ਪ੍ਰਿੰਟਿੰਗ ਲੈਬ ਦੇ ਮਾਲਕ ਨੇ, ਗੁਆਂਢੀ ਦੁਕਾਨਦਾਰ ਤੋਂ ਤੰ-ਗ ਹੋਕੇ, ਜਿੰਦਗੀ ਨੂੰ ਆਖੀ ਅਲਵਿਦਾ, ਪੁੱਤਰ ਨੇ ਸ਼ਿਕਾਇਤ ਵਿਚ ਦਿੱਤੀ ਇਹ ਜਾਣਕਾਰੀ

Punjab

ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਪੈਂਦੇ ਪਿੰਡ ਰਾਜੇਵਾਲ ਵਿੱਚ ਫੋਟੋ ਪ੍ਰਿੰਟਿੰਗ ਲੈਬ ਦੇ ਮਾਲਕ ਨੇ ਕਾਰ ਵਿੱਚ ਗੋ-ਲੀ ਨਾਲ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਅੰਮ੍ਰਿਤ ਕਲਰ ਲੈਬ ਦੇ ਮਾਲਕ ਅੰਮ੍ਰਿਤਪਾਲ ਸਿੰਘ ਵਾਸੀ ਨਿਊ ਅੰਮ੍ਰਿਤਸਰ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁੱਤਰ ਨੇ ਜੀ. ਪੀ. ਐਸ. ਦੀ ਮਦਦ ਨਾਲ ਕਾਰ ਦੀ ਲੋਕੇਸ਼ਨ ਨੂੰ ਲੱਭ ਕੇ ਆਪਣੇ ਪਿਤਾ ਨੂੰ ਲੱਭਿਆ ਅਤੇ ਉਸ ਤੋਂ ਬਾਅਦ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਪੁੱਤਰ ਦਿਲਦੀਸ਼ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਨਿਊ ਪ੍ਰਤਾਪ ਨਗਰ ਵਿਚ ਸਥਿਤ ਲੈਬ ਦੇ ਗੁਆਂਢੀ ਦੁਕਾਨਦਾਰ ਅਤੇ ਉਸ ਦੇ ਪੁੱਤਰਾਂ ਤੋਂ ਤੰਗ ਆ ਕੇ ਖ਼ੁ-ਦ-ਕੁ-ਸ਼ੀ ਕਰ ਲਈ ਹੈ। ਉਨ੍ਹਾਂ ਦੀਆਂ ਦੋ ਫੋਟੋ ਪ੍ਰਿੰਟਿੰਗ ਲੈਬਾਂ ਹਨ। ਇਕ ਜੋ ਸਿਟੀ ਸੈਂਟਰ ਵਿੱਚ ਹੈ, ਉਸ ਦੀ ਦੇਖ-ਰੇਖ ਉਹ ਖੁਦ ਕਰਦਾ ਹੈ, ਜਦੋਂ ਕਿ ਉਸ ਦੇ ਪਿਤਾ ਆਪਣੇ ਹਿਸੇਦਾਰ ਸਾਥੀ ਸੰਦੀਪ ਸਿੰਘ ਨਾਲ ਰਾਮ ਤਲਾਈ ਮੰਦਿਰ ਮਾਰਕੀਟ ਵਿੱਚ ਇੰਪੀਰੀਅਲ ਲੈਬ ਦਾ ਕੰਮ ਸੰਭਾਲਦੇ ਸਨ।

ਅੱਗੇ ਪੁੱਤਰ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਗੁਆਂਢ ਵਿੱਚ ਇੱਕ ਗੈਰੇਜ ਨਿਊ ਸ਼ੇਰੇ ਪੰਜਾਬ ਹੈ। ਜਿਸ ਨੂੰ ਪ੍ਰਦੀਪ ਗੱਬਰ ਅਤੇ ਦੋ ਬੇਟੇ ਚਲਾ ਰਹੇ ਹਨ। ਇਹ ਸਾਰੇ ਉਸ ਦੀ ਲੈਬ ਦੇ ਸਾਹਮਣੇ ਗੈਰ-ਕਾਨੂੰਨੀ ਢੰਗ ਨਾਲ ਆਪਣੇ ਵਾਹਨ ਪਾਰਕ ਕਰਦੇ ਹਨ। ਇਸੇ ਗੱਲ ਨੂੰ ਲੈ ਕੇ 8 ਅਗਸਤ 2022 ਨੂੰ ਲ-ੜਾ-ਈ ਹੋਈ ਸੀ। ਉਦੋਂ ਪ੍ਰਦੀਪ ਬੱਬਰ ਅਤੇ ਉਸ ਦੇ ਪੁੱਤਰਾਂ ਨੇ ਉਸ ਦੇ ਪਿਤਾ ਦੀ ਕੁੱਟ-ਮਾਰ ਕੀਤੀ ਸੀ ਅਤੇ ਵੀਡੀਓ ਵਾਇਰਲ ਕਰ ਦਿੱਤੀ ਸੀ।

