ਕਿਸੇ ਦਾ ਫੋਨ ਸੁਣ ਕੇ, ਘਰੋਂ ਗਿਆ ਨੌਜਵਾਨ, ਕੁਝ ਦੇਰ ਬਾਅਦ ਮਿਲੀ ਦੇਹ, ਪਰਿਵਾਰ ਦੇ ਪ੍ਰਦ-ਰਸ਼ਨ ਕਰਨ ਤੋਂ ਬਾਅਦ ਹੋਇਆ ਮਾਮਲਾ ਦਰਜ

Punjab

ਜਿਲ੍ਹਾ ਗੁਰਦਾਸਪੁਰ (ਪੰਜਾਬ) ਵਿਚ ਇਕ ਨੌਜਵਾਨ ਦੀ ਸ਼ੱ-ਕੀ ਹਾਲ ਦੇ ਵਿਚ ਹੋਈ ਮੌ-ਤ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਦੇਰ ਸ਼ਾਮ ਔਜਲਾ ਬਾਈਪਾਸ ਉਤੇ ਜਾ-ਮ ਲਗਾ ਦਿੱਤਾ ਅਤੇ ਧ-ਰ-ਨੇ ਉਤੇ ਬੈਠ ਗਏ। ਉਸ ਤੋਂ ਬਾਅਦ ਪੁਲਿਸ ਵੱਲੋਂ ਕੇਸ ਦਰਜ ਕਰਕੇ ਸੜਕ ਨੂੰ ਖੁਲ੍ਹਵਾ ਕੇ ਧਰਨੇ ਨੂੰ ਸਮਾਪਤ ਕਰਵਾਇਆ ਗਿਆ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਸੁਨੀਲ ਮਸੀਹ ਦੀ ਮਾਤਾ ਊਸ਼ਾ ਅਤੇ ਪਿਤਾ ਸਲਾਮਤ ਮਸੀਹ ਵਾਸੀ ਮੁਸਤਫਾਬਾਦ ਜੱਟਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਸ਼ਾਮ ਕਰੀਬ 5 ਵਜੇ ਕਿਸੇ ਦਾ ਫੋਨ ਆਇਆ ਸੀ। ਜਿਸ ਤੋਂ ਬਾਅਦ ਸੁਨੀਲ ਘਰ ਤੋਂ ਚਲਿਆ ਗਿਆ। ਬਾਅਦ ਵਿੱਚ ਕਿਸੇ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਲੜਕਾ ਬੱਬੇਹਾਲੀ ਪੁਲ ਦੇ ਕੋਲ ਪਿਆ ਹੈ। ਉਹ ਮੌਕੇ ਉਤੇ ਪਹੁੰਚ ਕੇ ਉਸ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਗੁੱ-ਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਔਜਲਾ ਬਾਈਪਾਸ ਉਤੇ ਦੇਹ ਰੱਖ ਕੇ ਧ-ਰ-ਨਾ ਪ੍ਰਦਰ-ਸ਼ਨ ਕੀਤਾ।

ਅਣ-ਪਛਾਤੇ ਲੋਕਾਂ ਉਤੇ ਲਾਏ ਹਨ ਕ-ਤ-ਲ ਦੇ ਦੋਸ਼

ਇਸ ਮਾਮਲੇ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਕਿਸੇ ਨੇ ਸੁਨੀਲ ਮਸੀਹ ਦਾ ਕ-ਤ-ਲ ਕੀਤਾ ਹੈ। ਪਰਿਵਾਰਕ ਮੈਂਬਰਾਂ ਵਲੋਂ ਲਾਏ ਧਰਨੇ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਉਤੇ ਪਹੁੰਚ ਗਈ। ਇਸ ਦੌਰਾਨ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਇਨਸਾਫ਼ ਦੀ ਮੰਗ ਉਤੇ ਅੜੇ ਰਹੇ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਉਨ੍ਹਾਂ ਦੇ ਬੇਟੇ ਨੂੰ ਮਾ-ਰਿ-ਆ ਉਸ ਦੇ ਖਿਲਾਫ ਕ-ਤ-ਲ ਦਾ ਮਾਮਲਾ ਕਿੱਥੇ ਦਰਜ ਕੀਤਾ ਜਾਵੇ।

ਇਸ ਤੋਂ ਬਾਅਦ ਡੀ. ਐਸ. ਪੀ. ਰਾਜਬੀਰ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਇਸ ਮੰਗ ਉਤੇ ਅੜੇ ਰਹੇ ਕਿ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ, ਬਾਅਦ ਵਿੱਚ ਪੁਲਿਸ ਨੇ ਕੇਸ ਦਰਜ ਕਰਕੇ ਪਰਿਵਾਰ ਨੂੰ ਸ਼ਾਂਤ ਕਰ ਕੇ ਧ-ਰ-ਨਾ ਸਮਾਪਤ ਕਰਵਾ ਦਿੱਤਾ।

Leave a Reply

Your email address will not be published. Required fields are marked *