ਨੂੰਹ ਸ਼ਹਿਰ (ਹਰਿਆਣਾ) ਦੇ ਵਾਰਡ ਨੰਬਰ 10 ਵਿੱਚ ਇੱਕ 28 ਸਾਲ ਉਮਰ ਦੀ ਔਰਤ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ ਹੈ। ਉਕਤ ਔਰਤ ਮਾਨ-ਸਿਕ ਪ੍ਰੇ-ਸ਼ਾ-ਨੀ ਕਾਰਨ ਕਈ ਦਿਨਾਂ ਤੋਂ ਮੈਡੀਕਲ ਕਾਲਜ ਨਲਹਰ ਵਿਖੇ ਦਾਖਲ ਸੀ। ਹੁਣ ਉਹ ਦੋ ਦਿਨ ਪਹਿਲਾਂ ਹੀ ਡਿਸਚਾਰਜ ਹੋ ਕੇ ਆਪਣੇ ਘਰ ਪਹੁੰਚੀ ਸੀ। ਐਤਵਾਰ ਸ਼ਾਮ ਨੂੰ ਔਰਤ ਦੀ ਦੇਹ ਫਾ-ਹੇ ਤੇ ਲ-ਟ-ਕ-ਦੀ ਮਿਲੀ। ਉਸ ਦੇ ਮਾਪਿਆਂ ਨੇ ਉਸ ਦੇ ਸਹੁਰੇ ਪਰਿਵਾਰ ਉਤੇ ਦਾ-ਜ ਲਈ ਉਸ ਦਾ ਕ-ਤ-ਲ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੋਹਾਣਾ ਦੇ ਰਹਿਣ ਵਾਲੇ ਰਮੇਸ਼ ਦੀ ਧੀ ਪੂਨਮ ਦਾ ਵਿਆਹ ਫਰਵਰੀ 2014 ਵਿਚ ਵਿਪਨ ਕੁਮਾਰ ਵਾਸੀ ਨੂੰਹ ਦੇ ਨਾਲ ਹੋਇਆ ਸੀ। ਇਸ ਸਮੇਂ ਉਹ ਵਾਰਡ ਨੰਬਰ 10 ਵਿਖੇ ਆਪਣੇ ਸਹੁਰੇ ਘਰ ਵਿਚ ਰਹਿ ਰਹੀ ਸੀ। ਐਤਵਾਰ ਦੀ ਸ਼ਾਮ ਨੂੰ ਔਰਤ ਨੇ ਸ਼ੱ-ਕੀ ਹਾਲ ਵਿਚ ਖੁ-ਦ-ਕੁ-ਸ਼ੀ ਕਰ ਲਈ। ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲ-ਟ-ਕ-ਦੀ ਦੇਖਿਆ ਤਾਂ ਉਹ ਤੁਰੰਤ ਉਸ ਨੂੰ ਹੇਠਾਂ ਉਤਾਰ ਕੇ ਨਲਹਰ ਮੈਡੀਕਲ ਕਾਲਜ ਲੈ ਗਏ। ਜਿਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਪੂਨਮ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮਾਮਲੇ ਵਿਚ ਪੂਨਮ ਦੇ ਪਿਤਾ ਰਮੇਸ਼ ਕੁਮਾਰ ਨੇ ਦੋਸ਼ ਲਾਇਆ ਕਿ ਪੂਨਮ ਦੇ ਸਹੁਰੇ ਵਿਆਹ ਤੋਂ ਬਾਅਦ ਤੋਂ ਹੀ ਉਸ ਨੂੰ ਦਾ-ਜ ਲਈ ਤੰ-ਗ ਕਰ ਰਹੇ ਸਨ। ਐਤਵਾਰ ਦੀ ਸ਼ਾਮ ਨੂੰ ਦਾ-ਜ ਲਈ ਉਸ ਦੀ ਧੀ ਦਾ ਕ-ਤ-ਲ ਕਰ ਦਿੱਤਾ ਗਿਆ।
ਇਸ ਮੌਕੇ ਦੂਜੇ ਪਾਸੇ ਪੂਨਮ ਦੇ ਪਤੀ ਵਿਪਨ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਮਾਨ-ਸਿਕ ਪ੍ਰੇ-ਸ਼ਾ-ਨੀ ਕਾਰਨ ਖੁ-ਦ-ਕੁ-ਸ਼ੀ ਕੀਤੀ ਹੈ। ਦਿ-ਮਾ-ਗੀ ਪ੍ਰੇ-ਸ਼ਾ-ਨੀ ਕਾਰਨ ਉਸ ਨੂੰ ਨਲਹਰ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰ ਚਾਹੁੰਦਾ ਸੀ ਕਿ ਉਹ ਜਲਦੀ ਠੀਕ ਹੋ ਜਾਵੇ। ਉਹ ਦੋ ਦਿਨ ਪਹਿਲਾਂ ਹੀ ਮੈਡੀਕਲ ਤੋਂ ਘਰ ਆਈ ਸੀ। ਕੱਲ੍ਹ ਉਸ ਨੇ ਗੁ-ਪ-ਤ ਤਰੀਕੇ ਨਾਲ ਫਾ-ਹਾ ਲਾ ਲਿਆ।
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸਿਟੀ ਪੁਲੀਸ ਨੇ ਮੌਕੇ ਦਾ ਮੁਆਇਨਾ ਕੀਤਾ। ਮ੍ਰਿਤਕਾ ਪੂਨਮ ਦੀ ਦੇਹ ਨੂੰ ਪੋਸਟ ਮਾਰਟਮ ਲਈ ਕਬਜ਼ੇ ਵਿਚ ਲੈ ਲਿਆ ਗਿਆ ਹੈ। ਸਿਟੀ ਥਾਣੇ ਦੇ ਐਸ. ਐਚ. ਓ. ਸਤਪਾਲ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ ਅਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।