ਛੁੱਟੀ ਆਏ ਫੌਜੀ ਜਵਾਨ ਨਾਲ ਵਾਪਰਿਆ ਹਾਦਸਾ, ਜਖਮੀਂ ਨੇ ਇਲਾਜ ਦੌਰਾਨ ਤੋੜਿਆ ਦਮ, ਫੌਜੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

Punjab

ਜਿਲ੍ਹਾ ਗੁਰਦਾਸਪੁਰ (ਪੰਜਾਬ) ਵਿਚ ਛੁੱਟੀ ਉਤੇ ਘਰ ਆਇਆ ਫੌਜੀ ਜਵਾਨ ਇਕ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌ-ਤ ਹੋ ਗਈ। ਮ੍ਰਿਤਕ ਦਾ ਉਸ ਦੇ ਜੱਦੀ ਪਿੰਡ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਾਜ਼ਾਰ ਨੂੰ ਜਾਂਦੇ ਸਮੇਂ ਫੌਜੀ ਜਵਾਨ ਦੀ ਸਕੂਟਰੀ ਸੜਕ ਉਤੇ ਲੱਗੇ ਸਾਈਨ ਬੋਰਡ ਨਾਲ ਟਕਰਾ ਗਿਆ ਸੀ।

ਮ੍ਰਿਤਕ ਫੌਜੀ ਦੀ ਪਹਿਚਾਣ ਲਖਵਿੰਦਰ ਸਿੰਘ ਉਮਰ 28 ਸਾਲ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਭਾਗੋਕਾਵਾਂ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਜਵਾਨ ਦਾ ਪਿਤਾ ਵੀ ਫੌਜ ਤੋਂ ਸੇਵਾਮੁਕਤ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਉਸ ਦੇ ਵਿਆਹ ਬਾਰੇ ਵਿਚਾਰ ਵਟਾਂਦਰਾ ਚੱਲ ਰਿਹਾ ਸੀ ਪਰ ਵਿਆਹ ਤੋਂ ਪਹਿਲਾਂ ਹੀ ਉਸ ਦੀ ਮੌ-ਤ ਹੋ ਗਈ ਸੀ।

ਜਣਕਾਰੀ ਦਿੰਦੇ ਹੋਏ ਮ੍ਰਿਤਕ ਜਵਾਨ ਦੇ ਪਿਤਾ ਸਰੂਪ ਸਿੰਘ ਨੇ ਦੱਸਿਆ ਕਿ ਲਖਵਿੰਦਰ ਕਰੀਬ ਪੰਜ ਸਾਲ ਪਹਿਲਾਂ ਫੌਜ ਦੀ 15 ਪੰਜਾਬ ਰੈਜੀਮੈਂਟ ਦੇ ਵਿੱਚ ਭਰਤੀ ਹੋਇਆ ਸੀ। ਇਸ ਸਮੇਂ ਉਹ ਸ੍ਰੀਨਗਰ ਵਿੱਚ ਤਾਇਨਾਤ ਸੀ ਜਿੱਥੇ ਦੋ ਸਾਲ ਪੂਰੇ ਹੋਣ ਤੋਂ ਬਾਅਦ ਉਸ ਨੇ ਵਾਪਸ ਆਪਣੀ ਪਲਟਨ ਵਿੱਚ ਜਾਣਾ ਸੀ।

ਫੌਜੀ ਜਵਾਨ 22 ਫਰਵਰੀ ਨੂੰ ਆਇਆ ਸੀ ਘਰ

ਇਸ ਦੌਰਾਨ ਉਹ ਕੁਝ ਦਿਨਾਂ ਦੀ ਛੁੱਟੀ ਲੈ ਕੇ 22 ਫਰਵਰੀ ਨੂੰ ਘਰ ਆਇਆ ਸੀ। ਉਸੇ ਦਿਨ ਸ਼ਾਮ ਨੂੰ ਉਹ ਕਿਸੇ ਕੰਮ ਦੇ ਲਈ ਆਪਣੀ ਸਕੂਟਰੀ ਉਤੇ ਬਾਜ਼ਾਰ ਗਿਆ ਸੀ। ਕੁਝ ਸਮੇਂ ਬਾਅਦ ਘਰ ਵਿਚ ਪਤਾ ਲੱਗਿਆ ਕਿ ਉਸ ਦਾ ਐਕਸੀ-ਡੈਂਟ ਹੋ ਗਿਆ ਹੈ।

ਇਲਾਜ ਦੌਰਾਨ ਤਿਆਗੇ ਪ੍ਰਾਣ

ਪ੍ਰਾਪਤ ਜਾਣਕਾਰੀ ਅਨੁਸਾਰ ਲਖਵਿੰਦਰ ਦੀ ਸਕੂਟਰੀ ਸੜਕ ਉਤੇ ਲੱਗੇ ਸਾਈਨ ਬੋਰਡ ਨਾਲ ਟਕਰਾ ਗਈ ਸੀ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਲਖਵਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ। ਪਰ ਉਥੇ ਉਸ ਦਾ ਹਾਲ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। ਜਿੱਥੇ 23 ਫਰਵਰੀ ਨੂੰ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।

Leave a Reply

Your email address will not be published. Required fields are marked *