ਹਿਸਾਰ (ਹਰਿਆਣਾ) ਦੇ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ (LUWAS) ਵਿਗਿਆਨੀ ਡਾਕਟਰ ਸੰਦੀਪ ਕੁਮਾਰ ਗੋਇਲ ਵਲੋਂ ਐਤਵਾਰ ਦੀ ਸ਼ਾਮ ਨੂੰ ਆਪਣੀ 8 ਸਾਲ ਉਮਰ ਦੀ ਧੀ ਸ਼ਨਾਇਆ ਦਾ ਸਰਜੀ-ਕਲ ਬ-ਲੇ-ਡ ਨਾਲ, ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸੰਦੀਪ ਨੇ ਖੁਦ ਵੀ ਖੁ-ਦ-ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਵੈਟਰਨਰੀ ਸਰਜਰੀ ਰੇਡੀਓਲੋਜੀ ਦਫ਼ਤਰ ਵਿੱਚ ਤਾਇਨਾਤ ਸੀ।
ਉਸ ਦੇ ਦਫ਼ਤਰ ਵਿੱਚ ਹੀ ਪਿਉ ਅਤੇ ਧੀ ਦੀਆਂ ਦੇਹਾਂ ਬ-ਲੱ-ਡ ਨਾਲ ਭਿੱਜੇ ਹਾਲ ਵਿੱਚ ਮਿਲੀਆਂ ਹਨ। ਪੁਲਿਸ ਨੂੰ ਮੌਕੇ ਉਤੋਂ ਇਕ ਸੁ-ਸਾ-ਈ-ਡ ਨੋਟ ਵੀ ਪ੍ਰਾਪਤ ਹੋਇਆ ਹੈ, ਜਿਸ ਉਤੇ 5 ਨਿਯਮ ਲਿਖੇ ਹੋਏ ਹਨ। ਪਛਤਾਵਾ ਨਾ ਕਰੋ ਆਦਿ। ਪੁਲਿਸ ਨੇ ਜਾਂਚ ਲਈ ਨੋਟ ਨੂੰ ਜ਼ਬਤ ਕਰ ਲਿਆ ਹੈ। ਮ੍ਰਿਤਕ ਸੰਦੀਪ ਗੋਇਲ ਮੂਲ ਰੂਪ ਤੋਂ ਜੀਂਦ ਜ਼ਿਲ੍ਹੇ ਦੇ ਨਰਵਾਣਾ ਦਾ ਰਹਿਣ ਵਾਲਾ ਸੀ। ਸੰਦੀਪ ਪਹਿਲਾਂ ਆਪਣੇ ਪਰਿਵਾਰ ਨਾਲ ਸੈਕਟਰ-15 ਦੇ ਵਿੱਚ ਰਹਿੰਦਾ ਸੀ।
ਮਾਂ ਨੇ ਦੱਸਿਆ ਪੋਤੀ ਨੂੰ ਸਕੂਟਰੀ ਉਤੇ ਲੈ ਕੇ ਗਿਆ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਉਸ ਦੀ ਮਾਂ ਸੰਤੋਸ਼ ਨੇ ਦੱਸਿਆ ਕਿ ਉਹ ਆਪਣੇ ਛੋਟੇ ਬੇਟੇ ਨਾਲ ਐਮ. ਪੀ. ਵਿਚ ਰਹਿ ਰਹੀ ਸੀ। ਉਹ 20 ਦਿਨ ਪਹਿਲਾਂ ਹੀ ਆਪਣੀ ਪੋਤੀ ਦੇ ਜਨਮ ਦਿਨ ਲਈ ਹਿਸਾਰ ਆਈ ਸੀ। 