਸ ਨੇ ਦੱਸਿਆ ਕਿ ਉਸ ਦਾ ਲੜਕਾ ਪ੍ਰਿੰਸ 15 ਫਰਵਰੀ ਨੂੰ ਕੰਮ ਉਤੇ ਗਿਆ ਸੀ। ਪਰ ਵਾਪਸ ਨਹੀਂ ਆਇਆ। 15 ਫਰਵਰੀ ਨੂੰ ਦੁਪਹਿਰ 12 ਵਜੇ ਦੇ ਕਰੀਬ ਉਸ ਨੇ ਪੈਟਰੋਲ ਪੰਪ ਤੋਂ ਮੋਟਰਸਾਈਕਲ ਵਿਚ ਪੈਟਰੋਲ ਵੀ ਭਰਵਾਇਆ। ਜਿਸ ਦਾ ਪਤਾ ਪੰਪ ਉਤੇ ਲੱਗੇ CCTV ਤੋਂ ਲੱਗਿਆ ਹੈ। ਉਸ ਦੇ ਬੇਟੇ ਪ੍ਰਿੰਸ ਦਾ ਮੋਬਾਈਲ ਫੋਨ ਵੀ ਬੰਦ ਹੈ।

ਪਰਿਵਾਰ ਵਲੋਂ ਮਦਦ ਦੀ ਕੀਤੀ ਗਈ ਅਪੀਲ

ਅੱਗੇ ਜਾਣਕਾਰੀ ਦਿੰਦਿਆਂ ਲਾਪਤਾ ਨੌਜਵਾਨ ਦੇ ਪਿਤਾ ਬੂਟਾਰਾਮ ਨੇ ਵੀ ਦੱਸਿਆ ਕਿ ਕੰਡਨ ਸ਼ਹਿਰ ਵਿੱਚ ਰਹਿੰਦੇ ਉਸ ਦੇ ਰਿਸ਼ਤੇਦਾਰ ਉਸ ਦੇ ਪੁੱਤਰ ਦੀ ਭਾਲ ਵਿੱਚ ਲੱਗੇ ਹੋਏ ਹਨ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਮਿਲੀ। ਵਾਤਾਵਰਣ ਪ੍ਰੇਮੀ ਅਤੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਲਈ ਆਸ ਦੀ ਕਿਰਨ ਸੰਤ ਬਲਬੀਰ ਸਿੰਘ ਸੀਚੇਵਾਲ ਇਨ੍ਹੀਂ ਦਿਨੀਂ ਇੱਕ ਪ੍ਰੋਗਰਾਮ ਲਈ ਮਨੀਲਾ ਗਏ ਹੋਏ ਹਨ। ਬੂਟਾਰਾਮ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੇ ਪੁੱਤਰ ਨੂੰ ਲੱਭਣ ਵਿੱਚ ਉਸ ਦੀ ਮਦਦ ਕਰਨ।

Leave a Reply

Your email address will not be published. Required fields are marked *