ਕੈਨੇਡਾ ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਕੈਂਬਰਿਜ ਵਿੱਚ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਪਾਣੀਪਤ (ਹਰਿਆਣਾ) ਦੇ ਜਾਤਲ ਰੋਡ ਦੀ ਰਹਿਣ ਵਾਲੀ ਵੈਸ਼ਾਲੀ ਹੁਰਿਆ ਦੀ ਮੌ-ਤ ਹੋ ਗਈ ਹੈ। ਉਹ ਚਾਰ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ਉਤੇ ਕੈਨੇਡਾ ਗਈ ਸੀ। 15 ਮਾਰਚ ਨੂੰ ਉਸ ਦੇ ਵਿਆਹ ਦੀ ਤੀਜੀ ਵਰ੍ਹੇਗੰਢ ਸੀ। ਮ੍ਰਿਤਕਾ ਦਾ ਪਤੀ ਆਪਣੇ ਢਾਈ ਸਾਲ ਦੇ ਪੁੱਤਰ ਨਾਲ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਪਰ ਇਸ ਦੁਖ-ਦਾਈ ਹਾਦਸੇ ਨੇ ਇਕ ਪਲ ਵਿਚ ਹੀ ਪਤੀ ਅਤੇ ਉਸ ਦੇ ਪਰਿਵਾਰ ਦੇ ਸੁਪਨੇ ਤੋੜ ਦਿੱਤੇ। ਪਰਿਵਾਰ ਵਲੋਂ ਸੰਸਦ ਮੈਂਬਰ ਸੰਜੇ ਭਾਟੀਆ ਨੂੰ ਅਪੀਲ ਕੀਤੀ ਗਈ ਹੈ ਕਿ ਵੈਸ਼ਾਲੀ ਦੀ ਦੇਹ ਨੂੰ ਉਨ੍ਹਾਂ ਦੇ ਸ਼ਹਿਰ ਪਾਣੀਪਤ (ਹਰਿਆਣਾ) ਲਿਆਂਦਾ ਜਾਵੇ। ਉਨ੍ਹਾਂ ਐਮ. ਪੀ. ਰਾਹੀਂ ਕੇਂਦਰ ਅਤੇ ਰਾਜ ਸਰਕਾਰ ਨੂੰ ਵੀ ਅਪੀਲ ਕੀਤੀ ਹੈ।
ਪੜ੍ਹਾਈ ਦੇ ਨਾਲ ਨੌਕਰੀ ਵੀ ਕਰਦੀ ਸੀ ਵੈਸ਼ਾਲੀ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਤਲ ਰੋਡ ਦੇ ਰਹਿਣ ਵਾਲੇ ਨਿਤਿਨ ਹੁਰਿਆ ਨੇ ਦੱਸਿਆ ਕਿ ਉਸ ਦਾ ਵਿਆਹ 15 ਮਾਰਚ 2021 ਨੂੰ ਵੈਸ਼ਾਲੀ ਨਾਲ ਹੋਇਆ ਸੀ। ਵੈਸ਼ਾਲੀ ਅਤੇ ਉਸ ਦਾ ਪੌਣੇ ਦੋ ਸਾਲ ਦਾ ਇਕ ਪੁੱਤਰ ਹੈ। ਵੈਸ਼ਾਲੀ ਚਾਰ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ਉਤੇ ਕੈਂਬਰਿਜ, ਓਨਟਾਰੀਓ, ਕੈਨੇਡਾ ਗਈ ਸੀ। ਉਹ ਉੱਥੇ ਬਿਜ਼ਨਸ ਫੰਡਾਮੈਂਟਲ ਦੀ ਪੜ੍ਹਾਈ ਕਰ ਰਹੀ ਸੀ। ਇਸ ਦੇ ਨਾਲ ਹੀ ਉਹ ਇੱਕ ਕੰਪਨੀ ਵਿਚ ਨੌਕਰੀ ਵੀ ਕਰਦੀ ਸੀ।
ਕੰਮ ਉਤੇ ਜਾਂਦੇ ਸਮੇਂ ਵਾਪਰਿਆ ਹਾਦਸਾ, ਵੈਸ਼ਾਲੀ 12 ਘੰਟੇ ਤੱਕ ਮੌ-ਤ ਨਾਲ ਲ-ੜੀ
