ਝੱਜਰ (ਹਰਿਆਣਾ) ਵਿਚ ਗੁੜਗਾਓਂ ਰੋਡ ਦੇ ਉਤੇ ਪਿੰਡ ਦਾਦਰੀ ਤੋਏ ਨੇੜੇ ਇਕ ਅਣ-ਪਛਾਤੇ ਵਾਹਨ ਦੀ ਟੱ-ਕ-ਰ ਵੱਜਣ ਕਾਰਨ ਇਕ ਮਿਹਨਤ ਮਜ਼ਦੂਰੀ ਕਰਨ ਵਾਲੇ ਵਿਅਕਤੀ ਦੀ ਮੌ-ਤ ਹੋ ਗਈ ਹੈ। ਇਸ ਸੜਕ ਹਾ-ਦ-ਸੇ ਦੀ ਸੂਚਨਾ ਸਥਾਨਕ ਲੋਕਾਂ ਵਲੋਂ ਸਥਾਨਕ ਪੁਲਿਸ ਨੂੰ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਵੀ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਝੱਜਰ ਵਿਖੇ ਭੇਜ ਦਿੱਤਾ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਮ ਨਰੇਸ਼ ਉਮਰ 35 ਸਾਲ ਪੁੱਤਰ ਪੁਰਸ਼ੋਤਮ ਵਾਸੀ ਪਿੰਡ ਸੁਲਤਾਨਪੁਰ ਜ਼ਿਲ੍ਹਾ ਹਥਰਸ, ਉੱਤਰ ਪ੍ਰਦੇਸ਼ ਜੋ ਕਿ ਕਰੀਬ 4 ਮਹੀਨਿਆਂ ਤੋਂ ਦਾਦਰੀ ਤੋਏ ਪਿੰਡ ਨੇੜੇ ਆਰ. ਐਮ. ਸੀ. ਪਲਾਂਟ ਵਿਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀਆਂ ਚਾਰ ਧੀਆਂ ਹਨ ਅਤੇ ਮ੍ਰਿਤਕ ਦੇ ਪਿਤਾ ਰਾਮ ਨਰੇਸ਼ ਦੀ ਵੀ ਕਰੀਬ 10 ਸਾਲ ਪਹਿਲਾਂ ਕਿਸੇ ਬੀਮਾਰੀ ਦੇ ਕਾਰਨ ਮੌ-ਤ ਹੋ ਗਈ ਸੀ।
ਦੇਹ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝੱਜਰ ਦੀ ਪੁਲਿਸ ਚੌਕੀ ਤੋਂ ਆਏ ਏ. ਐੱਸ. ਆਈ. ਯੁੱਧਵੀਰ ਨੇ ਦੱਸਿਆ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦਾਦਰੀ ਤੋਏ ਦੇ ਨਜ਼ਦੀਕ ਇੱਕ ਪ੍ਰਵਾਸੀ ਮਜ਼ਦੂਰ ਦੀ ਕਿਸੇ ਅਣ-ਪਛਾਤੇ ਵਾਹਨ ਦੀ ਟੱ-ਕ-ਰ ਨਾਲ ਮੌ-ਤ ਹੋ ਗਈ ਹੈ। ਜਿਸ ਉਤੇ ਪੁਲਿਸ ਟੀਮ ਵਲੋਂ ਮੌਕੇ ਉਤੇ ਪਹੁੰਚ ਕੇ ਮਿ੍ਤਕ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਝੱਜਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੁਲਿਸ ਨੇ ਵਾਹਨ ਡਰਾਈਵਰ ਦੇ ਖ਼ਿਲਾਫ਼ ਮਾਮਲਾ ਕੀਤਾ ਦਰਜ
ਇਸ ਮਾਮਲੇ ਵਿਚ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਉੱਤੇ ਪੁਲਿਸ ਨੇ ਅਣ-ਪਛਾਤੇ ਡਰਾਈਵਰ ਖਿਲਾਫ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।