ਜਿਲ੍ਹਾ ਅੰਮ੍ਰਿਤਸਰ (ਪੰਜਾਬ) ਦੇ ਮਜੀਠਾ ਰੋਡ ਉਤੇ ਸਥਿਤ ਗੋਪਾਲ ਮੰਦਰ ਦੇ ਨੇੜੇ ਅਣ-ਪਛਾਤੇ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਦਾ ਕ-ਤ-ਲ ਕਰ ਦਿੱਤਾ ਗਿਆ। ਮ੍ਰਿਤਕ ਬਜ਼ੁਰਗ ਦੇ ਚਾਰ ਜੁਆਕ ਹਨ ਅਤੇ ਉਹ ਸਾਰੇ ਹੀ ਵਿਦੇਸ਼ ਵਿੱਚ ਰਹਿੰਦੇ ਹਨ। ਮ੍ਰਿਤਕ ਘਰ ਵਿਚ ਇਕੱਲਾ ਰਹਿੰਦਾ ਸੀ। ਦੋਸ਼ੀ ਦੇਰ ਰਾਤ ਘਰ ਵਿਚ ਦਾਖਲ ਹੋਏ ਅਤੇ ਕ-ਤ-ਲ ਕਰਨ ਤੋਂ ਬਾਅਦ ਫਰਾਰ ਹੋ ਗਏ। ਫਿਲਹਾਲ ਪੁਲਿਸ ਕ-ਤ-ਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਹਿਚਾਣ ਵਿਜੇ ਖੰਨਾ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗੁਆਂਢੀਆਂ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਆਰੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਛੱਤ ਤੋਂ ਦੇਖਿਆ ਤਾਂ ਇਕ ਨੌਜਵਾਨ ਦੋਵੇਂ ਗੇਟ ਟੱਪ ਕੇ ਅੰਦਰ ਆਇਆ ਅਤੇ ਪਹਿਲੇ ਨੌਜਵਾਨ ਨਾਲ ਗੱਲ ਕਰਨ ਤੋਂ ਬਾਅਦ ਉਹ ਉਸੇ ਸਮੇਂ ਉੱਥੋਂ ਚਲਿਆ ਗਿਆ।
ਉਹ ਲੋਕ ਉੱਠ ਕੇ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਂਦੇ ਰਹੇ ਪਰ ਕੋਈ ਬਾਹਰ ਨਹੀਂ ਆਇਆ। ਫਿਰ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਦੌੜਦਿਆਂ ਦੇਖਿਆ। ਗੁਆਂਢੀਆਂ ਅਨੁਸਾਰ ਦੋ ਨੌਜਵਾਨ ਛੱਤ ਤੋਂ ਜਾਲੀ ਤੋੜ ਕੇ ਅੰਦਰ ਦਾਖਲ ਹੋਏ ਸਨ।
ਮੂੰਹ ਬੰਨ੍ਹ ਕੇ ਕੀਤਾ ਗਿਆ ਕ-ਤ-ਲ, ਅਜੇ ਕਾਰਨ ਸਪੱਸ਼ਟ ਨਹੀਂ
ਜਦੋਂ ਸਵੇਰੇ ਦੁਬਾਰਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਲੋਕਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਡੀ. ਸੀ. ਪੀ. ਪ੍ਰਗਿਆ ਜੈਨ ਟੀਮ ਨਾਲ ਮੌਕੇ ਉਤੇ ਪਹੁੰਚੀ ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਬਜ਼ੁਰਗ ਦਾ ਮੂੰਹ ਬੰਨ੍ਹਿਆ ਹੋਇਆ ਸੀ ਅਤੇ ਉਹ ਬੈੱਡ ਉਤੇ ਮ੍ਰਿਤਕ ਪਿਆ ਸੀ।
ਮ੍ਰਿਤਕ ਦੇ ਚਾਰ ਜੁਆਕ ਹਨ ਅਤੇ ਚਾਰੇ ਹੀ ਵਿਦੇਸ਼ ਵਿੱਚ ਰਹਿੰਦੇ ਹਨ। ਬਜ਼ੁਰਗ ਇੱਥੇ ਘਰ ਵਿਚ ਇਕੱਲਾ ਰਹਿੰਦਾ ਸੀ। ਫਿਲਹਾਲ ਪੁਲਿਸ CCTV ਸਕੈਨ ਕਰ ਰਹੀ ਹੈ ਅਤੇ ਇਸ ਮਾਮਲੇ ਦੀ ਹਰ ਕੋਣ ਤੋਂ ਜਾਂਚ ਕਰ ਰਹੀ ਹੈ।