ਜਿਲ੍ਹਾ ਲੁਧਿਆਣਾ (ਪੰਜਾਬ) ਦੇ ਖੰਨਾ ਵਿਚ ਦੁਖ-ਦਾਈ ਸੜਕ ਹਾਦਸਾ ਵਾਪਰ ਗਿਆ। ਖੰਨਾ ਦੇ ਨੈਸ਼ਨਲ ਹਾਈਵੇ ਉਤੇ ਸ਼ਨੀਵਾਰ ਤੜਕੇ ਇੱਕ ਇਨੋਵਾ ਕਾਰ ਦੇ ਟਰੱਕ ਨਾਲ ਟਕ-ਰਾਉਣ ਕਾਰਨ ਟੈਕਸੀ ਡਰਾਈਵਰ ਦੀ ਮੌ-ਤ ਹੋ ਗਈ। ਇਸ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਡਰਾਈਵਰ ਪਹਿਚਾਣ ਰਣਧੀਰ ਸਿੰਘ ਵਾਸੀ ਗੁਰਾਇਆ ਦੇ ਰੂਪ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਣਧੀਰ ਸਿੰਘ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ। ਉਹ ਆਪਣੀ ਗੱਡੀ ਵਿਚ ਦਿੱਲੀ ਸਵਾਰੀ ਨੂੰ ਛੱਡ ਕੇ ਵਾਪਸ ਆਪਣੇ ਘਰ ਗੁਰਾਇਆ ਨੂੰ ਆ ਰਿਹਾ ਸੀ। ਇਸ ਦੌਰਾਨ ਖੰਨਾ ਵਿਚ ਨੈਸ਼ਨਲ ਹਾਈਵੇ ਉਤੇ ਅੱਗੇ ਜਾ ਰਹੇ ਟਰੱਕ ਨਾਲ ਉਸ ਦੀ ਗੱਡੀ ਦੀ ਟੱਕਰ ਹੋ ਗਈ। ਇਹ ਹਾਦਸਾ ਇੰਨਾ ਜ਼ਬਰ-ਦਸਤ ਸੀ ਕਿ ਇਨੋਵਾ ਗੱਡੀ ਦਾ ਮੂਹਰੇ ਵਾਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।
ਐਸ. ਐਸ. ਐਫ. ਨੇ ਬਚਾਉਣ ਦੀ ਕੀਤੀ ਕੋਸ਼ਿਸ਼
ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ 5 ਮਿੰਟਾਂ ਵਿੱਚ ਹੀ ਸੜਕ ਸੁਰੱਖਿਆ ਫੋਰਸ ਮੌਕੇ ਉਤੇ ਪਹੁੰਚ ਗਈ। ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਆਪਣੀ ਟੀਮ ਸਮੇਤ ਜ਼ਖਮੀ ਰਣਧੀਰ ਸਿੰਘ ਨੂੰ ਤੁਰੰਤ ਨੇੜੇ ਦੇ ਖੰਨਾ ਨਰਸਿੰਗ ਹੋਮ ਵਿਖੇ ਇਲਾਜ ਲਈ ਭਰਤੀ ਕਰਵਾਇਆ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਰਣਧੀਰ ਸਿੰਘ ਦੋ ਭੈਣਾਂ ਦਾ ਛੋਟਾ ਭਰਾ ਸੀ। ਉਹ ਆਪਣੇ ਪਿੱਛੇ ਪਤਨੀ, ਛੋਟਾ ਜੁਆਕ ਅਤੇ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਮ੍ਰਿਤਕ ਦਾ ਪਰਿਵਾਰ ਗਹਿਰੇ ਸਦਮੇ ਵਿਚ ਹੈ।
ਪੁਲਿਸ ਨੇ ਹਾਦਸੇ ਦੀ ਜਾਂਚ ਕੀਤੀ ਸ਼ੁਰੂ
ਇਸ ਹਾਦਸੇ ਦੀ ਸੂਚਨਾ ਥਾਣਾ ਸਿਟੀ 2 ਦੀ ਪੁਲਿਸ ਨੂੰ ਐਸ. ਐਸ. ਐਫ. ਵਲੋਂ ਦਿੱਤੀ ਗਈ। ਰਣਧੀਰ ਸਿੰਘ ਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਟਰੱਕ ਡਰਾਈਵਰ ਦੀ ਭਾਲ ਲਈ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।