ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਪੰਜਾਬ) ਦੇ ਮੋਤੀ ਮਹਿਲ ਦੇ ਬਾਹਰ ਧਰਨੇ ਉਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਸਬੰਧਤ ਕਿਸਾਨ ਨਰਿੰਦਰ ਪਾਲ ਦੀ ਐਤਵਾਰ ਦੇਰ ਰਾਤ ਨੂੰ ਮੌ-ਤ ਹੋ ਗਈ। ਉਹ 2 ਦਿਨਾਂ ਤੋਂ ਧਰਨੇ ਉਤੇ ਬੈਠਾ ਸੀ। ਬੀਤੇ ਦਿਨ ਅਚਾ-ਨਕ ਉਸ ਦੀ ਤਬੀਅਤ ਵਿਗੜ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਨਰਿੰਦਰਪਾਲ ਪਟਿਆਲਾ ਦੇ ਨੇੜਲੇ ਪਿੰਡ ਬਠੌਈ ਦਾ ਰਹਿਣ ਵਾਲਾ ਸੀ। ਐਤਵਾਰ ਦੀ ਰਾਤ ਨੂੰ ਧਰਨੇ ਉਤੇ ਮੌਜੂਦ ਆਪਣੇ ਸਾਥੀਆਂ ਨੂੰ ਉਸ ਨੇ ਦੱਸਿਆ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ। ਉਸ ਨੇ ਆਪਣੇ ਘਰ ਜਾਣ ਦੀ ਇੱਛਾ ਪ੍ਰਗਟ ਕੀਤੀ। ਫਿਰ ਉਸ ਦੇ ਸਾਥੀ ਉਸ ਨੂੰ ਘਰ ਨੂੰ ਲੈ ਕੇ ਚੱਲ ਪਏ।
ਘਰ ਜਾਂਦੇ ਸਮੇਂ ਉਲ-ਟੀਆਂ ਹੋਈਆਂ ਸ਼ੁਰੂ
ਉਸ ਦੇ ਸਾਥੀਆਂ ਅਨੁਸਾਰ ਜਦੋਂ ਉਹ ਘਰ ਜਾ ਰਹੇ ਸਨ ਤਾਂ ਨਰਿੰਦਰਪਾਲ ਦੀ ਤਬੀਅਤ ਜਿਆਦਾ ਵਿਗੜ ਗਈ ਅਤੇ ਉਹ ਉਲਟੀਆਂ ਕਰਨ ਲੱਗਿਆ। ਫਿਰ ਉਨ੍ਹਾਂ ਉਸ ਨੂੰ ਘਰ ਲਿਜਾਣ ਦੀ ਬਜਾਏ ਪਟਿਆਲਾ ਦੇ ਰਜਿੰਦਰਾ ਹਸਪਤਾਲ ਵੱਲ ਮੋੜ ਲਿਆ। ਕੁਝ ਸਮੇਂ ਬਾਅਦ ਉਹ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਨੇ ਤੁਰੰਤ ਉਸ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਰਿੰਦਰਪਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮਾਮਲੇ ਬਾਰੇ ਡਾਕਟਰ ਅਨੁਸਾਰ ਨਰਿੰਦਰਪਾਲ ਉਮਰ 45 ਸਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ-ਤ ਹੋਈ ਹੈ। ਨਰਿੰਦਰਪਾਲ ਦੀ ਦੇਹ ਲੈਣ ਪਹੁੰਚੇ ਪਰਿਵਾਰਕ ਮੈਂਬਰ ਸੋਨੂੰ ਨੇ ਦੱਸਿਆ ਕਿ ਯੂਨੀਅਨ ਆਗੂ ਪਹੁੰਚ ਰਹੇ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
3 ਜੁਆਕਾਂ ਦਾ ਸੀ ਪਿਤਾ
ਨਰਿੰਦਰਪਾਲ ਪਟਿਆਲਾ ਨੇੜਲੇ ਪਿੰਡ ਬਠੌਈ ਦਾ ਰਹਿਣ ਵਾਲਾ ਸੀ। ਉਸ ਕੋਲ 5 ਕਿੱਲੇ ਜ਼ਮੀਨ ਹੈ। ਉਸ ਦੇ ਪਰਿਵਾਰ ਵਿਚ 3 ਜੁਆਕ ਹਨ, ਜਿਨ੍ਹਾਂ ਵਿਚ 2 ਧੀਆਂ ਅਤੇ ਇਕ ਪੁੱਤਰ ਹੈ। ਵੱਡੀ ਧੀ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ, ਜਦੋਂ ਕਿ ਛੋਟੀ ਧੀ ਦੀ ਉਮਰ 20 ਸਾਲ ਹੈ। ਪੁੱਤਰ ਦੀ ਉਮਰ 17 ਸਾਲ ਹੈ। ਇਹ ਦੋਵੇਂ ਜੁਆਕ ਅਜੇ ਪੜ੍ਹਾਈ ਕਰ ਰਹੇ ਹਨ।
2 ਦਿਨਾਂ ਤੋਂ ਧਰਨੇ ਤੇ ਸੀ ਨਰਿੰਦਰ ਪਾਲ
ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਧਰਨਾ ਸ਼ੁਰੂ ਕੀਤਾ ਸੀ। ਨਰਿੰਦਰ ਪਾਲ 2 ਦਿਨਾਂ ਤੋਂ ਉਸ ਧਰਨੇ ਤੇ ਸੀ। ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਹੋਰਨਾਂ ਮੈਂਬਰਾਂ ਨਾਲ ਬੈਠਾ ਸੀ। ਇਸ ਦੌਰਾਨ ਕਰੀਬ 9 ਵਜੇ ਉਸ ਦੀ ਸਿਹਤ ਖਰਾਬ ਹੋ ਗਈ।