ਜਿਲ੍ਹਾ ਲੁਧਿਆਣਾ (ਪੰਜਾਬ) ਵਿੱਚ ਮੰਗਲਵਾਰ ਦੇਰ ਸ਼ਾਮ ਨੂੰ ਇੱਕ ਕੱਪੜਾ ਕਾਰੋਬਾਰੀ ਦੀ ਦੇਹ ਸ਼ੱ-ਕੀ ਹਾਲ ਵਿੱਚ ਲ-ਟ-ਕ-ਦੀ ਮਿਲੀ ਹੈ। ਉਸ ਨੂੰ ਫੋਰਟਿਸ ਹਸਪਤਾਲ ਵਿਚ ਲਿਜਾਇਆ ਗਿਆ, ਪਰ ਡਾਕਟਰਾਂ ਨੇ ਮੁੱਢਲੇ ਚੈੱਕਅਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਨਰੇਸ਼ ਨਾਮ ਦੇ ਰੂਪ ਵਿਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਚੌੜੇ ਬਾਜ਼ਾਰ ਵਿੱਚ ਕੱਪੜਿਆਂ ਦੀ ਦੁਕਾਨ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਕਰਮ ਵਿੱਕੀ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਸ ਨੇ ਆਪਣੇ ਭਰਾ ਨਰੇਸ਼ ਨੂੰ ਉਸ ਦਾ ਹਿੱਸਾ ਦੇ ਕੇ ਵੱਖ ਕਰ ਦਿੱਤਾ ਸੀ। ਨਰੇਸ਼ ਦੀ ਪਤਨੀ, ਜੁਆਕ ਅਤੇ ਸਾਲਾ ਉਸ ਉਤੇ ਪਰਿਵਾਰ ਤੋਂ ਵੱਖ ਹੋਣ ਲਈ ਲਗਾਤਾਰ ਦਬਾਅ ਪਾਉਂਦੇ ਸਨ। ਹੁਣ ਨਰੇਸ਼ 33 ਫੁੱਟਾ ਰੋਡ ਉਤੇ ਰਹਿੰਦਾ ਸੀ। ਵਿਕਰਮ ਦਾ ਦੋਸ਼ ਹੈ ਕਿ ਨਰੇਸ਼ ਦੀ ਪਤਨੀ, ਸਾਲਾ ਅਤੇ ਜੁਆਕ ਉਸ ਦੀ ਕੁੱ-ਟ-ਮਾ-ਰ ਕਰਦੇ ਸਨ।
ਪਰਿਵਾਰ ਦੇ ਡ-ਰ ਕਾਰਨ ਉਹ ਆਪਣੀ ਭੈਣ ਨਾਲ ਚੈਟਿੰਗ ਕਰਦੇ ਹੋਏ ਆਪਣਾ ਦੁੱਖ ਪ੍ਰਗਟ ਕਰਦਾ ਸੀ। ਜੇਕਰ ਉਹ ਫੋਨ ਉਤੇ ਗੱਲ ਵੀ ਕਰਦਾ ਸੀ ਤਾਂ ਉਸ ਦੀ ਪਤਨੀ ਇਸ ਨੂੰ ਆਪਣੇ ਫੋਨ ਉਤੇ ਰਿਕਾਰਡ ਕਰ ਲੈਂਦੀ ਸੀ।
ਆਪਣੇ ਪਰਿਵਾਰ ਤੋਂ ਰਹਿੰਦਾ ਸੀ ਪ੍ਰੇ-ਸ਼ਾ-ਨ
ਅੱਗੇ ਵਿਕਰਮ ਨੇ ਦੱਸਿਆ ਕਿ ਨਰੇਸ਼ ਨੂੰ ਉਸ ਦੇ ਪਰਿਵਾਰਕ ਮੈਂਬਰ ਦਾ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਕੀਤਾ ਹੋਇਆ ਸੀ। ਉਸ ਦੀ ਮੌ-ਤ ਤੋਂ ਦੋ ਦਿਨ ਪਹਿਲਾਂ ਉਸ ਦੇ ਪਰਿਵਾਰਕ ਮੈਂਬਰਾਂ ਚੌੜਾ ਬਾਜ਼ਾਰ ਸਥਿਤ ਉਸ ਦੀ ਦੁਕਾਨ ਉਤੇ ਧ-ਮ-ਕਾ ਕੇ ਗਏ ਸਨ। ਵਿਕਰਮ ਮੁਤਾਬਕ ਉਸ ਨੂੰ ਫੋਰਟਿਸ ਹਸਪਤਾਲ ਤੋਂ ਨਰੇਸ਼ ਦੇ ਸਾਲੇ ਦਾ ਫੋਨ ਆਇਆ, ਜਿਸ ਨੇ ਉਸ ਨੂੰ ਨਰੇਸ਼ ਦੀ ਮੌ-ਤ ਬਾਰੇ ਜਾਣਕਾਰੀ ਦਿੱਤੀ। ਉਸ ਨੇ ਪਰਿਵਾਰ ਦੇ ਖਿਲਾਫ ਥਾਣਾ ਜਮਾਲਪੁਰ ਵਿਚ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਿਸ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ
ਇਸ ਮਾਮਲੇ ਬਾਰੇ ਥਾਣਾ ਜਮਾਲਪੁਰ ਦੇ ਐੱਸ. ਐੱਚ. ਓ. ਜਸਪਾਲ ਸਿੰਘ ਦੇ ਅਨੁਸਾਰ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਦੇਹ ਨੂੰ ਪੋਸਟ ਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਜਾਵੇਗੀ।