ਜਿਲ੍ਹਾ ਕਪੂਰਥਲਾ (ਪੰਜਾਬ) ਦੀ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਹੁਸੈਨਪੁਰ ਬੁੱਲ੍ਹੇ ਵਿੱਚ ਇੱਕ ਕਿਸਾਨ ਦਾ ਬੇ-ਰ-ਹਿ-ਮੀ ਨਾਲ ਕ-ਤ-ਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਗ-ਲੇ ਉਤੇ ਕਿਸੇ ਤਿੱ-ਖੀ ਚੀਜ ਨਾਲ ਵਾਰ ਕੀਤਾ ਗਿਆ ਹੈ। ਉਸ ਦੇ ਸਿਰ ਉਤੇ ਵੀ ਜ਼-ਖ਼-ਮ ਦੇ ਨਿਸ਼ਾਨ ਹਨ। ਇਸ ਘ-ਟ-ਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕਬੀਰਪੁਰ ਦੀ ਪੁਲਿਸ ਵਲੋਂ ਮ੍ਰਿਤਕ ਕਿਸਾਨ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮਾਮਲੇ ਦੀ ਦੀ ਪੁਸ਼ਟੀ ਕਰਦੇ ਹੋਏ ਡੀ. ਐਸ. ਪੀ. ਬੱਬਨਦੀਪ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਕਿਸਾਨ ਦੀ ਪਹਿਚਾਣ ਬਲਵੀਰ ਸਿੰਘ ਉਮਰ 55 ਸਾਲ ਵਾਸੀ ਪਿੰਡ ਹੁਸੈਨਪੁਰ ਬੁੱਲ੍ਹੇ ਦੇ ਰੂਪ ਵਜੋਂ ਹੋਈ ਹੈ। ਪੁਲਿਸ ਟੀਮ ਵਲੋਂ ਇਸ ਮਾਮਲੇ ਦੀ ਗੰਭੀ-ਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੇਰ ਰਾਤ ਨੂੰ ਕਿਸਾਨ ਨੂੰ ਆਇਆ ਸੀ ਫੋਨ
ਇਸ ਮਾਮਲੇ ਬਾਰੇ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਬਲਵੀਰ ਸਿੰਘ ਨੂੰ ਦੇਰ ਰਾਤ ਕਰੀਬ ਡੇਢ ਵਜੇ ਕਿਸੇ ਵਿਅਕਤੀ ਦਾ ਫੋਨ ਆਇਆ ਸੀ। ਜਿਸ ਤੋਂ ਬਾਅਦ ਉਹ ਘਰ ਤੋਂ ਚਲਿਆ ਗਿਆ ਅਤੇ ਸਵੇਰ ਨੂੰ ਪਤਾ ਲੱਗਿਆ ਕਿ ਬਲਵੀਰ ਸਿੰਘ ਦੀ ਦੇਹ ਉਸ ਦੇ ਭਰਾ ਦੀ ਮੋਟਰ ਉਤੇ ਬ-ਲੱ-ਡ ਨਾਲ ਭਿੱਜੇ ਹਾਲ ਵਿਚ ਪਈ ਹੈ।
ਪੁਲਿਸ ਨੇ ਦੇਹ ਨੂੰ ਕਬਜੇ ਵਿੱਚ ਲਿਆ
ਪਤਾ ਲੱਗਣ ਤੇ ਪਿੰਡ ਵਾਸੀਆਂ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਡੀ. ਐਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਪੁਲਿਸ ਟੀਮ ਸਮੇਤ ਘ-ਟ-ਨਾ ਸਥਾਨ ਉਤੇ ਪਹੁੰਚੇ ਅਤੇ ਕਿਸਾਨ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਖ਼ਬਰ ਦੇ ਲਿਖੇ ਜਾਣ ਤੱਕ ਇਸ ਮਾਮਲੇ ਦੀ ਜਾਂਚ ਚੱਲ ਰਹੀ ਸੀ।