ਵਿਦੇਸ਼ ਗਏ, ਪੰਜਾਬੀ ਨੌਜਵਾਨ ਨਾਲ ਹੋਇਆ ਝ-ਗ-ੜਾ, ਜਖਮੀਂ ਨੇ ਤੋੜਿਆ ਦਮ, 2 ਜੁਆਕਾਂ ਦੇ ਸਿਰ ਤੋਂ, ਉੱਠਿਆ ਪਿਤਾ ਦਾ ਛਾਇਆ

Punjab

ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਵਿਚ ਦੀਨਾਨਗਰ ਦੇ ਭਾਰਤ-ਪਾਕਿ-ਸਤਾਨ ਸਰ-ਹੱਦ ਦੇ ਨਾਲ ਲੱਗਦੇ ਸਰ-ਹੱਦੀ ਏਰੀਏ ਦੇ ਪਿੰਡ ਹਸਨਪੁਰ ਦੇ ਨੌਜਵਾਨ ਬਲਜੀਤ ਸਿੰਘ ਦੀ ਜਰਮਨ ਵਿਚ ਹੋਏ ਝ-ਗ-ੜੇ ਦੌਰਾਨ ਮੌ-ਤ ਹੋ ਜਾਣ ਦਾ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਸਨਪੁਰ ਦਾ ਰਹਿਣ ਵਾਲਾ ਬਲਜੀਤ ਸਿੰਘ ਉਮਰ 37 ਸਾਲ ਪਿਛਲੇ ਸਾਲ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ, ਪਰ ਉਸ ਨੂੰ ਕੀ ਪਤਾ ਕਿ ਉਹ ਕਦੇ ਵਾਪਸ ਆਪਣੇ ਘਰ ਪੰਜਾਬ ਨਹੀਂ ਪਰਤੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਧਰਮ ਸਿੰਘ ਅਤੇ ਭਰਾ ਰਣਜੀਤ ਸਿੰਘ ਜੋ ਫੌਜ ਤੋਂ ਸੇਵਾ ਮੁਕਤ ਹਨ, ਨੇ ਦੱਸਿਆ ਕਿ ਬਲਜੀਤ ਸਿੰਘ ਆਪਣੇ ਪਰਿਵਾਰ ਅਤੇ ਕੰਮ ਦੀ ਭਾਲ ਲਈ ਬਰਲਿਨ, ਜਰਮਨੀ ਵਿਚ ਗਿਆ ਸੀ। ਉਥੇ ਇਸ ਸਮੇਂ ਉਹ ਫੂਡ ਡਿਲੀਵਰੀ ਦਾ ਕੰਮ ਕਰ ਰਿਹਾ ਸੀ। ਬਲਜੀਤ ਸਿੰਘ ਦੀ ਆਪਣੇ ਘਰ ਦੇ ਬਾਹਰ ਗਲੀ ਵਿਚ ਪਾਕਿ-ਸਤਾਨੀ ਲੜਕਿਆਂ ਨਾਲ ਲ-ੜਾ-ਈ ਹੋ ਗਈ, ਇਸ ਝ-ਗ-ੜੇ ਦੌਰਾਨ ਬਲਜੀਤ ਸਿੰਘ ਦੀ ਮੌ-ਤ ਹੋ ਗਈ।

ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 21 ਫਰਵਰੀ ਨੂੰ ਬਲਜੀਤ ਸਿੰਘ ਦੇ ਦੋਸਤ ਨੇ ਉਨ੍ਹਾਂ ਨੂੰ ਦੱਸਿਆ ਕਿ ਲ-ੜਾ-ਈ ਦੌਰਾਨ ਬਲਜੀਤ ਸਿੰਘ ਦੀ ਮੌ-ਤ ਹੋ ਗਈ ਹੈ। ਇਸ ਦੁਖ-ਦਾਈ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਬਲਜੀਤ ਸਿੰਘ 2 ਜੁਆਕਾਂ ਦਾ ਪਿਤਾ ਸੀ। ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਕਰਦਿਆਂ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ। ਪਰਿਵਾਰ ਨੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਨੂੰ ਭਾਰਤ (ਪੰਜਾਬ) ਲਿਆਂਦਾ ਜਾਵੇ ਤਾਂ ਜੋ ਉਹ ਬਲਜੀਤ ਸਿੰਘ ਦਾ ਆਖਰੀ ਵਾਰ ਮੂੰਹ ਦੇਖ ਸਕਣ ਅਤੇ ਉਸ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਵਿਚ ਕੀਤਾ ਜਾ ਸਕੇ।

Leave a Reply

Your email address will not be published. Required fields are marked *