ਭਾਰਤੀ ਸਮੇਂ ਮੁਤਾਬਕ ਸ਼ੁੱਕਰਵਾਰ ਸ਼ਾਮ (ਕੈਨੇਡਾ ਵਿਚ ਸਵੇਰੇ) ਵੈਸ਼ਾਲੀ ਕੰਪਨੀ ਵਿਚ ਕੰਮ ਕਰਨ ਜਾਣ ਲਈ ਜਦੋਂ ਸੜਕ ਪਾਰ ਕਰ ਰਹੀ ਸੀ ਤਾਂ ਇਸ ਦੌਰਾਨ ਇਕ ਤੇਜ਼ ਸਪੀਡ ਕਾਰ ਡਰਾਈਵਰ ਨੇ ਉਸ ਨੂੰ ਸਿੱਧੀ ਟੱਕਰ ਮਾ-ਰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਹ 12 ਘੰਟੇ ਤੱਕ ਜ਼ਿੰਦਗੀ ਅਤੇ ਮੌ-ਤ ਵਿਚਕਾਰ ਸੰਘਰਸ਼ ਕਰਦੀ ਰਹੀ। ਭਾਰਤੀ ਸਮੇਂ ਅਨੁਸਾਰ ਸ਼ਨੀਵਾਰ ਸਵੇਰੇ ਹਸਪਤਾਲ ਵਿਚ ਉਸ ਦੀ ਮੌ-ਤ ਹੋ ਗਈ। ਸ਼ਨੀਵਾਰ ਸਵੇਰੇ ਉਸ ਨੂੰ ਡਾਕਟਰ ਦਾ ਫੋਨ ਆਇਆ। ਉਸ ਨੇ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ। ਉਹ ਮ੍ਰਿਤਕ ਦੇਹ ਨੂੰ ਟੋਰਾਂਟੋ ਸ਼ਹਿਰ ਲੈ ਆਏ ਹਨ।
ਇਸ ਸੂਚਨਾ ਦੇ ਮਿਲਣ ਸਮੇਂ ਪਤੀ ਵੀਜ਼ਾ ਲਗਵਾਉਣ ਦੀ ਕਰ ਰਿਹਾ ਸੀ ਤਿਆਰੀ
ਨਿਤਿਨ ਹੁਰਿਆ ਨੇ ਦੱਸਿਆ ਕਿ ਉਹ ਸੈਕਟਰ-11 ਸਥਿਤ ਐਸ. ਡੀ. ਵੀ. ਐਮ. ਸਕੂਲ ਵਿੱਚ ਡਾਂਸ ਟੀਚਰ ਹੈ। ਉਸ ਦਾ ਇੱਕ ਪੌਣੇ ਦੋ ਸਾਲ ਦਾ ਪੁੱਤਰ ਹੈ। ਵੈਸ਼ਾਲੀ ਦੇ ਕੈਨੇਡਾ ਜਾਣ ਤੋਂ ਬਾਅਦ ਉਹ ਵੀ ਆਪਣੇ ਪੁੱਤਰ ਨਾਲ ਕੈਨੇਡਾ ਜਾਣ ਦੀ ਤਿਆਰੀ ਵਿਚ ਸੀ। ਉਹ ਸ਼ਨੀਵਾਰ ਸਵੇਰੇ ਵੀਜ਼ਾ ਅਪਲਾਈ ਕਰਨ ਦੀ ਤਿਆਰੀ ਕਰ ਰਿਹਾ ਸੀ।
ਇਸੇ ਦੌਰਾਨ ਉਸ ਨੂੰ ਸੜਕ ਹਾਦਸੇ ਵਿਚ ਵੈਸ਼ਾਲੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ। ਉਸ ਨੇ ਦੱਸਿਆ ਕਿ ਉਸ ਨੇ ਪੈਸੇ ਜੋੜ ਕੇ ਆਪਣੀ ਪਤਨੀ ਨੂੰ ਪੜ੍ਹਾਈ ਕਰਨ ਲਈ ਕੈਨੇਡਾ ਭੇਜਿਆ ਸੀ। ਉਸ ਨੇ ਆਪਣੇ ਭਵਿੱਖ ਦੇ ਸੁਪਨੇ ਪਾਲ ਸਨ। ਸਾਰੇ ਸੁਪਨੇ ਇੱਕੋ ਝਟਕੇ ਵਿੱਚ ਚਕਨਾ-ਚੂਰ ਹੋ ਗਏ। ਉਸ ਨੇ ਪਹਿਲੀ ਸ਼ਾਮ ਨੂੰ ਹੀ ਵੈਸ਼ਾਲੀ ਨਾਲ ਫੋਨ ਉਤੇ ਗੱਲ ਕੀਤੀ ਸੀ ਅਤੇ 15 ਮਾਰਚ ਨੂੰ ਵਿਆਹ ਦੀ ਵਰ੍ਹੇਗੰਢ ਲੈਕੇ ਤਿਆਰੀ ਕਰ ਰਹੇ ਸਨ।