15 ਦਿਨ ਪਹਿਲਾਂ ਸੰਦੀਪ ਨੇ ਉਸ ਨੂੰ ਦੱਸਿਆ ਸੀ ਕਿ ਦਫਤਰ ਜਾਂਦੇ ਹੀ ਉਸ ਦਾ ਦਿ-ਮਾ-ਗ ਖਰਾਬ ਹੋ ਜਾਂਦਾ ਹੈ। ਇਸ ਤੋਂ ਬਾਅਦ ਸਭ ਠੀਕ ਚੱਲ ਰਿਹਾ ਸੀ। ਸ਼ਾਮ 4 ਵਜੇ ਉਹ ਹੋਰ ਔਰਤਾਂ ਨਾਲ ਗਲੀ ਵਿੱਚ ਬੈਠੀ ਸੀ। ਇਸ ਦੌਰਾਨ ਸੰਦੀਪ ਪੋਤੀ ਨੂੰ ਆਪਣੀ ਸਕੂਟਰ ਉਤੇ ਬਿਠਾ ਕੇ ਕੋਈ ਚੀਜ ਦਵਾਉਣ ਲਈ ਕਹਿ ਕੇ ਨਾਲ ਲੈ ਗਿਆ।
ਇਕ ਘੰਟੇ ਬਾਅਦ ਸੰਦੀਪ ਦੀ ਪਤਨੀ ਨੀਤੂ ਨੇ ਕਿਹਾ ਕਿ ਉਹ ਫੋਨ ਨਹੀਂ ਚੁੱਕ ਰਹੇ। ਨੀਤੂ ਨੇ ਉਸ ਨੂੰ ਦੱਸਿਆ ਕਿ ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ। ਇਸ ਤੋਂ ਬਾਅਦ ਉਸ ਨੇ ਵੀ ਸੰਦੀਪ ਨੂੰ ਫੋਨ ਕੀਤਾ ਪਰ ਉਸ ਨੇ ਨਹੀਂ ਚੁੱਕਿਆ। ਉਹ ਉਸ ਨੂੰ ਲੱਭਦੇ ਹੋਏ ਦਫ਼ਤਰ ਚਲੇ ਗਏ। ਅੰਦਰ ਜਾ ਕੇ ਉਹ ਸੰਦੀਪ ਨੂੰ ਫੋਨ ਮਿਲਾਉਂਦੀ ਰਹੀ। ਇੱਕ ਕਮਰੇ ਵਿੱਚੋਂ ਸੰਦੀਪ ਦੇ ਫ਼ੋਨ ਦੀ ਘੰਟੀ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਕਮਰੇ ਦੇ ਬਾਹਰ ਸੰਦੀਪ ਦਾ ਨਾਮ ਵੀ ਲਿਖਿਆ ਹੋਇਆ ਸੀ। ਪਰ ਕਮਰਾ ਅੰਦਰ ਤੋਂ ਬੰਦ ਸੀ।
ਉਸ ਨੇ ਗੇਟ ਖੜਕਾਇਆ, ਪਰ ਕਿਸੇ ਨੇ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਉਸ ਨੇ ਨੀਤੂ ਨੂੰ ਫੋਨ ਕਰਕੇ ਬੁਲਾ ਲਿਆ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਸੰਦੀਪ ਅਤੇ ਸ਼ਨਾਇਆ ਦੀਆਂ ਬ-ਲੱ-ਡ ਨਾਲ ਭਿੱਜੇ ਹਾਲ ਵਿਚ ਦੇਹਾਂ ਪਈਆਂ ਸਨ।
ਸੰਤੋਸ਼ ਨੇ ਕਿਹਾ ਕਿ ਉਸ ਨੂੰ ਕੀ ਪਤਾ ਸੀ ਕਿ ਇਹ ਕਾਲਾ ਦਿਨ ਵੀ ਦੇਖਣਾ ਪਵੇਗਾ, ਇਸ ਤੋਂ ਚੰਗਾ ਸੀ ਮੈਂ ਨਾ ਆਉਂਦੀ। ਘਰ ਵਿਚ ਕਿਸੇ ਨਾਲ ਕੋਈ ਅਣਬਣ ਜਾਂ ਘਰੇਲੂ ਕਲੇਸ਼ ਵੀ ਨਹੀਂ ਸੀ।
