ਕੈਨੇਡਾ ਦੇ ਵੈਨਕੂਵਰ ਤੋਂ ਦਿੱਲੀ ਲਈ ਏਅਰ ਇੰਡੀਆ ਦੀ ਫਲਾਈਟ ਵਿੱਚ ਆਪਣੇ ਮਾਤਾ-ਪਿਤਾ ਨਾਲ ਆ ਰਹੇ ਰਾਏਕੋਟ ਦੇ ਇੱਕ ਨੌਜਵਾਨ ਦੀ ਜਹਾਜ਼ ਵਿੱਚ ਹੀ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ। ਜਹਾਜ਼ ਵਿੱਚ ਨਾਲ ਆ ਰਹੇ ਮਾਪਿਆਂ ਅਤੇ ਐਮਰਜੈਂਸੀ ਮੈਡੀਕਲ ਦੇ ਸਟਾਫ਼ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ, ਪਰ ਸੁਪਿੰਦਰ ਸਿੰਘ ਨੂੰ ਬਚਾਇਆ ਨਹੀਂ ਸਕਿਆ। ਕੈਨੇਡਾ ਦੇ ਵੈਨਕੂਵਰ ਵਿਚ ਰਹਿੰਦੀ ਉਸ ਦੀ ਪਤਨੀ ਅਤੇ ਜੁਆਕਾਂ ਦੇ ਪਾਸਪੋਰਟ ਰੀਨਿਊ ਨਾ ਹੋਣ ਕਾਰਨ ਨੌਜਵਾਨ ਦੀ ਦੇਹ ਨੂੰ ਆਖਰਕਾਰ ਉਸੇ ਫਲਾਈਟ ਵਿਚ ਵਾਪਸ ਵੈਨਕੂਵਰ ਭੇਜ ਦਿੱਤਾ ਗਿਆ। ਜਦੋਂ ਕਿ ਉਸ ਦੇ ਮਾਤਾ-ਪਿਤਾ ਭਾਰਤ ਪਹੁੰਚ ਗਏ ਹਨ, ਪਰ ਹੁਣ ਦੋ ਦਿਨਾਂ ਬਾਅਦ ਉਹ ਆਪਣੇ ਪੁੱਤਰ ਦੇ ਅੰਤਿਮ ਸਸਕਾਰ ਲਈ ਦੁਬਾਰਾ ਕੈਨੇਡਾ ਜਾਣਗੇ।
ਆਪਣੇ ਜੱਦੀ ਸ਼ਹਿਰ ਰਾਏਕੋਟ ਆ ਰਿਹਾ ਸੀ ਮ੍ਰਿਤਕ
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਦਾ ਰਹਿਣ ਵਾਲਾ ਸੁਪਿੰਦਰ ਸਿੰਘ ਆਪਣੇ ਪਿਤਾ ਮੱਖਣ ਸਿੰਘ ਗਰੇਵਾਲ ਅਤੇ ਮਾਤਾ ਦਲਜੀਤ ਕੌਰ ਨਾਲ ਕੈਨੇਡਾ ਤੋਂ ਏਅਰ ਇੰਡੀਆ ਦੀ ਫਲਾਈਟ ਰਾਹੀਂ ਰਾਏਕੋਟ ਆਉਣ ਦੇ ਲਈ 6 ਮਾਰਚ ਦੀ ਰਾਤ ਨੂੰ ਆਪਣੇ ਜੱਦੀ ਸ਼ਹਿਰ ਰਾਏਕੋਟ ਆਉਣ ਲਈ ਸਿੱਧੀ ਫਲਾਈਟ ਰਾਹੀਂ ਦਿੱਲੀ ਆ ਰਹੇ ਸੀ।
ਕਿਸਾਨ ਆਗੂ ਦਾ ਭਤੀਜਾ ਸੀ ਮ੍ਰਿਤਕ
ਸੁਪਿੰਦਰ ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਕਿਸਾਨ ਆਗੂ ਬਲਰਾਜ ਸਿੰਘ ਕੋਟੁਉਮਰਾ ਦੇ ਚਚੇਰਾ ਭਰਾ ਮੱਖਣ ਸਿੰਘ ਗਰੇਵਾਲ ਦਾ ਇਕ-ਲੌਤਾ ਪੁੱਤਰ ਸੀ, ਜਿਸ ਨੂੰ 7 ਘੰਟੇ ਦੇ ਸਫਰ ਦੌਰਾਨ ਫਲਾਈਟ ਵਿਚ ਹੀ ਦਿਲ ਦਾ ਦੌ-ਰਾ ਪੈ ਗਿਆ ਅਤੇ ਉਸ ਦੀ ਮੌ-ਤ ਹੋ ਗਈ।
ਅੰਤਿਮ ਸੰਸਕਾਰ ਕਰਨ ਕੈਨੇਡਾ ਜਾਣਗੇ ਮਾਪੇ
ਸੁਪਿੰਦਰ ਸਿੰਘ ਦੀ ਮੌ-ਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਉਹ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਜੁਆਕਾਂ ਨੂੰ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਸੁਪਿੰਦਰ ਸਿੰਘ ਦੀ ਦੇਹ ਨੂੰ ਸ਼ੁੱਕਰਵਾਰ ਨੂੰ ਉਸੇ ਫਲਾਈਟ ਰਾਹੀਂ ਕੈਨੇਡਾ ਵਾਪਸ ਭੇਜ ਦਿੱਤਾ ਗਿਆ ਹੈ, ਪਰ ਪੂਰਾ ਪਰਿਵਾਰ ਇਸ ਗੱਲੋਂ ਦੁਖੀ ਹੈ ਕਿ ਉਸ ਦੀ ਮ੍ਰਿਤਕ ਦੇਹ ਅੰਤਿਮ ਸਸਕਾਰ ਲਈ ਰਾਏਕੋਟ ਨਹੀਂ ਪੁੱਜ ਸਕੀ।
ਮ੍ਰਿਤਕ ਸੁਪਿੰਦਰ ਸਿੰਘ ਦੀ ਮਾਤਾ ਦਲਜੀਤ ਕੌਰ ਅਤੇ ਪਿਤਾ ਮੱਖਣ ਸਿੰਘ ਨੂੰ ਅਗਲੇ ਦੋ ਦਿਨ ਲਈ ਟਿਕਟ ਮਿਲ ਗਈ ਹੈ, ਜਿਸ ਕਾਰਨ ਉਹ ਦੋ ਦਿਨ ਬਾਅਦ ਆਪਣੇ ਪੁੱਤਰ ਦੇ ਅੰਤਿਮ ਸਸਕਾਰ ਲਈ ਕੈਨੇਡਾ ਲਈ ਰਵਾਨਾ ਹੋਣਗੇ।