ਜਿਲ੍ਹਾ ਮੋਗਾ (ਪੰਜਾਬ) ਦੇ ਪਿੰਡ ਬੱਧਨੀ ਖੁਰਦ ਵਿੱਚ ਸ਼ੁੱਕਰਵਾਰ ਨੂੰ ਇੱਕ ਐਨ. ਆਰ. ਆਈ. ਦੀ ਦੇਹ ਉਸ ਦੇ ਘਰ ਵਿਚੋਂ ਬਰਾ-ਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 20 ਦਿਨ ਪਹਿਲਾਂ ਉਸ ਦਾ ਕ-ਤ-ਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੂੰ ਕੁਝ ਘੰਟਿਆਂ ਬਾਅਦ ਨਾਲੇ ਵਿੱਚੋਂ ਇੱਕ ਹੋਰ ਦੇਹ ਮਿਲੀ। ਇਸ ਸਬੰਧੀ ਪਤਾ ਲੱਗਿਆ ਹੈ ਕਿ ਇਹ ਦੇਹ ਮਨੀਕਰਨ ਸਿੰਘ ਨਾਮ ਦੇ ਨੌਜਵਾਨ ਦੀ ਹੈ ਅਤੇ ਉਸ ਦਾ ਨਾਮ ਵੀ ਐਨ. ਆਰ. ਆਈ. ਦਾ ਕ-ਤ-ਲ ਕਰਨ ਵਾਲੇ ਤਿੰਨ ਦੋਸ਼ੀਆਂ ਵਿੱਚ ਸ਼ਾਮਲ ਸੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਹਿਣਾ ਥਾਣੇ ਦੇ ਐਸ. ਐਚ. ਓ. ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ 2 ਫਰਵਰੀ ਦੀ ਰਾਤ ਨੂੰ ਮਨਦੀਪ ਉਰਫ ਤੀਰਥ ਸਿੰਘ ਉਮਰ 40 ਸਾਲ ਦਾ ਗ-ਲਾ ਘੁੱ-ਟ ਕੇ ਕ-ਤ-ਲ ਕੀਤਾ ਗਿਆ ਸੀ। ਦੋਸ਼ੀ ਉਸ ਦੀ ਦੇਹ ਨੂੰ ਘਰ ਵਿੱਚ ਬੰਦ ਕਰਕੇ ਫ਼ਰਾਰ ਹੋ ਗਏ ਸਨ। ਮਨਦੀਪ ਸਿੰਘ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਇਸ ਕਾਰਨ 20 ਦਿਨਾਂ ਤੱਕ ਉਸ ਦੀ ਦੇਹ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ।
22 ਜਨਵਰੀ ਨੂੰ ਜਦੋਂ ਚਾਰੇ ਪਾਸੇ ਬ-ਦ-ਬੂ ਫੈਲ ਗਈ ਤਾਂ ਮਨਦੀਪ ਸਿੰਘ ਦੀ ਦੇਹ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਕ-ਤ-ਲ ਦੀ ਜਾਂਚ ਸ਼ੁਰੂ ਕਰ ਦਿੱਤੀ। ਕੁਝ ਘੰਟਿਆਂ ਬਾਅਦ ਮੋਗਾ ਪੁਲਿਸ ਨੇ ਵੀ ਡਰੇਨ ਵਿੱਚੋਂ ਇੱਕ ਨੌਜਵਾਨ ਦੀ ਦੇਹ ਬਰਾ-ਮਦ ਕੀਤੀ। ਜਾਂਚ ਵਿਚ ਪਤਾ ਲੱਗਿਆ ਹੈ ਕਿ ਉਹ ਸ਼ੱ-ਕੀ ਵਿਅਕਤੀਆਂ ਵਿਚੋਂ ਇਕ ਸੀ।
ਤਿੰਨ ਦੋਸਤਾਂ ਨੇ ਮਿਲ ਕੇ ਦਿੱਤਾ ਸੀ ਇਸ ਕ-ਤ-ਲ ਨੂੰ ਅੰਜਾਮ
ਇਸ ਮਾਮਲੇ ਵਿਚ ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਮਨੀਕਰਨ ਸਿੰਘ ਅਤੇ ਉਸ ਦੇ ਦੋ ਦੋਸਤਾਂ ਕੁਲਵਿੰਦਰ ਸਿੰਘ ਅਤੇ ਰਾਜੇਸ਼ ਨੇ ਹਾਂਗਕਾਂਗ ਤੋਂ ਪਰਤੇ NRI ਦਾ ਕ-ਤ-ਲ ਕੀਤਾ ਸੀ। ਜਦੋਂ ਪੁਲਿਸ ਨੇ ਲਿੰਕ ਜੋੜਨਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਿ ਮਨੀਕਰਨ ਸਿੰਘ ਨੇ ਮਨਦੀਪ ਸਿੰਘ ਦੇ ਕ-ਤ-ਲ ਦਾ ਪਰਦਾ-ਫਾਸ਼ ਕਰਨ ਦੀ ਧ-ਮ-ਕੀ ਦਿੱਤੀ ਸੀ।
ਇਸ ਤੋਂ ਘਬ-ਰਾਏ ਦੋਸਤਾਂ ਨੇ 22 ਫਰਵਰੀ ਨੂੰ ਫਿਲਮ ਦੇਖਣ ਦੀ ਯੋਜਨਾ ਬਣਾਈ। ਇਸ ਤੋਂ ਬਾਅਦ ਮਨੀਕਰਨ ਨੂੰ ਬੁੱਘੀਪੁਰਾ ਦੇ ਚੌਕ ਵਿਚ ਬੁਲਾਇਆ ਗਿਆ, ਫਿਲਮ ਦੇਖੀ ਅਤੇ ਸ਼-ਰਾ-ਬ ਵੀ ਪੀਤੀ। ਫਿਰ ਉਸ ਦਾ ਗਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ। ਉਨ੍ਹਾਂ ਨੇ ਉਸ ਦੀ ਦੇਹ ਨੇੜਲੇ ਨਾਲੇ ਵਿੱਚ ਸੁੱ-ਟ ਦਿੱਤੀ।
ਪੁਰਾਣੇ ਝ-ਗ-ੜੇ ਨੇ ਲਈ ਜਾ-ਨ
ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਕੁਲਵਿੰਦਰ ਸਿੰਘ ਦਾ ਮਨਦੀਪ ਸਿੰਘ ਨਾਲ ਕੋਈ ਪੁਰਾਣਾ ਝ-ਗ-ੜਾ ਸੀ। ਕੁਲਵਿੰਦਰ ਕੋਲ ਇੱਕ ਐਨ. ਆਰ. ਆਈ. ਦੀ ਜ਼ਮੀਨ ਦੇ ਨਾਲ ਜ਼ਮੀਨ ਦਾ ਇੱਕ ਟੁਕੜਾ ਸੀ। NRI ਉਸ ਨੂੰ ਆਪਣੇ ਖੇਤ ਵਿੱਚੋਂ ਰਾਹ ਬਣਾਉਣ ਨਹੀਂ ਦੇ ਰਿਹਾ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਦੁ-ਸ਼-ਮ-ਣੀ ਸ਼ੁਰੂ ਹੋ ਗਈ।
ਦੋਵੇਂ ਦੋਸ਼ੀਆਂ ਨੂੰ ਕੀਤਾ ਗਿਆ ਗ੍ਰਿਫਤਾਰ
ਅੱਗੇ ਪੁਲਿਸ ਨੇ ਦੱਸਿਆ ਕਿ ਕ-ਤ-ਲ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ। ਮਨਦੀਪ ਸਿੰਘ ਦੇ ਕ-ਤ-ਲ ਦੀ ਐਫ. ਆਈ. ਆਰ. ਬੱਧਨੀ ਕਲਾਂ ਥਾਣੇ ਵਿੱਚ ਦਰਜ ਕੀਤੀ ਗਈ ਹੈ, ਜਦੋਂ ਕਿ ਮਨੀਕਰਨ ਸਿੰਘ ਦੀ ਮੌ-ਤ ਦੀ ਐਫ. ਆਈ. ਆਰ. ਮਹਿਣਾ ਥਾਣੇ ਵਿੱਚ ਦਰਜ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਨੇ ਕੁਲਵਿੰਦਰ ਸਿੰਘ ਅਤੇ ਰਾਜੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।