ਮੁਕਤਸਰ (ਪੰਜਾਬ) ਵਿਚ ਆਈਫੋਨ ਲੈਣ ਲਈ ਭਤੀਜੇ ਨੇ ਤਾਏ ਦਾ ਗ-ਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਭਤੀਜੇ ਵਲੋਂ ਤਾਏ ਦੀ ਦੇਹ ਨੂੰ ਬੋ-ਰੀ ਵਿੱਚ ਪਾ ਕੇ ਰਾਜਸਥਾਨ ਫੀਡਰ ਨਹਿਰ ਵਿੱਚ ਸੁੱ-ਟ ਦਿੱਤਾ ਗਿਆ। ਇਹ ਘ-ਟ-ਨਾ ਗਿੱਦੜਬਾਹਾ ਦੇ ਪਿੰਡ ਮਧੀਰ ਦੀ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਇੱਥੋਂ ਦੀ ਸਥਾਨਕ ਪੁਲਿਸ ਨੇ ਦੋਸ਼ੀ ਭਤੀਜੇ ਦੇ ਖ਼ਿਲਾਫ਼ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਦੋਸ਼ੀ ਦੀ ਪਹਿਚਾਣ ਸਹਿਜਪ੍ਰੀਤ ਸਿੰਘ ਗਿੱਦੜਬਾਹਾ, ਪਿੰਡ ਮਧੀਰ ਦੇ ਰਹਿਣ ਵਾਲੇ ਦੇ ਰੂਪ ਵਜੋਂ ਹੋਈ ਹੈ। ਇਸ ਕ-ਤ-ਲ ਤੋਂ ਬਾਅਦ ਦੋਸ਼ੀ ਨੇ ਤਾਏ ਦੇ ਬੈਂਕ ਖਾਤੇ ਵਿੱਚੋਂ 65 ਹ-ਜ਼ਾ-ਰ ਰੁਪਏ ਕਢਵਾ ਲਏ ਅਤੇ ਨਵਾਂ ਆਈਫੋਨ ਖਰੀਦ ਲਿਆ। ਦੱਸਿਆ ਜਾ ਰਿਹਾ ਹੈ ਕਿ ਕ-ਤ-ਲ ਦੇ 12 ਦਿਨ ਬਾਅਦ ਵੀ ਮ੍ਰਿਤਕ ਦੀ ਦੇਹ ਨਹਿਰ ਵਿੱਚੋਂ ਨਹੀਂ ਮਿਲੀ ਹੈ।
ਇਸ ਮਾਮਲੇ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਮਧੀਰ ਦੇ ਰਹਿਣ ਵਾਲੇ ਬੂਟਾ ਸਿੰਘ ਨੇ ਦੱਸਿਆ ਕਿ ਬੀਤੀ 23 ਫਰਵਰੀ ਨੂੰ ਉਹ ਅਤੇ ਉਸ ਦਾ ਲੜਕਾ ਜਗਰੂਪ ਸਿੰਘ ਆਪਣੇ ਦੂਜੇ ਪੁੱਤਰ ਬਲਕਾਰ ਸਿੰਘ ਦੇ ਘਰ ਗਏ ਸਨ। ਇੱਥੇ ਜਗਰੂਪ ਸਿੰਘ ਘਰ ਵਿਚ ਹੀ ਠਹਿਰ ਗਿਆ। ਬਲਕਾਰ ਸਿੰਘ ਦੇ ਪੁੱਤਰ ਸਹਿਜਪ੍ਰੀਤ ਸਿੰਘ ਉਰਫ਼ ਸਹਿਜ ਨੂੰ ਪਤਾ ਸੀ ਕਿ ਤਾਏ ਜਗਰੂਪ ਸਿੰਘ ਦੇ ਬੈਂਕ ਖਾਤੇ ਵਿੱਚ ਪੈਸੇ ਹਨ। ਇਸ ਕਾਰਨ ਸਹਿਜਪ੍ਰੀਤ ਸਿੰਘ ਨੇ ਆਪਣੇ ਤਾਏ ਜਗਰੂਪ ਸਿੰਘ ਦਾ ਮਫ-ਲਰ ਨਾਲ ਗ-ਲਾ ਘੁੱ-ਟ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਦੇਹ ਨੂੰ ਬੋ-ਰੀ ਵਿੱਚ ਪਾ ਕੇ ਨਹਿਰ ਵਿੱਚ ਸੁੱ-ਟ ਦਿੱਤਾ। ਬਾਅਦ ਵਿੱਚ ਉਸ ਨੇ ਕਿਸੇ ਤਰ੍ਹਾਂ ਜਗਰੂਪ ਸਿੰਘ ਦੇ ਬੈਂਕ ਖਾਤੇ ਵਿੱਚੋਂ ਪੈ-ਸੇ ਕਢਵਾ ਲਏ ਅਤੇ ਨਵਾਂ ਆਈਫੋਨ ਖ੍ਰੀਦ ਲਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਗਿੱਦੜਬਾਹਾ ਥਾਣਾ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਕਰਨ ਤੇ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਮ੍ਰਿਤਕ ਦੇ ਬੈਂਕ ਖਾਤੇ ਵਿੱਚੋਂ 65 ਹ-ਜ਼ਾ-ਰ ਰੁਪਏ ਕਢਵਾ ਕੇ ਨਵਾਂ ਆਈਫੋਨ ਖ੍ਰੀਦ ਲਿਆ ਹੈ। ਮ੍ਰਿਤਕ ਦੀ ਦੇਹ ਅਜੇ ਤੱਕ ਨਹਿਰ ਵਿਚੋਂ ਨਹੀਂ ਮਿਲੀ। ਦੋਸ਼ੀ ਸਹਿਜਪ੍ਰੀਤ ਸਿੰਘ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਗਿਆ ਹੈ।