ਬੁਲਟ ਸਵਾਰ ਪਤੀ-ਪਤਨੀ ਨਾਲ, ਰਿਸ਼ਤੇਦਾਰੀ ਵਿਚ ਜਾਂਦੇ ਸਮੇਂ ਵਾਪਰਿਆ ਹਾਦਸਾ, ਮੌਕੇ ਤੇ ਤਿਆਗੇ ਪ੍ਰਾਣ, ਦੋਸ਼ੀ ਵਾਹਨ ਡਰਾਈਵਰ ਦੀ ਸਾਹਮਣੇ ਆਈ ਵੱਡੀ ਲਾਪ੍ਰਵਾਹੀ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਦੇ ਪਿੰਡ ਭੱਠਾ ਧੂਆ ਵਿੱਚ ਐਤਵਾਰ ਨੂੰ ਇੱਕ ਟਰੱਕ ਦੀ ਲ-ਪੇ-ਟ ਵਿੱਚ ਆਉਣ ਦੇ ਨਾਲ ਪਤੀ ਅਤੇ ਪਤਨੀ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਦਾ ਡਰਾਈਵਰ ਸ਼-ਰਾ-ਬ ਦੇ ਨ-ਸ਼ੇ ਵਿਚ ਸੀ। ਦੋਸ਼ੀ ਟਰੱਕ ਡਰਾਈਵਰ ਨੂੰ ਪੁਲਿਸ ਨੇ ਕਾ-ਬੂ ਕਰ ਲਿਆ ਹੈ। ਮ੍ਰਿਤਕਾਂ ਦੀ ਪਹਿਚਾਣ ਪ੍ਰਦੀਪ ਸਿੰਘ ਉਮਰ 33 ਸਾਲ ਅਤੇ ਮਨਦੀਪ ਕੌਰ ਉਮਰ 30 ਸਾਲ ਪਿੰਡ ਚੰਗਨਾ ਦੇ ਰਹਿਣ ਵਾਲੇ ਵਜੋਂ ਹੋਈ ਹੈ। ਇਹ ਜੋੜਾ ਆਪਣੇ ਪਿੱਛੇ 4 ਸਾਲ ਦਾ ਪੁੱਤਰ ਅਤੇ 2 ਸਾਲ ਦੀ ਧੀ ਛੱਡ ਗਿਆ ਹੈ। ਪ੍ਰਦੀਪ ਸਿੰਘ ਇੱਕ ਨਿੱਜੀ ਬੈਂਕ ਵਿੱਚ ਕੰਮ ਕਰਦਾ ਸੀ ਅਤੇ ਉਸ ਦੀ ਪਤਨੀ ਇੱਕ ਨਿੱਜੀ ਸਕੂਲ ਵਿੱਚ ਅਧਿਆਪਕ ਵਜੋਂ ਪੜ੍ਹਾਉਂਦੀ ਸੀ।

ਇਹ ਹਾਦਸਾ ਇੰਨਾ ਭਿ-ਆ-ਨ-ਕ ਸੀ ਕਿ ਦੋਵਾਂ ਪਤੀ ਅਤੇ ਪਤਨੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਹ ਦੋਵੇਂ ਬੁਲੇਟ ਮੋਟਰਸਾਈਕਲ ਉਤੇ ਸਵਾਰ ਹੋਕੇ ਕਿਸੇ ਰਿਸ਼ਤੇਦਾਰ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਨਕੋਦਰ ਨੂੰ ਜਾ ਰਹੇ ਸਨ। ਇਸ ਦੌਰਾਨ ਇਕ ਤੇਜ਼ ਸਪੀਡ ਟਰੱਕ ਡਰਾਈਵਰ ਨੇ ਉਨ੍ਹਾਂ ਨੂੰ ਪਿੱਛੇ ਤੋਂ ਦ-ਰ-ੜ ਦਿੱਤਾ। ਲੋਕਾਂ ਦੇ ਦੱਸਣ ਅਨੁਸਾਰ ਇਹ ਟਰੱਕ ਇੱਕ ਸ਼ੈਲਰ ਮਾਲਕ ਦਾ ਹੈ। ਟਰੱਕ ਵਿਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਹਨ ਦਾ ਦਸਤਾਵੇਜ਼ ਬਰਾ-ਮਦ ਨਹੀਂ ਹੋਇਆ।

ਲੋਕਾਂ ਨੇ ਘਟਨਾ ਵਾਲੀ ਥਾਂ ਉਤੇ ਧਰਨਾ ਦਿੱਤਾ ਅਤੇ ਟਰੱਕ ਮਾਲਕ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਪੁਲਿਸ ਕਰਮਚਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ। ਥਾਣਾ ਮੁੱਲਾਪੁਰ ਦੀ ਪੁਲਿਸ ਵਲੋਂ ਦੋਸ਼ੀ ਟਰੱਕ ਡਰਾਈਵਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸ. ਐਚ. ਓ. ਜਸਵੀਰ ਸਿੰਘ ਤੂਰ ਘਟਨਾ ਵਾਲੀ ਥਾਂ ਉਤੇ ਪਹੁੰਚੇ। ਜਸਵੀਰ ਸਿੰਘ ਅਨੁਸਾਰ ਦੋਸ਼ੀ ਟਰੱਕ ਡਰਾਈਵਰ ਨੂੰ ਫੜ ਲਿਆ ਗਿਆ ਹੈ। ਉਸ ਦਾ ਮੈਡੀਕਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *