ਉੱਤਰ ਪ੍ਰਦੇਸ਼ (UP) ਵਿਚ ਗਾਜ਼ੀਆਬਾਦ ਦੇ ਮਸੂਰੀ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਗ-ਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਦੇ-ਹ ਨੂੰ ਤਿੰਨ ਦਿਨ ਤੱਕ ਘਰ ਵਿੱਚ ਹੀ ਲੁਕੋ ਕੇ ਰੱਖਿਆ। ਉਹ ਇਨ੍ਹਾਂ ਤਿੰਨ ਦਿਨਾਂ ਤੱਕ ਦੇ-ਹ ਨਾਲ ਘਰ ਵਿੱਚ ਹੀ ਰਹਿੰਦਾ ਰਿਹਾ। ਆਪਣਾ ਕੰਮ ਆਮ ਵਾਂਗ ਹੀ ਕਰਦਾ ਰਿਹਾ। ਜਦੋਂ ਗੁਆਂਢੀਆਂ ਨੂੰ ਘਰ ਵਿਚੋਂ ਬ-ਦ-ਬੂ ਆਉਣ ਲੱਗੀ ਤਾਂ ਉਨ੍ਹਾਂ ਨੂੰ ਸ਼ੱ-ਕ ਹੋਇਆ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਦੋਂ ਹੀ ਇਸ ਪੂਰੇ ਮਾਮਲੇ ਦਾ ਖੁ-ਲਾ-ਸਾ ਹੋਇਆ ਸੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਘਰੇਲੂ ਝ-ਗ-ੜੇ ਕਾਰਨ ਕ-ਤ-ਲ ਕੀਤੇ ਜਾਣ ਦੀ ਗੱਲ ਨੂੰ ਕਬੂਲਿਆ ਹੈ।
ਗੁਆਂਢੀਆਂ ਨੂੰ ਬ-ਦ-ਬੂ ਆਉਣ ਤੇ ਉਨ੍ਹਾਂ ਨੇ ਦਿੱਤੀ ਪੁਲਿਸ ਨੂੰ ਸੂਚਨਾ
ਇਹ ਪੂਰਾ ਮਾਮਲਾ ਮਸੂਰੀ ਥਾਣਾ ਏਰੀਏ ਦੀ ਅੰਬੇਦਕਰ ਕਾਲੋਨੀ ਦਾ ਹੈ। ਇਸ ਕਾਲੋਨੀ ਵਿਚ ਰਹਿਣ ਵਾਲਾ ਭਰਤ ਸਿੰਘ ਉਮਰ 55 ਸਾਲ ਲਾਲਕੂਆਂ ਸਥਿਤ ਸ਼-ਰਾ-ਬ ਦੀ ਦੁਕਾਨ ਉਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ। ਗੁਆਂਢੀਆਂ ਨੇ ਸ਼ਨੀਵਾਰ ਸ਼ਾਮ ਮਸੂਰੀ ਥਾਣੇ ਨੂੰ ਸੂਚਨਾ ਦਿੱਤੀ ਸੀ ਕਿ ਭਰਤ ਸਿੰਘ ਦੇ ਘਰੋਂ ਬ-ਦ-ਬੂ ਆ ਰਹੀ ਹੈ ਅਤੇ ਉਸ ਦੀ ਪਤਨੀ ਵੀ ਪਿਛਲੇ ਕਈ ਦਿਨਾਂ ਤੋਂ ਕਿਤੇ ਨਜ਼ਰ ਨਹੀਂ ਆ ਰਹੀ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦਰਵਾਜ਼ਾ ਤੋੜਿਆ ਅਤੇ ਘਰ ਅੰਦਰ ਦੇਖ ਕੇ ਦੰਗ ਰਹਿ ਗਏ। ਸੁਨੀਤਾ ਉਮਰ 51 ਸਾਲ ਦੀ ਦੇਹ ਘਰ ਦੇ ਅੰਦਰ ਪਈ ਸੀ। ਗਰ-ਦਨ ਉਤੇ ਨਿਸ਼ਾਨ ਸਨ। ਪੁਲਿਸ ਨੇ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਕੇ ਉਸ ਦੇ ਪਤੀ ਭਰਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਘਰ ਨੂੰ ਤਾਲਾ ਲਗਾ ਕੇ ਜਾਂਦਾ ਸੀ ਡਿਊਟੀ ਉਤੇ, ਸ਼ਾਮ ਨੂੰ ਵਾਪਸ ਆ ਕੇ ਬਰਾਬਰ ਸੌਂ ਜਾਂਦਾ ਸੀ
ਪੁਲਿਸ ਦੁਆਰਾ ਕੀਤੀ ਪੁੱਛਗਿੱਛ ਦੌਰਾਨ ਭਰਤ ਸਿੰਘ ਨੇ ਮੰਨਿਆ ਕਿ ਤਿੰਨ ਤੋਂ ਚਾਰ ਦਿਨ ਪਹਿਲਾਂ ਘਰੇਲੂ ਝ-ਗ-ੜੇ ਨੂੰ ਲੈ ਕੇ ਉਸ ਨੇ ਆਪਣੀ ਪਤਨੀ ਦਾ ਗ-ਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ ਸੀ। ਉਸ ਨੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ। ਉਹ ਰੋਜ਼ਾਨਾ ਸਵੇਰੇ ਘਰ ਨੂੰ ਤਾਲਾ ਲਗਾ ਕੇ ਆਪਣੀ ਡਿਊਟੀ ਉਤੇ ਚਲਿਆ ਜਾਂਦਾ ਸੀ ਅਤੇ ਦੇਰ ਸ਼ਾਮ ਘਰ ਵਾਪਸ ਆਉਂਦਾ ਸੀ। ਰਾਤ ਨੂੰ ਉਹ ਦੇਹ ਦੇ ਕੋਲ ਹੀ ਸੌਂ ਜਾਂਦਾ ਸੀ ਅਤੇ ਆਮ ਵਾਂਗ ਹੀ ਖਾਂਦਾ ਪੀਂਦਾ ਸੀ। ਭਰਤ ਸਿੰਘ ਸ਼-ਰਾ-ਬ ਦਾ ਸੇਵਨ ਵੀ ਕਰਦਾ ਹੈ। ਪਤਨੀ ਸੁਨੀਤਾ ਘਰ ਦੇ ਕੋਲ ਗਲੀ ਵਿੱਚ ਛੋਟੀ ਜਿਹੀ ਦੁਕਾਨ ਚਲਾਉਂਦੀ ਸੀ।
ਜਾਣਕਾਰੀ ਦਿੰਦਿਆਂ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਦੋਵਾਂ ਦਾ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝ-ਗ-ੜਾ ਹੁੰਦਾ ਰਹਿੰਦਾ ਸੀ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭਰਤ ਸਿੰਘ ਅਤੇ ਸੁਨੀਤਾ ਦੋਵਾਂ ਦਾ ਇਹ ਦੂਜਾ ਵਿਆਹ ਸੀ। ਪਹਿਲੇ ਵਿਆਹ ਤੋਂ ਪੈਦਾ ਹੋਏ ਜੁਆਕਾਂ ਦੇ ਪਹਿਲਾਂ ਵਿਆਹ ਹੋ ਚੁੱਕੇ ਹਨ। ਇਸ ਲਈ ਫਿਲਹਾਲ ਪਤੀ ਅਤੇ ਪਤਨੀ ਇਕੱਲੇ ਰਹਿੰਦੇ ਸਨ।
ਦੋਸ਼ੀ ਨੇ ਕ-ਤ-ਲ ਦੀ ਗੱਲ ਕਬੂਲ ਕਰੀ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮਸੂਰੀ ਇਲਾਕੇ ਦੇ ਏ. ਸੀ. ਪੀ. ਨਰੇਸ਼ ਕੁਮਾਰ ਨੇ ਦੱਸਿਆ ਕਿ 3 ਮਾਰਚ ਨੂੰ ਮਸੂਰੀ ਥਾਣੇ ਵਿਚ ਸੂਚਨਾ ਮਿਲੀ ਸੀ ਕਿ ਮੁਹੱਲਾ ਅੰਬੇਦਕਰ ਨਗਰ ਵਿਚ ਭਰਤ ਸਿੰਘ ਨੇ ਆਪਣੀ ਪਤਨੀ ਸੁਨੀਤਾ ਦਾ ਗ-ਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ। ਦੇਹ ਨੂੰ ਦੇਖ ਕੇ ਲੱਗਦਾ ਹੈ ਕਿ ਦੇਹ ਤਿੰਨ ਤੋਂ ਚਾਰ ਦਿਨ ਪੁਰਾਣੀ ਹੈ। ਦੋਸ਼ੀ ਭਰਤ ਸਿੰਘ ਨੇ ਦੱਸਿਆ ਕਿ ਘਰੇਲੂ ਝ-ਗ-ੜੇ ਕਾਰਨ ਉਸ ਨੇ ਆਪਣੀ ਪਤਨੀ ਦਾ ਕ-ਤ-ਲ ਕੀਤਾ ਹੈ। ਪੁਲਿਸ ਨੇ ਔਰਤ ਦੇ ਪੇਕੇ ਪਰਿਵਾਰ ਨੂੰ ਇਸ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਹੈ।