ਪੰਜਾਬ ਦੇ ਨਾਭਾ ਵਿੱਚ ਜਿੰਮ ਟਰੇਨਰ ਇੱਕ ਨੌਜਵਾਨ ਦੀ ਕਰੀਬ ਦਸ ਦਿਨ ਤੱਕ ਜ਼ਿੰਦਗੀ ਅਤੇ ਮੌ-ਤ ਦੀ ਲ-ੜਾ-ਈ ਲੜਨ ਤੋਂ ਬਾਅਦ ਮੌ-ਤ ਹੋ ਗਈ ਹੈ। ਦਸ ਦਿਨ ਪਹਿਲਾਂ ਕੁਝ ਨੌਜਵਾਨਾਂ ਵਲੋਂ ਮ੍ਰਿਤਕ ਉਤੇ ਜਾਨ-ਲੇਵਾ ਹ-ਮ-ਲਾ ਕਰ ਦਿੱਤਾ ਗਿਆ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਪ੍ਰੀਤ ਸਿੰਘ ਉਮਰ 25 ਸਾਲ ਵਾਸੀ ਜੈਮਲ ਕਲੋਨੀ, ਨਾਭਾ ਦੇ ਰੂਪ ਵਜੋਂ ਹੋਈ ਹੈ।
ਮ੍ਰਿਤਕ ਦਾ ਪਰਿਵਾਰ ਅਜੇ ਉਸ ਦੇ ਭਵਿੱਖ ਦੇ ਸੁਪਨੇ ਦੇਖ ਰਿਹਾ ਸੀ ਕਿ ਜਦੋਂ ਉਸ ਦੀ ਮੌ-ਤ ਨਾਲ ਘਰ ਵਿਚ ਸੋਗ ਛਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਦੋਸ਼ੀਆਂ ਖ਼ਿਲਾਫ਼ ਕ-ਤ-ਲ ਦੀਆਂ ਧਾਰਾਵਾਂ ਜੋੜ ਦਿੱਤੀਆਂ ਹਨ, ਜਦੋਂ ਕਿ ਪਹਿਲਾਂ ਸਿਰਫ ਕੁੱਟ-ਮਾਰ ਦਾ ਹੀ ਕੇਸ ਦਰਜ ਕੀਤਾ ਗਿਆ ਸੀ। ਹਰਪ੍ਰੀਤ ਸਿੰਘ ਦੇ ਸਿਰ ਉਤੇ 42 ਟਾਂਕੇ ਲੱਗੇ ਸਨ, ਜਿਸ ਕਾਰਨ ਉਹ ਕੋਮਾ ਵਿਚ ਸੀ।
ਮਾਤਾ ਨੇ ਬਿਆਨਾਂ ਵਿਚ ਦੱਸੀ ਘਟਨਾ ਦੀ ਕਹਾਣੀ
ਇਸ ਮਾਮਲੇ ਵਿਚ ਸ਼ਿਕਾਇਤ-ਕਰਤਾ ਸੁਰਜੀਤ ਕੌਰ ਵਾਸੀ ਜੈਮਲ ਸਿੰਘ ਕਾਲੋਨੀ, ਨਾਭਾ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਹਰਪ੍ਰੀਤ ਸਿੰਘ ਪਿਛਲੇ ਕਈ ਸਾਲ ਤੋਂ ਜਿੰਮ ਵਿਚ ਜਾ ਰਿਹਾ ਸੀ। ਜਿਸ ਕਾਰਨ ਉਸ ਦਾ ਸਰੀਰ ਕਾਫੀ ਚੰਗਾ ਬਣ ਗਿਆ ਸੀ। ਜਿੰਮ ਆਉਣ ਵਾਲੇ ਲੋਕ ਵੀ ਉਸ ਤੋਂ ਟ੍ਰੇਨਿੰਗ ਲੈਂਦੇ ਸਨ ਅਤੇ ਅਕਸਰ ਉਸ ਦੀ ਡਾਈਟ ਬਾਰੇ ਪੁੱਛਦੇ ਸਨ। ਦੋਸ਼ੀ ਬਲਵਿੰਦਰ ਸਿੰਘ ਵੀ ਉਸੇ ਜਿੰਮ ਵਿੱਚ ਆਉਂਦਾ ਸੀ, ਜੋ ਹਰਪ੍ਰੀਤ ਸਿੰਘ ਦਾ ਸਰੀਰ ਦੇਖ ਕੇ ਈਰਖਾ ਰੱਖਣ ਲੱਗ ਗਿਆ ਸੀ।
ਇਸੇ ਰੰ-ਜਿ-ਸ਼ ਕਾਰਨ ਦੋਸ਼ੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ 10 ਫਰਵਰੀ ਦੀ ਸ਼ਾਮ 7 ਵਜੇ ਉਸ ਉਤੇ ਹ-ਮ-ਲਾ ਕਰ ਦਿੱਤਾ। ਦੋਸ਼ੀ ਬਲਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਲੜਕੇ ਉਤੇ ਜਾਨੋਂ ਮਾ-ਰ ਦੇਣ ਦੀ ਨੀਅਤ ਨਾਲ ਤਿੱਖੀਆਂ ਚੀਜ਼ਾਂ ਨਾਲ ਹ-ਮ-ਲਾ ਕਰ ਦਿੱਤਾ ਅਤੇ ਉਸ ਦਾ ਆਈਫੋਨ ਵੀ ਖੋ-ਹ ਲਿਆ ਤਾਂ ਜੋ ਉਹ ਮਦਦ ਲਈ ਕਿਸੇ ਨੂੰ ਫੋਨ ਨਾ ਕਰ ਸਕੇ।
ਇਨ੍ਹਾਂ ਵਿਅਕਤੀਆਂ ਖਿਲਾਫ ਹੋਇਆ ਕ-ਤ-ਲ ਦਾ ਮਾਮਲਾ ਦਰਜ
ਥਾਣਾ ਨਾਭਾ ਦੀ ਪੁਲਿਸ ਨੇ ਸੁਰਜੀਤ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਦੋਸ਼ੀ ਬਲਵਿੰਦਰ ਸਿੰਘ ਵਾਸੀ ਪਿੰਡ ਜੋਲੀਆ ਹਾਲ ਵਾਸੀ ਹੀਰਾ ਮਹਿਲ ਨਾਭਾ, ਸੋਨੀ ਸੈਂਸੀ ਵਾਸੀ ਖੇੜੀ ਗੋਦੀਆ, ਸਿਕੰਦਰ ਵਾਸੀ ਬੋੜਾ ਕਲਾਂ, ਠੁੱਲੀ ਵਾਸੀ ਰਾਮਗੜ੍ਹ ਅਤੇ ਉਨ੍ਹਾਂ ਦੇ ਅਣ-ਪਛਾਤੇ ਸਾਥੀਆਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ।