ਜਿਲ੍ਹਾ ਮੋਗਾ (ਪੰਜਾਬ) ਦੇ ਪਿੰਡ ਚੂਹੜ ਚੱਕ ਵਿਚ ਆਪਣੇ ਘਰ ਦੇ ਨੇੜੇ ਬਣ ਰਹੇ ਹਾਲ ਵਿਚ ਲੱਗੇ ਸਪੀਕਰ ਤੋਂ ਆ ਰਹੀ ਤੇਜ਼ ਆਵਾਜ਼ ਤੋਂ ਤੰ-ਗ ਆ ਕੇ ਇਕ ਵਿਅਕਤੀ ਨੇ ਕੋਈ ਜ਼-ਹਿ-ਰੀ ਚੀਜ਼ ਪੀ ਖੁ-ਦ-ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਪਿਛੇ 10 ਸਾਲ ਦਾ ਬੇਟਾ ਅਤੇ ਪਤਨੀ ਨੂੰ ਛੱਡ ਗਿਆ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਵਿਚ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਪਹਿਲਾਂ ਵੀ ਸਪੀਕਰ ਦੀ ਆਵਾਜ਼ ਘੱਟ ਕਰਨ ਨੂੰ ਲੈ ਕੇ ਹਾਲ ਵਾਲਿਆਂ ਨਾਲ ਝ-ਗ-ੜਾ ਹੋਇਆ ਸੀ। ਇਸ ਤੋਂ ਬਾਅਦ ਉਕਤ ਨੌਜਵਾਨ ਨੇ ਇਹ ਦੁ-ਖ-ਦ, ਕ-ਦ-ਮ ਚੁੱਕਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਦੀਪ ਸਿੰਘ ਦੀ 38 ਸਾਲਾ ਪਤਨੀ ਗਗਨਦੀਪ ਕੌਰ ਨੇ ਦੱਸਿਆ ਹੈ ਕਿ ਮੇਰਾ ਪਤੀ ਸਾਡੇ ਘਰ ਨੇੜੇ ਬਣ ਰਹੇ ਹਾਲ ਵਿਚ ਲੱਗੇ ਸਪੀਕਰ ਦੀ ਉੱਚੀ ਆਵਾਜ਼ ਕਾਰਨ ਕਾਫੀ ਪ੍ਰੇ-ਸ਼ਾ-ਨ ਰਹਿੰਦਾ ਸੀ। ਜਿਸ ਕਾਰਨ ਉਸ ਦੀ ਹਾਲ ਵਾਲਿਆਂ ਨਾਲ ਬਹਿਸ ਹੋ ਗਈ। ਪਰ ਕਿਸੇ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਜਿਸ ਕਾਰਨ ਉਸ ਨੇ ਕੋਈ ਜ਼-ਹਿ-ਰੀ ਚੀਜ਼ ਪੀ ਲਈ ਅਤੇ ਉਸ ਨੂੰ ਤੁਰੰਤ ਹੀ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।