ਘਰ ਵਿਚ ਦਾਖ਼ਲ ਹੋ ਕੇ, ਅਣ-ਪਛਾਤੇ ਲੋਕਾਂ ਨੇ ਵਿਆਕਤੀਆਂ ਉਤੇ ਕੀਤਾ ਵਾਰ, ਜਖਮੀਂ ਨੇ ਤੋੜਿਆ ਦਮ, ਪੁੱਤਰ ਨੇ ਦੱਸੀਆਂ ਇਹ ਗੱਲਾਂ

Punjab

ਅਬੋਹਰ (ਪੰਜਾਬ) ਸਬ-ਡਵੀਜ਼ਨ ਦੇ ਪਿੰਡ ਭਾਗੂ ਵਿਚ ਸ਼ਨੀਵਾਰ ਰਾਤ ਨੂੰ ਅਣ-ਪਛਾਤੇ ਵਿਅਕਤੀਆਂ ਨੇ 45 ਸਾਲ ਉਮਰ ਦੇ ਵਿਅਕਤੀ ਦਾ ਕਿਸੇ ਤਿੱ-ਖੀ ਚੀਜ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਹੈ। ਇਸ ਘ-ਟ-ਨਾ ਦਾ ਸਵੇਰੇ ਪਤਾ ਲੱਗਦੇ ਹੀ ਥਾਣਾ ਬਹਾਵਵਾਲਾ ਦੀ ਪੁਲਿਸ ਅਤੇ ਡੀ. ਐਸ. ਪੀ. ਦਿਹਾਤੀ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚ ਗਏ ਅਤੇ ਜਾਂਚ ਤੋਂ ਬਾਅਦ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਹਰਚੰਦ ਦੇ ਲੜਕੇ ਅਮਨ ਚੇਤਰਾਮ ਨੇ ਦੱਸਿਆ ਕਿ ਉਸ ਦੀ ਮਾਂ ਦੀ ਮੌ-ਤ ਹੋ ਗਈ ਸੀ। ਜਦੋਂ ਕਿ ਦੋ ਭੈਣਾਂ ਵਿੱਚੋਂ ਇੱਕ ਦਾ ਵਿਆਹ ਹੋ ਚੁੱਕਿਆ ਸੀ। ਇਸ ਤੋਂ ਬਾਅਦ ਉਹ ਆਪਣੇ ਪਿਤਾ ਅਤੇ ਇੱਕ ਭੈਣ ਦੇ ਨਾਲ ਆਪਣੀ ਦਾਦੀ ਕੋਲ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਹ ਪਿੰਡ ਦੇ ਇੱਕ ਜ਼ਿਮੀਂਦਾਰ ਦੇ ਖੇਤ ਵਿੱਚ ਸੀਰੀ ਦਾ ਕੰਮ ਕਰਦਾ ਹੈ।

ਘਰ ਵਿੱਚ ਵ-ੜ ਕੇ ਕੀਤਾ ਕ-ਤ-ਲ

ਉਸ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 2.30 ਵਜੇ ਖੇਤ ਨੂੰ ਪਾਣੀ ਦੇਣ ਗਿਆ ਸੀ। ਇਸ ਦੌਰਾਨ ਉਸ ਦੀ 17 ਸਾਲਾ ਭੈਣ ਤੰਨੋ ਮੇਰੀ ਦਾਦੀ ਕੋਲ ਪਈ ਸੀ, ਜਦੋਂ ਕਿ ਉਸ ਦਾ ਪਿਤਾ ਹਰਚੰਦ ਕਿਤੇ ਹੋਰ ਸੁੱਤਾ ਪਿਆ ਸੀ। ਉਸ ਨੇ ਦੱਸਿਆ ਕਿ ਰਾਤ ਸਮੇਂ ਕੁਝ ਅਣ-ਪਛਾਤੇ ਵਿਅਕਤੀ ਉਸ ਦੇ ਘਰ ਵਿਚ ਦਾਖਲ ਹੋਏ ਅਤੇ ਤਿੱ-ਖੇ, ਹ-ਥਿ-ਆ-ਰਾਂ ਨਾਲ ਵਾਰ ਕਰਕੇ ਉਸ ਦੇ ਪਿਤਾ ਦਾ ਕ-ਤ-ਲ ਕਰ ਦਿੱਤਾ।

ਅੱਗੇ ਅਮਨ ਨੇ ਦੱਸਿਆ ਕਿ ਸਵੇਰੇ ਜਦੋਂ ਉਸ ਦੀ ਦਾਦੀ ਨੇ ਉਸ ਦੇ ਪਿਤਾ ਨੂੰ ਬਲੱਡ ਨਾਲ ਭਿੱਜੇ ਹਾਲ ਵਿਚ ਪਿਆ ਦੇਖਿਆ ਤਾਂ ਉਸ ਨੇ ਰੌ-ਲਾ ਪਾਇਆ ਅਤੇ ਆਂਢ-ਗੁਆਂਢ ਦੇ ਲੋਕਾਂ ਨੂੰ ਇਸ ਮਾਮਲੇ ਬਾਰੇ ਸੂਚਨਾ ਦਿੱਤੀ। ਮੌਕੇ ਉਤੇ ਪਹੁੰਚੇ ਲੋਕਾਂ ਵਲੋਂ ਪੁਲਿਸ ਥਾਣਾ ਬਹਾਵਵਾਲਾ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ।

ਦੇਹ ਨੂੰ ਮੋਰਚਰੀ ਵਿਚ ਰਖਵਾਇਆ ਗਿਆ

ਇਸ ਮਾਮਲੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਇੰਚਾਰਜ ਗੁਰਮੀਤ ਸਿੰਘ ਅਤੇ ਡੀ. ਐਸ. ਪੀ. ਸੁਖਵਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ ਉਤੇ ਪਹੁੰਚੇ ਅਤੇ ਜਾਂਚ ਤੋਂ ਬਾਅਦ ਦੇਹ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਦੇ ਲੜਕੇ ਦਾ ਕਹਿਣਾ ਹੈ ਕਿ ਉਸ ਦੀ ਪਿੰਡ ਵਿੱਚ ਕਿਸੇ ਨਾਲ ਕੋਈ ਦੁ-ਸ਼-ਮ-ਣੀ ਨਹੀਂ ਹੈ। ਇਸ ਲਈ ਉਹ ਕਿਸੇ ਉਤੇ ਸ਼ੱ-ਕ ਪ੍ਰਗਟ ਨਹੀਂ ਕਰ ਸਕਦਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *