ਜਿਲ੍ਹਾ ਬਰਨਾਲਾ (ਪੰਜਾਬ) ਦੇ ਇੱਕ ਨੌਜਵਾਨ ਦੀ ਇਟਲੀ ਵਿੱਚ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪਿੰਡ ਮਹਿਲ ਖੁਰਦ ਦੇ ਨੌਜਵਾਨ ਸਵਰਨ ਸਿੰਘ ਉਮਰ 37 ਸਾਲ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ 7 ਸਾਲ ਪਹਿਲਾਂ ਆਪਣੇ ਚੰਗੇਰੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਟਲੀ ਜਾਣ ਤੋਂ ਬਾਅਦ ਉਹ ਇੱਕ ਵਾਰ ਵੀ ਪਿੰਡ ਨਹੀਂ ਆਇਆ। ਹੁਣ ਦੋ ਮਹੀਨੇ ਬਾਅਦ ਉਸ ਨੇ ਵਿਆਹ ਕਰਵਾਉਣ ਲਈ ਪਿੰਡ ਵਾਪਿਸ ਆਉਣਾ ਸੀ।
ਮ੍ਰਿਤਕ ਇਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ। ਸਵਰਨ ਦੀ ਮੌ-ਤ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ। ਪਿੰਡ ਵਾਸੀਆਂ ਨੇ ਦੇਹ ਨੂੰ ਭਾਰਤ (ਪੰਜਾਬ) ਲਿਆਉਣ ਲਈ ਭਾਰਤ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸਵਰਨ ਸਿੰਘ ਆਪਣੇ ਘਰ ਰੋਟੀਆਂ ਬਣਾਉਣ ਲਈ ਆਟਾ ਗੁੰਨ੍ਹ ਰਿਹਾ ਸੀ। ਉਸ ਸਮੇਂ ਉਸ ਨੂੰ ਦਿਲ ਦਾ ਦੌ-ਰਾ ਪਿਆ। ਜਿਸ ਦੌਰਾਨ ਸਵਰਨ ਸਿੰਘ ਦੀ ਮੌ-ਤ ਹੋ ਗਈ।
7 ਸਾਲ ਪਹਿਲਾਂ ਗਿਆ ਸੀ ਇਟਲੀ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਸਵਰਨ ਸਿੰਘ 7 ਸਾਲ ਪਹਿਲਾਂ ਇਟਲੀ ਗਿਆ ਸੀ, ਜਿੱਥੇ ਉਸ ਦੀ ਸਿਹਤ ਕਾਫੀ ਠੀਕ ਸੀ। ਬੀਤੀ ਰਾਤ ਸਵਰਨ ਸਿੰਘ ਆਪਣੇ ਘਰ ਰੋਟੀਆਂ ਬਣਾਉਣ ਲਈ ਆਟਾ ਗੁੰਨ ਰਿਹਾ ਸੀ। ਇਸ ਦੌਰਾਨ ਉਸ ਨੂੰ ਦਿਲ ਦਾ ਦੌ-ਰਾ ਪੈ ਗਿਆ ਅਤੇ ਹਸਪਤਾਲ ਲਿਜਾਣ ਸਮੇਂ ਰਸਤੇ ਵਿਚ ਹੀ ਉਸ ਦੀ ਮੌ-ਤ ਹੋ ਗਈ।
ਦੋਸਤਾਂ ਨੇ ਫੋਨ ਉਤੇ ਪਰਿਵਾਰ ਨੂੰ ਦਿੱਤੀ ਸੂਚਨਾ
ਉਥੇ ਸਵਰਨ ਸਿੰਘ ਨਾਲ ਰਹਿ ਰਹੇ ਦੋਸਤਾਂ ਨੇ ਫੋਨ ਤੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਉਦੋਂ ਤੋਂ ਪਰਿਵਾਰ ਸਦਮੇ ਵਿਚ ਹੈ। ਉਨ੍ਹਾਂ ਦੱਸਿਆ ਕਿ ਸਵਰਨ ਸਿੰਘ ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਕਾਫੀ ਸਮੇਂ ਤੋਂ ਇਟਲੀ ਗਿਆ ਹੋਇਆ ਸੀ। ਵਿਦੇਸ਼ ਜਾਣ ਤੋਂ ਬਾਅਦ ਸਵਰਨ ਇੱਕ ਵਾਰ ਵੀ ਘਰ (ਪਿੰਡ) ਵਾਪਸ ਨਹੀਂ ਆਇਆ ਸੀ ਅਤੇ ਹੁਣ ਜਲਦੀ ਹੀ ਪਿੰਡ ਆਉਣ ਦੀ ਗੱਲ ਕਹਿ ਰਿਹਾ ਸੀ।
ਹੁਣ ਵਿਆਹ ਲਈ ਆਉਣਾ ਸੀ ਪਿੰਡ
ਉਨ੍ਹਾਂ ਨੇ ਦੱਸਿਆ ਕਿ ਸਵਰਨ ਸਿੰਘ ਦੇ ਪਰਿਵਾਰ ਵਿੱਚ ਦੋ ਹੋਰ ਭਰਾ ਹਨ। ਕੁਝ ਸਮਾਂ ਬਾਅਦ ਸਵਰਨ ਸਿੰਘ ਨੇ ਵਿਆਹ ਕਰਾਉਣ ਲਈ ਪਿੰਡ ਆਉਣਾ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਮੰਦ-ਭਾਗੀ ਘ-ਟ-ਨਾ ਵਾਪਰ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਬਹੁਤ ਲੋੜਵੰਦ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇਹ ਨੂੰ ਭਾਰਤ (ਪੰਜਾਬ) ਲਿਆਉਣ ਵਿੱਚ ਮਦਦ ਕੀਤੀ ਜਾਵੇ।