ਖੰਨਾ (ਪੰਜਾਬ) ਦੇ ਸਮਰਾਲਾ ਦੇ ਪਿੰਡ ਪੂਨੀਆ ਵਿਚ ਭਰਾ ਨੇ ਆਪਣੇ ਵੱਡੇ ਭ-ਰਾ ਦਾ ਕ-ਤ-ਲ ਕਰ ਦਿੱਤਾ। ਸੱਬਲ (ਸੰਦ) ਨਾਲ ਵਾਰ ਕਰਦੇ ਹੋਏ ਇਹ ਕ-ਤ-ਲ ਕੀਤਾ ਗਿਆ ਸੀ। ਉਸ ਨੂੰ ਬਚਾਉਣ ਲਈ ਆਏ ਪਿਤਾ ਨੂੰ ਵੀ ਨਹੀਂ ਬਖ-ਸ਼ਿਆ ਅਤੇ ਉਹ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਮ੍ਰਿਤਕ ਦੀ ਪਹਿਚਾਣ ਜਗਦੀਪ ਸਿੰਘ ਉਮਰ 35 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਸਾਲ ਪਹਿਲਾਂ ਜਗਦੀਪ ਸਿੰਘ ਨੇ ਆਪਣੀ ਮਾਂ ਦਾ ਕ-ਤ-ਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਉਹ ਕਰੀਬ 4 ਮਹੀਨੇ ਪਹਿਲਾਂ ਹੀ ਜ਼ਮਾ-ਨਤ ਉਤੇ ਰਿਹਾਅ ਹੋਇਆ ਸੀ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਖਮੀ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਜ਼ਮੀਨ ਦੀ ਵੰਡ ਨੂੰ ਲੈ ਕੇ ਪਰਿਵਾਰ ਵਿਚ ਝ-ਗ-ੜਾ ਚੱਲ ਰਿਹਾ ਸੀ। ਇਸ ਝ-ਗ-ੜੇ ਤੋਂ ਬਚਣ ਲਈ ਉਹ ਆਪਣੇ ਵੱਡੇ ਪੁੱਤਰ ਜਗਦੀਪ ਸਿੰਘ ਨਾਲ ਵੱਖ ਰਹਿਣ ਲੱਗ ਪਿਆ। ਪਰ ਮੰਗਲਵਾਰ ਰਾਤ ਨੂੰ ਉਸ ਦੇ ਛੋਟੇ ਲੜਕੇ ਦਲਬੀਰ ਸਿੰਘ ਨੇ ਆ ਕੇ ਉਸ ਉਤੇ ਵਾਰ ਕਰ ਦਿੱਤਾ।
ਜਮੀਨ ਦੀ ਵੰਡ ਨੂੰ ਲੈ ਕੇ ਕ-ਤ-ਲ
ਪਿੰਡ ਦੇ ਰਹਿਣ ਵਾਲੇ ਪ੍ਰਗਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਦੀਪ ਸਿੰਘ ਅਤੇ ਉਸ ਦਾ ਪਿਤਾ ਰਾਮ ਸਿੰਘ ਪਿੰਡ ਵਿਚ ਵੱਖ ਘਰ ਵਿਚ ਰਹਿੰਦੇ ਸਨ ਅਤੇ ਛੋਟਾ ਭਰਾ ਦਲਵੀਰ ਸਿੰਘ ਪਿੰਡ ਵਿੱਚ ਵੱਖਰੇ ਘਰ ਵਿੱਚ ਰਹਿੰਦਾ ਸੀ। ਦੋਵਾਂ ਭਰਾਵਾਂ ਵਿੱਚ ਕਈ ਵਾਰ ਝ-ਗ-ੜੇ ਵੀ ਹੋ ਚੁੱਕੇ ਸਨ ਅਤੇ ਪਿੰਡ ਦੀ ਪੰਚਾਇਤ ਨੇ ਵੀ ਕਈ ਵਾਰ ਆਪਸ ਵਿੱਚ ਸਮ-ਝੌਤਾ ਕਰਵਾਇਆ ਸੀ।
ਮ੍ਰਿਤਕ ਜਗਦੀਪ ਸਿੰਘ ਨੇ ਦੋ ਸਾਲ ਪਹਿਲਾਂ ਆਪਣੀ ਮਾਂ ਦਾ ਕ-ਤ-ਲ ਕਰ ਦਿੱਤਾ ਸੀ ਅਤੇ ਕਰੀਬ 4 ਮਹੀਨੇ ਪਹਿਲਾਂ ਹੀ ਜੇਲ੍ਹ ਵਿੱਚੋਂ ਰਿਹਾਅ ਹੋਇਆ ਸੀ। ਬੀਤੀ ਰਾਤ ਉਸ ਦਾ ਛੋਟਾ ਭਰਾ ਦਲਬੀਰ ਸਿੰਘ ਮ੍ਰਿਤਕ ਜਗਦੀਪ ਸਿੰਘ ਦੇ ਘਰ ਆਇਆ ਅਤੇ ਦੋਵਾਂ ਵਿਚ ਲ-ੜਾ-ਈ ਹੋ ਗਈ, ਜਿਸ ਵਿਚ ਜਗਦੀਪ ਸਿੰਘ ਦੀ ਮੌ-ਤ ਹੋ ਗਈ।
ਸ-ਮੈ-ਕ ਦੇ ਨ-ਸ਼ੇ ਵਿਚ ਕੀਤਾ ਵਾਰ
ਜਖਮੀ ਹੋਏ ਮ੍ਰਿਤਕ ਦੇ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਦਲਬੀਰ ਸਿੰਘ ਨ-ਸ਼ੇ ਦਾ ਆਦੀ ਹੈ। ਉਹ ਨ-ਸ਼ੇ ਲਈ ਪੈਸੇ ਮੰਗਦਾ ਰਹਿੰਦਾ ਸੀ। ਵੰਡ ਦੇ ਬਾਵਜੂਦ ਉਹ ਹੋਰ ਜ਼ਮੀਨ ਦੀ ਮੰਗ ਕਰ ਰਿਹਾ ਸੀ। ਇਸ ਕਾਰਨ ਉਸ ਨੇ ਮੰਗਲਵਾਰ ਨੂੰ ਨ-ਸ਼ੇ ਦੇ ਹਾਲ ਵਿਚ ਹ-ਮ-ਲਾ ਕਰ ਦਿੱਤਾ।
ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕ-ਤ-ਲ ਦਾ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕ-ਤ-ਲ ਦਾ ਕਾਰਨ ਜ਼ਮੀਨੀ ਵਿ-ਵਾ-ਦ ਸੀ।