ਸਾਥੀ ਕਰਮਚਾਰੀ ਨੇ ਦੱਸਿਆ, ਡਿਪ੍ਰੈ-ਸ਼ਨ ਵਿਚ ਸੀ ਮ੍ਰਿਤਕ
ਇਸ ਮੌਕੇ ਸੰਦੀਪ ਗੋਇਲ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਮੁਤਾਬਕ ਉਹ ਡਿ-ਪ੍ਰੈਸ਼ਨ ਤੋਂ ਪੀ-ੜ-ਤ ਸੀ। ਇਸ ਦਾ ਜ਼ਿਕਰ ਉਹ ਕਈ ਵਾਰ ਕਰ ਚੁੱਕਿਆ ਸੀ। ਉਹ ਆਪਣਾ ਇਲਾਜ ਵੀ ਕਰਵਾ ਰਿਹਾ ਸੀ। ਇੰਨਾ ਹੀ ਨਹੀਂ ਉਸ ਨੇ ਇਸ ਸਬੰਧੀ ਕਈ ਵਾਰ ਡਾਕਟਰ ਵੀ ਬਦਲੇ ਸਨ। ਸਮੇਂ-ਸਮੇਂ ਉਤੇ ਉਸ ਦੇ ਮਨ ਵਿਚ ਖੁ-ਦ-ਕੁ-ਸ਼ੀ ਦੇ ਖਿਆਲ ਵੀ ਆ ਰਹੇ ਸਨ।
ਗੁਆਂਢੀ ਬੋਲੇ- ਹੱਸਦਾ-ਖੇਡਦਾ ਪਰਿਵਾਰ ਬਿ-ਖ-ਰ ਗਿਆ
ਇਸ ਮੌਕੇ ਸੰਦੀਪ ਦੇ ਗੁਆਂਢੀਆਂ ਨੇ ਦੱਸਿਆ ਕਿ ਵਿਗਿਆਨੀ ਹੱਸਮੁੱਖ ਤੇ ਸ਼ਾਂਤ ਸੁਭਾਅ ਦਾ ਸੀ। ਉਹ ਪੂਜਾ ਪਾਠ ਵੀ ਕਰਦਾ ਸੀ। ਉਹ ਹਰ ਰੋਜ਼ ਸਵੇਰੇ ਸ਼ਿਵ-ਲਿੰਗ ਨੂੰ ਜਲ ਚੜ੍ਹਾਉਣ ਲਈ ਮੰਦਰ ਜਾਂਦਾ ਸੀ। ਜਦੋਂ ਵੀ ਅਸੀਂ ਮਿਲੇ ਤਾਂ ਲੱਗਦਾ ਹੀ ਨਹੀਂ ਸੀ ਕਿ ਉਹ ਅਜਿਹਾ ਕੋਈ ਕ-ਦ-ਮ ਚੁੱ-ਕ ਲਵੇਗਾ ਜਾਂ ਆਪਣੀ ਜਾ-ਨ ਕੁ-ਰ-ਬਾ-ਨ ਕਰ ਦੇਵੇਗਾ।
ਇੱਕ ਗੁਆਂਢੀ ਨੇ ਦੱਸਿਆ ਕਿ ਦੁਪਹਿਰ 2 ਵਜੇ ਉਸ ਦੀ ਧੀ ਗਲੀ ਵਿੱਚ ਖੇਡ ਰਹੀ ਸੀ। ਇਸ ਤੋਂ ਬਾਅਦ ਉਸ ਦੀ ਪਤਨੀ ਵੀ ਉਸ ਨਾਲ ਜੋ ਹੋਇਆ ਸੁਣ ਕੇ ਰੋਣ ਲੱਗ ਪਈ। ਉਸ ਦੀ ਧੀ ਬਹੁਤ ਲਾਡਲੀ ਸੀ। ਉਹ ਕੁਝ ਦਿਨ ਪਹਿਲਾਂ 8 ਸਾਲ ਦੀ ਹੋ ਗਈ ਸੀ। ਗੁਆਂਢ ਵਿੱਚ ਪ੍ਰੋਗਰਾਮ ਸੀ ਤੇ ਗੋਇਲ ਪਰਿਵਾਰ ਨੇ ਵੀ ਸ਼ਿਰਕਤ ਕੀਤੀ ਸੀ। ਹੱਸਦਾ-ਖੇਡਦਾ ਪਰਿਵਾਰ ਖਿੱ-ਲ-ਰ ਗਿਆ।