ਉੱਤਰ ਪ੍ਰਦੇਸ਼ (UP) ਦੇ ਲਖਨਊ ਦੇ ਚਿਨਹਟ ਵਿੱਚ ਇੱਕ ਔਰਤ ਦੀ ਸ਼ੱ-ਕੀ ਹਾਲ ਵਿੱਚ ਝੁ-ਲ-ਸ ਜਾਣ ਕਾਰਨ ਮੌ-ਤ ਹੋ ਗਈ। ਇਸ ਮਾਮਲੇ ਵਿਚ ਔਰਤ ਦੇ ਪਿਤਾ ਨੇ ਦਾ-ਜ ਦੀ ਮੰਗ ਪੂਰੀ ਨਾ ਕਰਨ ਕਾਰਨ ਉਸ ਦੇ ਪਤੀ ਅਤੇ ਨਣਦ ਉਤੇ ਕ-ਤ-ਲ ਦਾ ਦੋਸ਼ ਲਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ। ਦਾ-ਜ ਅਤੇ ਕ-ਤ-ਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਦ-ਹੇ-ਜ ਵਿਚ ਇਨੋਵਾ ਕਾਰ ਮੰਗਣ ਦੇ ਦੋਸ਼
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਚਿਨਹਟ ਥਾਣੇ ਦੇ ਇਲਾਕੇ ਨੰਦ ਬਿਹਾਰ ਕਾਲੋਨੀ ਦੇ ਰਹਿਣ ਵਾਲੇ ਜੈਦੇਵ ਸਿੰਘ ਦੀ ਪਤਨੀ ਮਧੁਰਿਮਾ ਦੀ ਵੀਰਵਾਰ ਦੀ ਰਾਤ ਨੂੰ ਅੱ-ਗ ਨਾਲ ਝੁ-ਲ-ਸ ਜਾਣ ਕਰਕੇ ਮੌ-ਤ ਹੋ ਗਈ ਸੀ। ਮ੍ਰਿਤਕਾ ਦੇ ਪਿਤਾ ਜਗਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਮਧੁਰਿਮਾ ਦਾ ਵਿਆਹ ਸਾਲ 2017 ਦੇ ਵਿਚ ਜੈਦੇਵ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਜੈਦੇਵ ਅਤੇ ਉਸ ਦੀ ਭੈਣ ਮਿੱਕੀ ਨੇ ਇਨੋਵਾ ਕਾਰ ਦੀ ਮੰ-ਗ ਕਰਦੇ ਹੋਏ ਉਨ੍ਹਾਂ ਦੀ ਧੀ ਨੂੰ ਮਾਨ-ਸਿਕ ਅਤੇ ਸਰੀਰਕ ਤੌਰ ਉਤੇ ਪ੍ਰੇ-ਸ਼ਾ-ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਘ-ਟ-ਨਾ ਵਾਲੀ ਰਾਤ ਨੂੰ ਜਵਾਈ ਨੇ ਫੋਨ ਉਤੇ ਦੱਸਿਆ ਕਿ ਮਧੁਰਿਮਾ ਦੀ ਘਰ ਵਿਚ ਅੱ-ਗ ਲੱ-ਗ-ਣ ਕਾਰਨ ਮੌ-ਤ ਹੋ ਗਈ ਹੈ।
ਪਿਤਾ ਜਦੋਂ ਘਰ ਪਹੁੰਚਿਆ ਤਾਂ ਸਾਮਾਨ ਮਿਲਿਆ ਸੁਰੱਖਿਅਤ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮਹਿਲਾ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਮੌਕੇ ਉਤੇ ਪਹੁੰਚਿਆ ਤਾਂ ਘਰ ਦਾ ਸਾਰਾ ਸਾਮਾਨ ਸਲਾਮਤ ਸੀ, ਜਦੋਂ ਕਿ ਅੱ-ਗ ਲੱ-ਗ-ਣ ਕਾਰਨ ਉਸ ਦੀ ਧੀ ਮ੍ਰਿਤਕ ਮਿਲੀ। ਉਸ ਨੇ ਜਵਾਈ ਅਤੇ ਉਸ ਦੀ ਭੈਣ ਉਤੇ ਧੀ ਨੂੰ ਜ਼ਿੰ-ਦਾ ਜ-ਲ਼ਾ ਕੇ ਕ-ਤ-ਲ ਕਰਨ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿਚ ਇੰਸਪੈਕਟਰ ਚਿਨਤ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਦੋਵਾਂ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।