ਘਰੋਂ ਮੇਲਾ ਦੇਖਣ ਗਿਆ ਨੌਜਵਾਨ, ਹੋਇਆ ਸੀ ਲਾ-ਪ-ਤਾ, ਹੁਣ 3 ਦਿਨਾਂ ਬਾਅਦ ਮਿਲੀ ਦੇਹ, ਪਰਿਵਾਰਕ ਮੈਂਬਰ ਸਦਮੇ ਵਿਚ, ਜਾਂਂਚ ਜਾਰੀ

Punjab

ਜਿਲ੍ਹਾ ਅੰਮ੍ਰਿਤਸਰ (ਪੰਜਾਬ) ਦੇ ਵੇਰਕਾ ਇਲਾਕੇ ਵਿਚ ਮੰਗਲਵਾਰ ਦੁਪਹਿਰ ਨੂੰ ਇਕ ਨੌਜਵਾਨ ਦੀ ਦੇਹ ਮਿਲੀ ਹੈ। ਉਕਤ ਨੌਜਵਾਨ ਬੀਤੀ 8 ਤਰੀਕ ਤੋਂ ਲਾ-ਪ-ਤਾ ਸੀ ਅਤੇ ਉਦੋਂ ਤੋਂ ਹੀ ਪਰਿਵਾਰ ਉਸ ਦੀ ਭਾ-ਲ ਕਰ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਕਾਸ਼ਦੀਪ ਸਿੰਘ ਉਮਰ 23 ਸਾਲ ਵਾਸੀ ਨਿਵੇਨ ਤੁੰਗ ਸਾਹਮਣੇ ਮਹਿੰਦਰਾ ਕਲੋਨੀ ਦੇ ਰੂਪ ਵਜੋਂ ਹੋਈ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਪੁਲਿਸ ਉਤੇ ਇਹ ਵੀ ਦੋਸ਼ ਲਗਾਇਆ ਹੈ ਕਿ ਸਮੇਂ ਸਿਰ ਕਾਰਵਾਈ ਨਾ ਕਰਨ ਕਾਰਨ ਉਨ੍ਹਾਂ ਦੇ ਲੜਕੇ ਦੀ ਮੌ-ਤ ਹੋਈ ਹੈ।

ਇਸ ਲਈ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਅਕਾਸ਼ਦੀਪ ਸਿੰਘ ਦੇ ਚਾਚੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ 8 ਮਾਰਚ ਨੂੰ ਸ਼ਿਵ-ਰਾਤਰੀ ਦਾ ਮੇਲਾ ਦੇਖਣ ਲਈ ਘਰ ਤੋਂ ਗਿਆ ਸੀ। ਉਹ ਪਰਿਵਾਰ ਨੂੰ ਕਹਿ ਕੇ ਗਿਆ ਸੀ ਕਿ ਉਹ ਜਲਦੀ ਹੀ ਵਾਪਸ ਆ ਜਾਵੇਗਾ। ਪਰ ਉਹ ਵਾਪਸ ਨਹੀਂ ਆਇਆ। ਫਿਰ ਦੋ ਦਿਨ ਤੱਕ ਉਸ ਦੀ ਭਾਲ ਕੀਤੀ ਅਤੇ 10 ਮਾਰਚ ਦਿਨ ਐਤਵਾਰ ਦੀ ਦੁਪਹਿਰ ਨੂੰ ਥਾਣਾ ਮੋਹਕਮਪੁਰਾ ਵਿਖੇ ਇਸ ਸਬੰਧੀ ਮਾਮਲਾ ਦਰਜ ਕਰਵਾਇਆ ਗਿਆ।

ਪੁਲਿਸ ਖੰਗਾਲ ਰਹੀ ਹੈ CCTV

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਹ ਥਾਣਾ ਮੋਹਕਮਪੁਰਾ ਦੇ ਐਸ. ਐਚ. ਓ. ਨੂੰ ਮਿਲੇ ਸਨ ਅਤੇ ਬੇਨਤੀ ਕੀਤੀ ਸੀ ਕਿ ਇਲਾਕੇ ਦੇ CCTV ਚੈੱਕ ਕਰਨ। ਪਰ ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ 36 ਸੀ. ਸੀ. ਟੀ. ਵੀ. ਲੱਗੇ ਹੋਏ ਹਨ, ਉਹ ਸਾਰੇ ਕਿਵੇਂ ਚੈੱਕ ਕੀਤੇ ਜਾਣਗੇ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਜੇਕਰ ਉਨ੍ਹਾਂ ਨੇ ਉਨ੍ਹਾਂ ਦੇ ਲੜਕੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਉਹ ਜ਼ਿ-ਉ-ਦਾ ਹੁੰਦਾ।

ਪੁਲਿਸ ਮੌਕੇ ਉਤੇ ਕਰ ਰਹੀ ਹੈ ਜਾਂਚ

ਇਸ ਮਾਮਲੇ ਬਾਰੇ ਮੌਕੇ ਊਤੇ ਮੌਜੂਦ ਐਸ. ਆਈ. ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਮੂਧਲ ਦੇ ਨੇੜੇ ਬਾਈਪਾਸ ਉਤੇ ਨੌਜਵਾਨ ਦੀ ਦੇਹ ਮਿਲੀ ਸੀ, ਜਿਸ ਨੂੰ ਪਹਿਚਾਣ ਲਈ ਹਸਪਤਾਲ ਵਿਚ ਰੱਖਿਆ ਗਿਆ ਸੀ। ਇਥੋਂ ਪਰਿਵਾਰ ਨੂੰ ਸੂਚਨਾ ਮਿਲੀ ਹੈ। ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *