ਵਿਦੇਸ਼ੀ ਧਰਤੀ ਅਮਰੀਕਾ ਦੇ ਨਿਊਯਾਰਕ ਤੋਂ ਇੱਕ ਬਹੁਤ ਹੀ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਹਾਰਲੇਮ ਵਿਚ ਸਥਿਤ ਇੱਕ ਅਪਾਰਟਮੈਂਟ ਵਿੱਚ ਲੱਗੀ ਭਿਆ-ਨਕ ਅੱ-ਗ ਵਿੱਚ 27 ਸਾਲ ਉਮਰ ਦੇ ਭਾਰਤੀ ਨਾਗਰਿਕ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਫਾਜ਼ਿਲ ਖਾਨ ਦੇ ਰੂਪ ਵਜੋਂ ਹੋਈ ਹੈ। ਨਿਊਯਾਰਕ ਵਿੱਚ ਭਾਰਤੀ ਦੂਤਾਵਾਸ ਖਾਨ ਦੇ ਦੋਸਤਾਂ ਅਤੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ।
ਕਰ ਰਹੇ ਹਨ ਹਰ ਸੰਭਵ ਸਹਾਇਤਾ
ਅਮਰੀਕਾ ਦੇ ਨਿਊਯਾਰਕ ਵਿੱਚ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਹੈ ਕਿ ਹਾਰਲੇਮ, ਨਿਊਯਾਰਕ ਵਿੱਚ ਅੱ-ਗ ਨਾਲ ਵਾਪਰੀ ਘ-ਟ-ਨਾ ਵਿੱਚ ਫਾਜ਼ਿਲ ਖਾਨ ਉਮਰ 27 ਸਾਲ ਦੀ ਮੌ-ਤ ਬਾਰੇ ਜਾਣ ਕੇ ਦੁਖ ਹੋਇਆ ਹੈ। ਅਸੀਂ ਖਾਨ ਦੇ ਪਰਿਵਾਰ ਅਤੇ ਦੋਸਤਾਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਨਾਲ ਹੀ, ਅਸੀਂ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਹਰ ਸੰਭਵ ਸਹਾਇਤਾ ਕਰ ਰਹੇ ਹਾਂ।
ਨਿਊਯਾਰਕ ਦੇ ਫਾਇਰ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਸੇਂਟ ਨਿਕੋਲਸ ਪਲੇਸ ਅਪਾਰਟਮੈਂਟ ਬਿਲਡਿੰਗ ਵਿਚ ਲਿਥੀਅਮ ਆਇਨ ਬੈਟਰੀ ਕਾਰਨ ਭਿਆ-ਨਕ ਅੱਗ ਲੱਗ ਗਈ ਸੀ। ਇਕ ਹੋਰ ਰਿਪੋਰਟ ਮੁਤਾਬਕ ਇਸ ਘ-ਟ-ਨਾ ਵਿਚ 17 ਹੋਰ ਜ਼ਖਮੀ ਹੋਏ ਹਨ। ਲੋਕਾਂ ਵਲੋਂ ਅੱ-ਗ ਤੋਂ ਬਚਣ ਲਈ ਰੱਸੀ ਦੀ ਮਦਦ ਲਈ ਗਈ।
ਅੱਖੀਂ ਦੇਖੀ ਘ-ਟ-ਨਾ
ਇਸ ਘਟਨਾ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਵਾਲੇ ਐਂਜੀ ਰੈਚਫੋਰਡ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਅੱ-ਗ ਸਭ ਤੋਂ ਸਿਖਰ ਉਤੇ ਲੱਗੀ ਸੀ। ਪੁਲਿਸ ਲੋਕਾਂ ਦੇ ਦੇ ਨਾਲ ਹੇਠਾਂ ਉਤਰ ਰਹੀ ਸੀ। ਲੋਕ ਆਪਣੇ ਆਪ ਨੂੰ ਬਚਾਉਣ ਲਈ ਖਿੜਕੀਆਂ ਵਿੱਚੋਂ ਛਾ-ਲ ਮਾ-ਰ ਰਹੇ ਸਨ।
ਅਕਿਲ ਜੋਨਸ, ਨਾਮ ਦਾ ਇੱਕ ਨਿਵਾਸੀ ਜੋ ਆਪਣੇ ਪਿਤਾ ਨਾਲ ਅੱਗ ਤੋਂ ਬਚਿਆ ਸੀ, ਨੇ ਕਿਹਾ ਹੈ ਕਿ ਮੇਰੇ ਕੋਲ ਕੁਝ ਨਹੀਂ ਹੈ, ਬਸ ਮੇਰਾ ਫ਼ੋਨ, ਮੇਰੀਆਂ ਚਾਬੀਆਂ ਅਤੇ ਮੇਰੇ ਪਿਤਾ।
ਛਾਲ ਲਾਉਣ ਲਈ ਮਜ਼ਬੂਰ ਹੋਣਾ ਪਿਆ
ਸੇਂਟ ਨਿਕੋਲਸ ਪਲੇਸ ਅਪਾਰਟਮੈਂਟ ਬਿਲਡਿੰਗ ਦੇ ਵਸਨੀਕਾਂ ਨੂੰ ਆਪਣੀ ਜਾਨ ਬਚਾਉਣ ਲਈ ਛਾਲ ਮਾ-ਰ-ਨ ਲਈ ਮਜ਼ਬੂਰ ਮਜਬੂਰ ਹੋਣਾ ਪਿਆ।
ਫਾਇਰ ਅਧਿਕਾਰੀਆਂ ਮੁਤਾਬਕ 18 ਲੋਕਾਂ ਨੂੰ ਬਚਾਇਆ ਗਿਆ। 12 ਲੋਕਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਚਾਰ ਪੀੜਤਾਂ ਦਾ ਹਾਲ ਗੰਭੀਰ ਬਣਿਆ ਹੋਇਆ ਹੈ। ਵਿਭਾਗ ਦੇ ਮੁਖੀ ਜੌਹਨ ਹੋਜੰਸ ਨੇ ਕਿਹਾ ਕਿ ਅੱਗ ਇੰਨੀ ਭਿਆ-ਨਕ ਸੀ ਕਿ ਕਮਰੇ ਦੇ ਦਰਵਾਜ਼ੇ ਤੋਂ ਅੱ-ਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਪੌੜੀਆਂ ਨੂੰ ਰੋਕ ਰਹੀਆਂ ਸਨ।
ਵਿਭਾਗ ਅਨੁਸਾਰ ਸਾਲ 2023 ਵਿੱਚ ਲਿਥੀਅਮ ਆਇਨ ਬੈਟਰੀਆਂ ਕਾਰਨ ਸ਼ਹਿਰ ਵਿੱਚ 267 ਅੱਗ, 150 ਜ਼ਖ਼ਮੀ ਅਤੇ 18 ਮੌ-ਤਾਂ ਹੋਈਆਂ। ਇਸ ਸਾਲ ਸੋਮਵਾਰ ਤੱਕ ਲਿਥੀਅਮ ਆਇਨ ਬੈਟਰੀਆਂ ਕਾਰਨ ਅੱਗ ਲੱਗਣ ਦੇ 24 ਮਾਮਲੇ ਸਾਹਮਣੇ ਆ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਇਮਾਰਤ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਰੈੱਡ ਕਰਾਸ ਨੇੜਲੇ ਸਕੂਲ ਵਿੱਚ ਅਸਥਾਈ ਰਿਹਾਇਸ਼ ਵਾਲੇ ਦਰਜਨਾਂ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ।