ਆਨੰਦ ਕਾਰਜਾਂ ਤੋਂ ਬਾਅਦ, ਲਾੜੀ ਹੋਈ ਬੇ-ਹੋ-ਸ਼, ਡਾਕਟਰ ਨੇ ਜਾਂਚ ਤੋਂ ਬਾਅਦ ਕੀਤਾ ਮ੍ਰਿਤਕ ਐਲਾਨ, ਮਾ-ਤ-ਮ ਵਿਚ ਬਦਲੀਆਂ ਖੁਸ਼ੀਆਂ

Punjab

ਜਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਤੋਂ ਬਹੁਤ ਹੀ ਦੁੱਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਵਿਆਹ ਦੀਆਂ ਖੁਸ਼ੀਆਂ ਅਚਾ-ਨਕ ਮਾਤਮ ਵਿੱਚ ਬਦਲ ਗਈਆਂ। ਵਿਆਹ ਦੌਰਾਨ ਲਾੜੀ ਦਾ ਬਲੱਡ ਪ੍ਰੈਸ਼ਰ (ਬੀ. ਪੀ.) ਲੋਅ ਹੋ ਗਿਆ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਇਸ ਤੋਂ ਬਾਅਦ ਬਰਾਤ ਨੂੰ ਖਾਲੀ ਹੱਥ ਪਰਤਣਾ ਪਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਡੋਲੀ ਦੀ ਥਾਂ ਆਪਣੀ ਧੀ ਦੀ ਅਰਥੀ ਤੋਰਨੀ ਪਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਗਹਿਰਾ ਸੋਗ ਛਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰੂਹਰਸਹਾਏ ਦੇ ਪਿੰਡ ਸਵਾਹਵਾਲਾ ਦਾ ਹੈ। ਜਿਥੇ ਸੋਮਵਾਰ ਨੂੰ ਜੈ ਚੰਦ ਦੀ ਧੀ ਨੀਲਮ ਉਮਰ 23 ਸਾਲ ਦਾ ਵਿਆਹ ਹੋ ਰਿਹਾ ਸੀ। ਜਿਥੇ ਮਹਿੰਦਰ ਕੁਮਾਰ ਥਿੰਦ ਦਾ ਲੜਕਾ ਗੁਰਪ੍ਰੀਤ ਲੜਕੀ ਨੂੰ ਵਿਆਹੁਣ ਲਈ ਪਿੰਡ ਰੁਕਨਾ ਬਸਤੀ ਤੋਂ ਬਰਾਤ ਲੈ ਕੇ ਪਹੁੰਚਿਆ ਸੀ। ਪਰਿਵਾਰਕ ਮੈਂਬਰਾਂ ਨੇ ਆਈ ਬਰਾਤ ਦਾ ਧੂਮ ਧਾਮ ਨਾਲ ਸਵਾਗਤ ਕੀਤਾ। ਹਰ ਪਾਸੇ ਖੁਸ਼ੀਆਂ ਦਾ ਮਾਹੌਲ ਸੀ।

ਸਟੇਜ ਉਤੇ ਲਿਜਾਂਦੇ ਸਮੇਂ ਨੀਲਮ ਹੋਈ ਬੇਹੋਸ਼

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਨੀਲਮ ਦੀ ਮਾਂ ਨੇ ਦੱਸਿਆ ਕਿ ਆਨੰਦ ਕਾਰਜ ਤੋਂ ਪਹਿਲਾਂ ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਉਹ ਘਬ-ਰਾਹਟ ਮਹਿਸੂਸ ਕਰ ਰਹੀ ਸੀ। ਇਸ ਤੋਂ ਬਾਅਦ ਉਸ ਨੂੰ ਪੀਣ ਲਈ ਪਾਣੀ ਦਿੱਤਾ ਗਿਆ ਅਤੇ ਉਸ ਨੇ ਕੁਝ ਰਾਹਤ ਮਹਿਸੂਸ ਕੀਤੀ। ਫਿਰ ਉਸ ਦੇ ਆਨੰਦ ਕਾਰਜ ਹੋਏ। ਜਦੋਂ ਬੇਟੀ ਨੂੰ ਸਟੇਜ ਉਤੇ ਲਿਜਾਇਆ ਜਾ ਰਿਹਾ ਸੀ ਤਾਂ ਉਹ ਬੇ-ਹੋ-ਸ਼ ਹੋ ਗਈ। ਨੀਲਮ ਦੇ ਚਿਹਰੇ ਉਤੇ ਪਾਣੀ ਦਾ ਛਿੜਕਾਅ ਕੀਤਾ ਗਿਆ, ਪਰ ਉਸ ਨੂੰ ਹੋ-ਸ਼ ਨਹੀਂ ਆਈ।

ਪਿੰਡ ਦੇ ਡਾਕਟਰ ਨੇ ਲੜਕੀ ਨੂੰ ਕੀਤਾ ਮ੍ਰਿਤਕ ਐਲਾਨ

ਉਥੇ ਮੌਜੂਦ ਲੋਕਾਂ ਨੇ ਕਰੀਬ 10 ਮਿੰਟ ਤੱਕ ਲੜਕੀ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ। ਪਰਿਵਾਰਕ ਮੈਂਬਰਾਂ ਨੇ ਤੁਰੰਤ ਪਿੰਡ ਦੇ ਡਾਕਟਰ ਨੂੰ ਬੁਲਾ ਕੇ ਲੜਕੀ ਨੂੰ ਦਿਖਾਇਆ। ਉਸੇ ਸਮੇਂ ਡਾਕਟਰ ਨੇ ਲੜਕੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਹਰ ਪਾਸੇ ਗਮਗੀਨ ਮਹੌਲ ਹੋ ਗਿਆ ਅਤੇ ਉਥੇ ਮੌਜੂਦ ਹਰ ਚਿਹਰੇ ਉੱਤੇ ਉਦਾਸੀ ਛਾ ਗਈ।

Leave a Reply

Your email address will not be published. Required fields are marked *