ਵਿਦੇਸ਼ ਤੋਂ ਪੰਜਾਬ ਅਤੇ ਪੰਜਾਬੀਆਂ ਲਈ ਇੱਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਜਿਥੇ ਰੋਜ਼ੀ-ਰੋਟੀ ਲਈ ਵਿਦੇਸ਼ ਗਏ, ਨੌਜਵਾਨ ਦੀ ਇਟਲੀ ਵਿਚ ਬਿਜਲੀ ਦਾ ਝ-ਟ-ਕਾ ਲੱਗਣ ਕਾਰਨ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਬਟਾਲਾ ਦੇ ਪਿੰਡ ਤਤਾਲਾ ਦੇ ਰਹਿਣ ਵਾਲੇ ਪਰਮਪ੍ਰੀਤ ਸਿੰਘ ਉਮਰ 27 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ 20 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਪਰਮਪ੍ਰੀਤ ਸਿੰਘ ਦਾ ਉਥੇ ਵਿਆਹ ਹੋ ਗਿਆ। ਮ੍ਰਿਤਕ ਨੌਜਵਾਨ ਦੋ ਜੁਆਕਾਂ ਦਾ ਪਿਤਾ ਸੀ।
ਉੱਥੇ ਉਹ ਇੱਕ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਮਾਪੇ 2 ਦਿਨਾਂ ਬਾਅਦ ਉਸ ਨੂੰ ਮਿਲਣ ਜਾ ਰਹੇ ਸਨ। ਫਿਲਹਾਲ ਬਿਜਲੀ ਦੇ ਕ-ਰੰ-ਟ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਤਾਏ ਨੇ ਦੱਸਿਆ ਕਿ ਪਰਮਪ੍ਰੀਤ ਸਿੰਘ ਕਰੀਬ 20 ਸਾਲ ਪਹਿਲਾਂ ਹੀ ਇਟਲੀ ਚਲਿਆ ਗਿਆ ਸੀ। ਛੋਟੀ ਉਮਰ ਵਿੱਚ ਜਾਣ ਕਾਰਨ ਪਰਮਪ੍ਰੀਤ ਸਿੰਘ ਨੇ ਉਥੋਂ ਹੀ ਪੜ੍ਹਾਈ ਹਾਸਲ ਕੀਤੀ ਅਤੇ ਉੱਥੇ ਹੀ ਵਿਆਹ ਕਰਵਾ ਲਿਆ। ਉਸ ਦੇ ਦੋ ਜੁਆਕ ਹਨ। ਉਹ ਇੱਕ ਡੇਅਰੀ ਫਾਰਮ ਉਤੇ ਕੰਮ ਕਰਦਾ ਹੈ।
ਟਰੱਕ ਵਿਚੋਂ ਸਮਾਨ ਕੱਢਣ ਸਮੇਂ ਲੱਗਿਆ ਕ-ਰੰ-ਟ
ਦੱਸਿਆ ਜਾ ਰਿਹਾ ਹੈ ਕਿ ਪਰਮਪ੍ਰੀਤ ਸਿੰਘ ਦੀ ਛੁੱਟੀ ਸੀ। ਛੁੱਟੀ ਦੇ ਬਾਵਜੂਦ ਉਸ ਦੇ ਬੌਸ ਨੇ ਪਰਮਪ੍ਰੀਤ ਸਿੰਘ ਨੂੰ ਸਪੈਸ਼ਲ ਫ਼ੋਨ ਕਰਕੇ 10 ਤੋਂ 15 ਮਿੰਟ ਕੰਮ ਕਰਨ ਲਈ ਬੁਲਾਇਆ ਸੀ। ਪਰਮਪ੍ਰੀਤ ਜਦੋਂ ਟਰੱਕ ਵਿਚੋਂ ਸਾਮਾਨ ਕੱਢ ਰਿਹਾ ਸੀ ਤਾਂ ਉਸ ਨੂੰ ਅਚਾ-ਨਕ ਕ-ਰੰ-ਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ।
ਇਸ ਮਾਮਲੇ ਬਾਰੇ ਹਾਲੇ ਤੱਕ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ, ਕਿ ਕੰਮ ਕਰਦੇ ਸਮੇਂ ਉਹ ਬਿਜਲੀ ਜਾਂ ਕਰੰਟ ਦੇ ਸੰਪਰਕ ਵਿਚ ਕਿਵੇਂ ਆਇਆ। ਇਸ ਸਮੇਂ ਉਸ ਦੇ ਜੁਆਕ ਅਤੇ ਪਤਨੀ ਇਟਲੀ ਵਿੱਚ ਹੀ ਹਨ। ਦੂਜੇ ਪਾਸੇ ਪਰਮਪ੍ਰੀਤ ਸਿੰਘ ਦੀ ਮੌ-ਤ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਸਮੇਤ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।