ਨਵਾਂਸ਼ਹਿਰ (ਪੰਜਾਬ) ਦੀ ਕਾਠਗੜ੍ਹ ਪੁਲਿਸ ਨੇ ਛੇਵੇਂ ਦਿਨ ਸਤਲੁਜ ਦਰਿਆ ਵਿੱਚ ਡੁੱ-ਬ-ਣ ਵਾਲੇ ਅਫ਼ਗਾ-ਨਿਸਤਾਨ ਦੇ ਨੌਜਵਾਨ ਦੀ ਦੇਹ ਬਰਾ-ਮਦ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸਈਅਦ ਮੁਸਤਫਾ ਦੇ ਰੂਪ ਵਜੋਂ ਹੋਈ ਹੈ। ਇਹ ਨੌਜਵਾਨ ਆਪਣੇ ਚਾਰ ਦੋਸਤਾਂ ਦੇ ਨਾਲ ਸਤਲੁਜ ਦਰਿਆ ਵਿਚ ਨਹਾਉਣ ਆਇਆ ਸੀ, ਜਿੱਥੇ ਉਹ ਪਾਣੀ ਦੇ ਤੇਜ ਵਹਾਅ ਵਿਚ ਰੁ-ੜ੍ਹ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਭਾਰਤ ਆਇਆ ਸੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੋਸਟ ਮਾਰਟਮ ਉਪਰੰਤ ਦੇਹ ਵਾਰਸਾਂ ਨੂੰ ਸੌਂਪੀ ਜਾਵੇਗੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਾਠਗੜ੍ਹ ਥਾਣਾ ਇੰਚਾਰਜ ਪਵਿੱਤਰ ਸਿੰਘ, ਪੁਲਿਸ ਚੌਕੀ ਇੰਚਾਰਜ ਏ. ਐਸ. ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਲਾ-ਪ-ਤਾ ਨੌਜਵਾਨ ਦੀ ਪਹਿਚਾਣ ਸਈਅਦ ਮੁਸਤਫਾ ਉਮਰ 28 ਸਾਲ ਪੁੱਤਰ ਸ. ਹੁਸੈਨ ਮੁਸਤਫਾ ਵਾਸੀ ਅਫਗਾ-ਨਿਸਤਾਨ, ਹਾਲ ਵਾਸੀ ਏਕਮਜੋਤ ਕਾਲੋਨੀ, ਮੋਹਾਲੀ ਦੇ ਰੂਪ ਵਜੋਂ ਹੋਈ ਹੈ।
ਉਸ ਨੇ ਦੱਸਿਆ ਕਿ ਨੌਜਵਾਨ ਅਫਗਾ-ਨਿਸਤਾਨ ਤੋਂ ਮੋਹਾਲੀ ਰੋਜ਼ਗਾਰ ਦੀ ਭਾਲ ਵਿੱਚ ਆਇਆ ਸੀ ਅਤੇ ਇਥੇ ਮੁਹਾਲੀ ਦੀ ਏਕਮਜੋਤ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ। ਜਦੋਂ ਕਿ ਬਾਕੀ ਅਜੇ ਵੀ ਰੁਜ਼ਗਾਰ ਦੀ ਭਾਲ ਵਿੱਚ ਹਨ।
ਸਤਲੁਜ ਨੇੜੇ ਆਏ ਸੀ ਘੁੰਮਣ
ਜਾਣਕਾਰੀ ਅਨੁਸਾਰ ਇਹ ਚਾਰੇ 3 ਮਾਰਚ ਦਿਨ ਐਤਵਾਰ ਨੂੰ ਟੈਕਸੀ ਲੈ ਕੇ ਸਤਲੁਜ ਦਰਿਆ ਨੇੜੇ ਘੁੰਮਣ ਲਈ ਆਏ ਸਨ। ਇਸ ਮੌਕੇ ਸਈਅਦ ਮੁਸਤਫਾ ਪੁੱਤਰ ਹੁਸੈਨ ਮੁਸਤਫਾ, ਅਹਿਮਦ ਸ਼ਮੀਦ ਪੁੱਤਰ ਅਬਦੁਲ ਸ਼ਮੀਦ, ਗੁਲਾਮ ਹੈਦਰ ਪੁੱਤਰ ਗੁਲਾਮ ਹਜ਼ਰਤ, ਰੋਮਨ ਸਤਾਰ ਪੁੱਤਰ ਅਬਦੁਲ ਸਤਾਰ ਇਸ਼ਨਾਨ ਕਰਨ ਗਏ। ਸਤਲੁਜ ਦਰਿਆ ਦੇ ਪਾਣੀ ਵਿਚੋਂ ਤਿੰਨ ਵਾਪਸ ਆ ਗਏ ਜਦੋਂ ਕਿ ਸਈਦ ਮੁਸਤਫਾ ਪਾਣੀ ਵਿਚੋਂ ਬਾਹਰ ਨਹੀਂ ਆਇਆ।
ਗੋਤਾ-ਖੋਰਾਂ ਦੀ ਮਦਦ ਨਾਲ ਮਿਲੀ ਦੇਹ
ਸਾਥੀ ਨੌਜਵਾਨਾਂ ਨੇ ਉਸ ਦੀ ਕਾਫੀ ਭਾਲ ਕੀਤੀ, ਪਰ ਜਦੋਂ ਉਹ ਲਾ-ਪ-ਤਾ ਹੋ ਗਿਆ ਤਾਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਕਾਠਗੜ੍ਹ ਥਾਣੇ ਦੇ ਇੰਚਾਰਜ ਪਵਿੱਤਰ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੋਤਾ-ਖੋਰਾਂ ਦੀ ਮਦਦ ਲਈ, ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਅਤੇ ਫਿਰ ਪੁਲਿਸ ਨੇ ਐਨ. ਡੀ. ਆਰ. ਐੱਫ. ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ।
ਦੇਹ ਨੂੰ ਮੋਰਚਰੀ ਵਿਚ ਰਖਵਾਇਆ ਗਿਆ
ਜਿਨ੍ਹਾਂ ਨੂੰ ਛੇਵੇਂ ਦਿਨ ਉਕਤ ਨੌਜਵਾਨ ਦੀ ਦੇ-ਹ ਪਾਣੀ ਵਿਚ ਤੈ-ਰ-ਦੀ ਹੋਈ ਦਿਖੀ। ਇਸ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਦੇਹ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਪਰਿਵਾਰਕ ਮੈਂਬਰ ਵੀ ਭਾਰਤ ਆ ਗਏ ਹਨ ਅਤੇ ਉਨ੍ਹਾਂ ਨੇ ਉਕਤ ਨੌਜਵਾਨ ਦੀ ਪਹਿਚਾਣ ਕਰ ਲਈ ਹੈ।