ਜਿਲ੍ਹਾ ਕਪੂਰਥਲਾ (ਪੰਜਾਬ) ਦੇ ਪਿੰਡ ਸਿੱਧਵਾਂ ਦੋਨਾ ਵਿੱਚ ਦੇਰ ਸ਼ਾਮ ਨੂੰ ਅਸ-ਮਾਨੀ ਬਿਜਲੀ ਡਿੱ-ਗ-ਣ ਕਾਰਨ ਇੱਕ 22 ਸਾਲ ਉਮਰ ਦੇ ਨੌਜਵਾਨ ਦੀ ਮੌ-ਤ ਹੋ ਗਈ ਹੈ। ਇਸ ਘ-ਟ-ਨਾ ਤੋਂ ਬਾਅਦ ਨੇੜਲੇ ਪਿੰਡਾਂ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਕਤ ਕਿਸਾਨ ਨੌਜਵਾਨ ਸ਼ਾਮ ਦੇ ਸਮੇਂ ਪਿੰਡ ਦੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਤਾਂ ਅਚਾ-ਨਕ ਅਸ-ਮਾਨੀ ਬਿਜਲੀ ਡਿੱ-ਗ-ਣ ਕਾਰਨ ਉਸ ਦੀ ਮੌ-ਤ ਹੋ ਗਈ। ਇਸ ਗੱਲ ਦੀ ਪੁਸ਼ਟੀ ਡੀ. ਐਸ. ਪੀ. ਸਬ ਡਵੀਜ਼ਨ ਹਰਪ੍ਰੀਤ ਸਿੰਘ ਵਲੋਂ ਵੀ ਕੀਤੀ ਗਈ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਜੱਸੀ ਉਮਰ ਕਰੀਬ 22 ਸਾਲ ਪੁੱਤਰ ਜਸਵੀਰ ਸਿੰਘ ਸਿੱਧੂ ਵਾਸੀ ਪਿੰਡ ਸਿੱਧਵਾਂ ਆਪਣੇ ਖੇਤਾਂ ਵਿੱਚ ਪੱਟੀ ਪਈ ਆਲੂਆਂ ਦੀ ਫਸਲ ਦੇ ਢੇਰ ਨੂੰ ਸ਼ੁੱਕਰਵਾਰ ਸ਼ਾਮ ਨੂੰ ਮੀਂਹ ਦੇ ਖਰਾਬ ਮੌਸਮ ਕਾਰਨ, ਖਰਾਬ ਹੋਣ ਤੋਂ ਬਚਾਉਣ ਲਈ ਤਰਪਾਲ ਨਾਲ ਢੱਕ ਰਿਹਾ ਸੀ। ਉਦੋਂ ਅਚਾ-ਨਕ ਹੀ ਉਸ ਉਪਰ ਅਸ-ਮਾਨ ਤੋਂ ਬਿਜਲੀ ਡਿੱ-ਗ ਗਈ। ਜਿਸ ਕਾਰਨ ਨੌਜਵਾਨ ਜਸਪ੍ਰੀਤ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਮਜ਼ਦੂਰਾਂ ਨੇ ਪਾਣੀ ਵੀ ਪਾਇਆ, ਕੰ-ਨਾਂ ਅਤੇ ਲੱ-ਤਾਂ ਉਤੇ ਸੱ-ਟਾਂ ਦੇ ਨਿਸ਼ਾਨ
ਇਸ ਮੌਕੇ ਮੌਜੂਦ ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਜਦੋਂ ਨੌਜਵਾਨ ਉਤੇ ਬਿਜਲੀ ਡਿੱ-ਗੀ ਤਾਂ ਅੱ-ਗ ਦੀਆਂ ਲ-ਪ-ਟਾਂ ਦੇਖ ਕੇ ਖੇਤਾਂ ਵਿਚ ਕੰਮ ਕਰ ਰਹੇ ਮਜ਼ਦੂਰਾਂ ਨੇ ਅੱ-ਗ ਉਤੇ ਪਾਣੀ ਵੀ ਪਾਇਆ। ਪਰ ਉਦੋਂ ਤੱਕ ਨੌਜਵਾਨ ਦੀ ਮੌ-ਤ ਹੋ ਚੁੱਕੀ ਸੀ। ਨੌਜਵਾਨ ਦੇ ਸਰੀਰ ਉਤੇ ਕੰ-ਨਾਂ ਅਤੇ ਲੱ-ਤਾਂ ਉਤੇ ਸੱ-ਟਾਂ ਦੇ ਨਿਸ਼ਾਨ ਹਨ। ਜਿਸ ਕਾਰਨ ਲੱਗਦਾ ਹੈ ਕਿ ਬਿਜਲੀ ਸਿ-ਰ ਤੋਂ ਦੀ ਪੈਰਾਂ ਤੱਕ ਡਿੱ-ਗ ਗਈ ਹੈ।