ਕਰਨਾਲ (ਹਰਿਆਣਾ) ਦੇ ਰੇਲਵੇ ਸਟੇਸ਼ਨ ਉਤੇ ਲਾਈਨ ਪਾਰ ਕਰਦੇ ਸਮੇਂ ਵੰਦੇ ਭਾਰਤ ਟਰੇਨ ਦੀ ਲ-ਪੇ-ਟ ਵਿਚ ਆਉਣ ਕਰਕੇ ਇਕ ਮਹਿਲਾ ਹੈੱਡ ਕਾਂਸਟੇਬਲ ਦੀ ਮੌ-ਤ ਹੋ ਗਈ। ਮਹਿਲਾ ਪੁਲਿਸ ਕਰਮੀ ਦਵਾਈ ਲੈਣ ਲਈ ਰਾਮਨਗਰ ਵੱਲ ਜਾ ਰਹੀ ਸੀ। ਮ੍ਰਿਤਕਾ ਦੀ ਪਹਿਚਾਣ ਨੀਲਮ ਦੇ ਰੂਪ ਵਜੋਂ ਹੋਈ ਹੈ। ਉਹ ਜੀ. ਆਰ. ਪੀ. ਕਰਨਾਲ ਵਿੱਚ ਆਪਣੀ ਸੇਵਾ ਨਿਭਾਅ ਰਹੀ ਸੀ, ਪਰ ਉਸ ਦੀ ਆਰਜ਼ੀ ਪੋਸਟਿੰਗ ਨੇਵਲ ਵਿੱਚ ਸੀ, ਜਿੱਥੇ ਉਹ ਟ੍ਰੇਨਿੰਗ ਸੈਸ਼ਨ ਦੇ ਰਹੀ ਸੀ।
ਮ੍ਰਿਤਕ ਮਹਿਲਾ 14 ਸਾਲ ਪਹਿਲਾਂ ਪੁਲਿਸ ਵਿੱਚ ਭਰਤੀ ਹੋਈ ਸੀ। ਪੁਲਿਸ ਨੇ ਦੇਹ ਨੂੰ ਆਪਣੇ ਕਬਜੇ ਵਿੱਚ ਲੈ ਕੇ, ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਨੀਲਮ ਦੇ ਬੇਟੇ ਦਾ ਸੀ ਅੱਜ ਇਮਤਿਹਾਨ
ਮ੍ਰਿਤਕ ਨੀਲਮ ਉਮਰ 38 ਸਾਲ ਦੀ ਮੌ-ਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਨੀਲਮ ਕੈਥਲ ਦੇ ਪਿੰਡ ਪਾਈ ਦੀ ਰਹਿਣ ਵਾਲੀ ਸੀ ਅਤੇ ਉਸ ਦਾ ਵਿਆਹ 17 ਸਾਲ ਪਹਿਲਾਂ ਸ਼ੇਰਗੜ੍ਹ ਟਾਪੂ ਦੇ ਰਹਿਣ ਵਾਲੇ ਜਤਿੰਦਰ ਨਾਲ ਹੋਇਆ ਸੀ। ਨੀਲਮ ਵਿਆਹ ਦੇ 3 ਸਾਲ ਬਾਅਦ ਹੀ ਪੁਲਿਸ ਵਿਚ ਭਰਤੀ ਹੋ ਗਈ ਸੀ। ਨੀਲਮ ਦਾ ਇੱਕ ਪੁੱਤਰ ਹੈ, ਜੋ 12ਵੀਂ ਵਿੱਚ ਪੜ੍ਹਦਾ ਹੈ ਅਤੇ ਅੱਜ 12ਵੀਂ ਦੀ ਪ੍ਰੀਖਿਆ ਦੇਣ ਲਈ ਗਿਆ ਹੋਇਆ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੀਲਮ ਸਮੇਤ ਉਹ ਤਿੰਨ ਭੈਣਾਂ ਹਨ। ਨੀਲਮ ਦੀ ਦੂਜੀ ਭੈਣ ਵੀ ਸ਼ੇਰਗੜ੍ਹ ਟਾਪੂ ਵਿੱਚ ਵਿਆਹੀ ਹੋਈ ਹੈ। ਨੀਲਮ ਦਾ ਇੱਕ ਭਰਾ ਵੀ ਸੀ, ਜਿਸ ਦੀ ਕੁਝ ਸਾਲ ਪਹਿਲਾਂ ਮੌ-ਤ ਹੋ ਗਈ ਸੀ ਅਤੇ ਨੀਲਮ ਦੀ ਮਾਂ ਦੀ ਵੀ ਤਿੰਨ ਸਾਲ ਪਹਿਲਾਂ ਮੌ-ਤ ਹੋ ਗਈ ਸੀ। ਨੀਲਮ ਦੇ ਪਿਤਾ ਆਪਣੀ ਧੀ ਨਾਲ ਸ਼ੇਰਗੜ੍ਹ ਟਾਪੂ ਵਿੱਚ ਰਹਿੰਦੇ ਹਨ। ਮ੍ਰਿਤਕ ਨੀਲਮ ਦਾ ਪਤੀ ਅਦਾਲਤ ਵਿੱਚ ਟਾਈਪਿਸਟ ਦਾ ਕੰਮ ਕਰਦਾ ਹੈ।
ਪੁਲਿਸ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ
ਇਸ ਮੌਕੇ ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਥਾਣਾ ਕਰਨਾਲ ਦੇ ਐਸ. ਆਈ. ਅਮਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੀਲਮ, ਪਤਨੀ ਜਤਿੰਦਰ, ਸ਼ੇਰਗੜ੍ਹ ਟਾਪੂ ਦੀ ਰਹਿਣ ਵਾਲੀ ਸੀ। ਉਹ ਜੀ. ਆਰ. ਪੀ. ਕਰਨਾਲ ਵਿੱਚ ਹੈੱਡ ਕਾਂਸਟੇਬਲ ਤਾਇਨਾਤ ਸੀ। ਇਹ ਹਾਦਸਾ ਵੰਦੇ ਭਾਰਤ ਟਰੇਨ ਦੀ ਲ-ਪੇ-ਟ ਵਿਚ ਆਉਣ ਕਾਰਨ ਵਾਪਰਿਆ ਹੈ।