ਜਿਲ੍ਹਾ ਕਪੂਰਥਲਾ (ਪੰਜਾਬ) ਦੇ ਸੁਲਤਾਨਪੁਰ ਲੋਧੀ ਤੋਂ ਬਹੁਤ ਹੀ ਦੁੱਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਸੁਲਤਾਨਪੁਰ ਲੋਧੀ ਹਲਕੇ ਦੇ ਨੇੜੇ ਪੈਂਦੇ ਪਿੰਡ ਟਿੱਬਾ ਵਿਚ ਇੱਕ 70 ਸਾਲ ਉਮਰ ਦਾ ਬਜੁਰਗ ਵਿਅਕਤੀ ਗੁੜ ਵਾਲੇ ਕ-ੜਾ-ਹੇ ਵਿੱਚ ਡਿੱਗ ਪਿਆ। ਜਿਸ ਕਾਰਨ ਬਜੁਰਗ ਦੀ ਦੁਖ-ਦਾਈ ਤਰੀਕੇ ਨਾਲ ਮੌ-ਤ ਹੋ ਗਈ ਹੈ। ਮ੍ਰਿਤਕ ਬਜ਼ੁਰਗ ਦੀ ਪਹਿਚਾਣ ਸੁਰਿੰਦਰ ਸਿੰਘ ਉਰਫ ਸ਼ਿੰਦਾ ਪਿੰਡ ਟਿੱਬਾ ਦੇ ਰਹਿਣ ਵਾਲੇ ਦੇ ਰੂਪ ਵਜੋਂ ਹੋਈ ਹੈ।
ਕਿਸੇ ਵਿਅਕਤੀ ਨਾਲ ਗਿਆ ਸੀ ਬਜ਼ੁਰਗ
ਇਸ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਸੁਰਿੰਦਰ ਸਿੰਘ ਆਪਣੇ ਘਰ ਤੋਂ ਕੁਝ ਕਿਲੋਮੀਟਰ ਦੂਰੀ ਉਤੇ ਪਿੰਡ ਵਿੱਚ ਕਿਸੇ ਵਿਅਕਤੀ ਨਾਲ ਗੁੜ ਬਣਵਾਉਣ ਦੇ ਲਈ ਗਿਆ ਸੀ। ਉਕਤ ਥਾਂ ਉਤੇ ਜਦੋਂ ਉੱਥੇ ਮਜ਼ਦੂਰਾਂ ਵੱਲੋਂ ਗੁੜ ਕੱਢਿਆ ਜਾ ਰਿਹਾ ਸੀ ਤਾਂ ਸੁਰਿੰਦਰ ਸਿੰਘ ਵੀ ਗੁੜ ਦੇ ਕੜਾਹੇ ਦੇ ਬਿਲਕੁਲ ਨੇੜੇ ਖੜ੍ਹਾ ਸੀ। ਮਜ਼ਦੂਰਾਂ ਦੇ ਦੱਸਣ ਅਨੁਸਾਰ ਬਜ਼ੁਰਗ ਸੁਰਿੰਦਰ ਸਿੰਘ ਨੂੰ ਅਚਾ-ਨਕ ਹੀ ਚੱਕਰ ਆ ਗਿਆ ਅਤੇ ਸੁਰਿੰਦਰ ਸਿੰਘ ਗੁੜ ਵਾਲੇ ਕੜਾਹੇ ਵਿੱਚ ਜਾ ਕੇ ਡਿੱਗ ਪਿਆ, ਗ-ਰ-ਮ ਗੁੜ ਦੇ ਕੜਾਹੇ ਵਿਚ ਡਿੱ-ਗ-ਣ ਕਾਰਨ ਬਜੁਰਗ ਕਿਸਾਨ ਦਾ ਸਰੀਰ ਬੁ-ਰੀ ਤਰ੍ਹਾਂ ਨਾਲ ਝੁ-ਲ-ਸ ਗਿਆ।
ਹਸਪਤਾਲ ਵਿਚ ਇਲਾਜ ਦੌਰਾਨ ਤੋੜਿਆ ਦਮ
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਇਸ ਘ-ਟ-ਨਾ ਸਬੰਧੀ ਬਜੁਰਗ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਮੌਕੇ ਉਤੇ ਪਹੁੰਚ ਗਏ ਅਤੇ ਉਨ੍ਹਾਂ ਵਲੋਂ ਤੁਰੰਤ ਸੁਰਿੰਦਰ ਸਿੰਘ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾ ਕੇ ਦਾਖਲ ਕਰਾਇਆ ਗਿਆ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹਸਪਤਾਲ ਵਿਚ ਉਸ ਦੀ ਮੌ-ਤ ਹੋ ਗਈ। ਕਿਸਾਨ ਸੁਰਿੰਦਰ ਸਿੰਘ ਦੀ ਇਸ ਅਚਨ-ਚੇਤ ਹੋਈ ਦੁ-ਖ-ਦ ਮੌ-ਤ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਅਤੇ ਘਰ ਵਿੱਚ ਮਾਤਮ ਦਾ ਮਾਹੌਲ ਬਣ ਗਿਆ।