ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਦੇਰ ਰਾਤ ਨੂੰ ਨ-ਸ਼ਾ ਤਸ-ਕ-ਰਾਂ ਨੇ ਇਕ ਨੌਜਵਾਨ ਦਾ ਦਾ-ਤ-ਰ ਨਾਲ ਵਾਰ ਕਰ ਕੇ ਕ-ਤ-ਲ ਕਰ ਦਿੱਤਾ। ਇਹ ਘਟਨਾ ਸਿਵਲ ਹਸਪਤਾਲ ਦੇ ਬਾਹਰ ਹੋਈ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਇਕ ਔਰਤ ਸਣੇ ਤਿੰਨ ਦੋਸ਼ੀਆਂ ਨੂੰ ਰਾਊਂਡ-ਅਪ ਕੀਤਾ ਗਿਆ ਹੈ। ਤਿੰਨਾਂ ਕੋਲੋਂ ਵਾ-ਰ-ਦਾ-ਤ ਸਮੇਂ ਵਰਤਿਆ ਗਿਆ ਇਕ ਛੁ-ਰਾ ਵੀ ਬਰਾ-ਮਦ ਕੀਤਾ ਗਿਆ ਹੈ।
ਇਸ ਮਾਮਲੇ ਸਬੰਧੀ ਮ੍ਰਿਤਕ ਰਾਜਿੰਦਰ ਸਿੰਘ ਉਰਫ ਸੰਨੀ ਦੀ ਭੈਣ ਰੀਨਾ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਸੁਖਦੇਵ ਸਿੰਘ ਉਰਫ ਪ੍ਰਿੰਸ, ਮਹਿਤਾਬ ਸਿੰਘ ਉਰਫ ਛੋਟਾ ਰਾਜਨ ਅਤੇ ਸੁਨੀਤਾ ਰਾਣੀ ਰਹਿੰਦੇ ਹਨ। ਉਹ ਨ-ਸ਼ੇ ਵੇ-ਚ-ਣ ਦਾ ਕੰਮ ਕਰਦੇ ਹਨ। ਇਸ ਕਾਰਨ ਆਪਣੀ ਸੁਰੱਖਿਆ ਲਈ ਉਨ੍ਹਾਂ ਨੇ ਕੈਮਰੇ ਲਗਾਏ ਹਨ। ਇਸ ਤੋਂ ਬਾਅਦ ਹੀ ਮਹਿਤਾਬ ਸਿੰਘ ਨੂੰ ਉਨ੍ਹਾਂ ਨਾਲ ਹੋਰ ਤਕਲੀਫ਼ਾਂ ਹੋਣ ਲੱਗੀਆਂ ਅਤੇ ਉਹ ਕਹਿਣ ਲੱਗਿਆ ਕਿ ਉਹ ਉਨ੍ਹਾਂ ਨੂੰ ਨਹੀਂ ਛੱਡੇਗਾ।
ਬੀਤੀ ਰਾਤ ਵੀ ਉਨ੍ਹਾਂ ਦੀ ਲ-ੜਾ-ਈ ਹੋ ਗਈ ਅਤੇ ਤਿੰਨਾਂ ਨੇ ਮ੍ਰਿਤਕ ਦੇ ਪਿਤਾ ਗੁਰਦੇਵ ਸਿੰਘ ਉਤੇ ਦਾ-ਤ-ਰ ਨਾਲ ਵਾਰ ਕਰ ਦਿੱਤਾ। ਫਿਰ ਸੰਨੀ ਆਪਣੇ ਪਿਤਾ ਨੂੰ ਰਿਪੋਰਟ ਦਰਜ ਕਰਵਾਉਣ ਲਈ ਥਾਣੇ ਵਿਚ ਲੈ ਗਿਆ। ਜਿੱਥੋਂ ਪੁਲਿਸ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਸੰਨੀ ਜਿਵੇਂ ਹੀ ਸਿਵਲ ਹਸਪਤਾਲ ਪਹੁੰਚਿਆ ਤਾਂ ਉਸ ਦਾ ਪਿੱਛਾ ਕਰ ਰਹੇ ਦੋਸ਼ੀਆਂ ਵਿੱਚੋਂ ਮਹਿਤਾਬ ਸਿੰਘ ਉਰਫ਼ ਛੋਟਾ ਰਾਜਨ ਨੇ ਸੰਨੀ ਉਤੇ ਚਾ-ਕੂ ਨਾਲ ਵਾਰ ਕਰ ਦਿੱਤਾ। ਇਸ ਦੌਰਾਨ ਉਸ ਦੀ ਮੌ-ਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਮੌਕੇ ਉਤੇ ਮੌਜੂਦ ਸੀ ਪੁਲਿਸ
ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਮੌਕੇ ਉਤੇ ਸਿਵਲ ਹਸਪਤਾਲ ਦੇ ਬਾਹਰ ਪੁਲਿਸ ਮੌਜੂਦ ਸੀ ਪਰ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਮਾਮਲੇ ਵਿੱਚ ਪੁਲਿਸ ਵੀ ਇਹੀ ਕਹਿੰਦੀ ਰਹੀ ਕਿ ਉਨ੍ਹਾਂ ਦੀ ਲ-ੜਾ-ਈ ਬਾਹਰ ਹੀ ਹੋਈ ਸੀ ਅਤੇ ਸੰਨੀ ਉਥੋਂ ਜ਼ਖ਼ਮੀ ਹੋ ਕੇ ਇੱਥੇ ਆਇਆ ਸੀ। ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।
3 ਮਹੀਨੇ ਦੇ ਜੁਆਕ ਦਾ ਪਿਤਾ ਸੀ ਮ੍ਰਿਤਕ ਸਨੀ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਸਨੀ ਆਪਣੇ ਮਾਤਾ -ਪਿਤਾ ਦਾ ਇਕ-ਲੌਤਾ ਪੁੱਤਰ ਅਤੇ 3 ਮਹੀਨੇ ਦੇ ਜੁਆਕ ਦਾ ਪਿਤਾ ਸੀ। ਦੋ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਇਸ ਮਾਮਲੇ ਵਿੱਚ ਦੇਰ ਰਾਤ ਨੂੰ ਏ. ਡੀ. ਸੀ. ਪੀ. ਨਵਜੋਤ ਸਿੰਘ ਨੇ ਦੱਸਿਆ ਕਿ ਤਿੰਨ ਦੋਸ਼ੀਆਂ ਸੁਖਦੇਵ ਸਿੰਘ ਉਰਫ਼ ਪ੍ਰਿੰਸ, ਮਹਿਤਾਬ ਸਿੰਘ ਉਰਫ਼ ਛੋਟਾ ਰਾਜਨ ਅਤੇ ਸੁਨੀਤਾ ਰਾਣੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।