ਨਗਰ ਨਿਗਮ ਕੋਲ ਕੀਤੀ ਸੀ ਸ਼ਿਕਾਇਤ

ਮ੍ਰਿਤਕ ਦੇ ਪੁੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਬਰ ਅਤੇ ਉਸ ਦੇ ਪਰਿਵਾਰ ਦੇ ਅੱਤਿਆ-ਚਾਰ ਇੱਥੇ ਵੀ ਨਹੀਂ ਰੁਕੇ। ਹਰ ਰੋਜ਼ ਉਹ ਕਦੇ ਕਿਸੇ ਵਿਭਾਗ ਨੂੰ ਅਤੇ ਕਦੇ ਕਿਸੇ ਅਧਿਕਾਰੀ ਨੂੰ ਝੂਠੀਆਂ ਸ਼ਿਕਾਇਤਾਂ ਕਰਦੇ ਸਨ। ਕੁਝ ਦਿਨ ਪਹਿਲਾਂ ਇਨ੍ਹਾਂ ਤਿੰਨਾਂ ਨੇ ਇਕੱਠੇ ਹੋ ਕੇ ਉਸ ਦੇ ਪਿਤਾ ਦੀ ਸ਼ਿਕਾਇਤ ਨਿਗਮ ਕੋਲ ਕੀਤੀ ਸੀ। ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਪ੍ਰੇ-ਸ਼ਾ-ਨ ਰਹਿਣ ਲੱਗਿਆ।

ਅਦਾ–ਲਤ ਵਿੱਚ ਕੰਮ ਸਬੰਧੀ ਕਹਿ ਕੇ ਗਏ ਸਨ ਘਰੋਂ

ਪੁੱਤਰ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ 10.30 ਵਜੇ ਅੰਮ੍ਰਿਤਪਾਲ ਸਿੰਘ ਅਦਾ-ਲਤ ਦੇ ਕੰਮ ਜਾਣ ਦਾ ਕਹਿ ਕੇ ਘਰੋਂ ਬਾਹਰ ਗਏ ਸਨ। ਜਦੋਂ ਸ਼ਾਮ ਤੱਕ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਤਾਂ ਉਸ ਨੇ ਕਾਰ ਵਿੱਚ ਲੱਗੇ ਜੀ. ਪੀ. ਐਸ. ਦੀ ਮਦਦ ਨਾਲ ਲੋਕੇਸ਼ਨ ਟਰੇਸ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਕਾਰ ਦੀ ਲੋਕੇਸ਼ਨ ਟਰੇਸ ਕੀਤੀ ਤਾਂ ਇਹ ਪਿੰਡ ਰਾਜੇਵਾਲ ਨੇੜੇ ਹੀ ਪਾਈ ਗਈ। ਜਦੋਂ ਉਹ ਮੌਕੇ ਉਤੇ ਪਹੁੰਚਿਆ ਤਾਂ ਉਸ ਨੇ ਕਾਰ ਵਿਚ ਆਪਣੇ ਪਿਤਾ ਦੀ ਦੇਹ ਪਈ ਦੇਖੀ। ਜਿਸ ਤੋਂ ਬਾਅਦ ਉਸ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਆਪਣੇ ਰਿਵਾ-ਲ-ਵਰ ਨਾਲ ਸਿ-ਰ ਉਤੇ ਮਾ-ਰੀ, ਗੋ-ਲੀ

ਮ੍ਰਿਤਕ ਦੇ ਪੁੱਤਰ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਪਿਤਾ ਦੀ ਦੇਹ ਡਰਾਈਵਰ ਸੀਟ ਉਤੇ ਬਲੱਡ ਨਾਲ ਭਿੱਜੇ ਹਾਲ ਵਿਚ ਪਈ ਸੀ। ਸਿ-ਰ ਵਿੱਚ ਗੋ-ਲੀ ਦਾ ਨਿਸ਼ਾਨ ਸੀ। ਪਿ-ਸ-ਤੌ-ਲ ਉਸ ਦੇ ਹੱਥ ਵਿੱਚੋਂ ਤਿਲਕ ਕੇ ਪੱ-ਟਾਂ ਦੇ ਵਿਚਕਾਰ ਜਾ ਕੇ ਡਿੱ-ਗਿ-ਆ ਹੋਇਆ ਸੀ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ. ਐਚ. ਓ. ਚਾਟੀਵਿੰਡ ਹਰਪਾਲ ਸਿੰਘ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਖ਼ਿਲਾਫ਼ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ-ਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *