ਚੰਡੀਗੜ੍ਹ ਦੇ ਪੀ. ਜੀ. ਆਈ. ਵਿੱਚ ਇੱਕ ਮਹਿਲਾ ਰੇਡੀਓਗ੍ਰਾਫਰ ਸੁਪਰਵਾਈਜ਼ਰ ਵਲੋਂ ਆਪਣੇ ਹੱਥ ਦੀ ਨਾ-ੜ ਵੱ-ਢ ਕੇ ਖੁ-ਦ-ਕੁ-ਸ਼ੀ ਕਰਨ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਹ ਐਡਵਾਂਸ ਪੀਡੀਆਟ੍ਰਿਕ ਸੈਂਟਰ ਵਿੱਚ ਡਿਊਟੀ ਤੇ ਤਾਇਨਾਤ ਸੀ। ਮ੍ਰਿਤਕਾ ਦੀ ਪਹਿਚਾਣ ਨਰਿੰਦਰ ਕੌਰ ਉਮਰ 50 ਸਾਲ ਦੇ ਰੂਪ ਵਜੋਂ ਹੋਈ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਪੀ. ਜੀ. ਆਈ. ਦੇ ਡਾਕਟਰ, ਉਸ ਦੀ ਪਤਨੀ ਅਤੇ ਹੋਰ ਸਟਾਫ਼ ਉਤੇ ਨਰਿੰਦਰ ਕੌਰ ਨੂੰ ਤੰ-ਗ ਕਰਨ ਦੇ ਦੋਸ਼ ਲਾਏ ਗਏ ਹਨ। ਇਸ ਮਾਮਲੇ ਦੀ ਸ਼ਿਕਾਇਤ ਪੀ. ਜੀ. ਆਈ. ਚੌਕੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਰਿੰਦਰ ਕੌਰ ਪਤਨੀ ਜਗਮਿੰਦਰ ਚੰਡੀਗੜ੍ਹ ਦੇ ਸੈਕਟਰ 35 D ਦੇ ਵਿੱਚ ਰਹਿੰਦੀ ਸੀ। ਅੱਜ ਸਵੇਰੇ ਉਹ ਡਿਊਟੀ ਲਈ ਆਈ ਅਤੇ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਇਸ ਦੌਰਾਨ ਉਸ ਨੇ ਹੱਥ ਦੀ ਨਾ-ੜ ਕੱ-ਟ ਲਈ। ਜਦੋਂ ਕਾਫੀ ਦੇਰ ਤੱਕ ਨਰਿੰਦਰ ਕੌਰ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਸਟਾਫ਼ ਦਿਵਿਆ ਨੇ ਉਥੇ ਮੌਜੂਦ ਹੋਰ ਸਟਾਫ਼ ਨੂੰ ਮੌਕੇ ਉਤੇ ਬੁਲਾਇਆ। ਦਰਵਾਜ਼ੇ ਦੀ ਕੁੰ-ਡੀ ਵੀ ਤੋੜ ਦਿੱਤੀ। ਇਸ ਦੌਰਾਨ ਨਰਿੰਦਰ ਬੇ-ਹੋ-ਸ਼ ਹਾਲ ਵਿਚ ਪਈ ਮਿਲੀ।
ਫੋਰੈਂਸਿਕ ਟੀਮ ਨੇ ਇਕੱਠੇ ਕੀਤੇ ਸਬੂਤ
ਉਸ ਦੇ ਗੁੱ-ਟ ਤੋਂ ਬਲੱਡ ਵਹਿ ਰਿਹਾ ਸੀ। ਉਸ ਨੂੰ ਤੁਰੰਤ PGI ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਮੁੱਢਲੀ ਜਾਂਚ ਤੋਂ ਬਾਅਦ ਨਰਿੰਦਰ ਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸੈਕਟਰ 11 ਥਾਣੇ ਦੇ ਇੰਚਾਰਜ ਮਲਕੀਤ ਸਿੰਘ ਪੁਲਿਸ ਟੀਮ ਨਾਲ ਮੌਕੇ ਉਤੇ ਪਹੁੰਚੇ। ਮੌਕੇ ਉਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਟੀਮ ਵਲੋਂ ਘ-ਟ-ਨਾ ਵਾਲੀ ਥਾਂ ਤੋਂ ਸਾਰੇ ਸਬੂਤ ਇਕੱਠੇ ਕਰ ਲਏ ਗਏ ਹਨ ਅਤੇ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਵਿਚ ਨਰਿੰਦਰ ਕੌਰ ਦੇ ਪਤੀ ਜਗਮਿੰਦਰ ਸਿੰਘ ਨੇ ਦੋਸ਼ ਲਾਇਆ ਕਿ ਇਕ ਡਾਕਟਰ ਉਸ ਦੀ ਪਤਨੀ ਨੂੰ ਤੰ-ਗ ਕਰ ਰਿਹਾ ਸੀ। ਡਾਕਟਰ ਦੀ ਪਤਨੀ ਵੀ ਪੀ. ਜੀ. ਆਈ. ਵਿੱਚ ਸੁਪਰਵਾਈਜ਼ਰ ਹੈ। ਨਰਿੰਦਰ ਕੌਰ ਨੂੰ ਬੱ-ਚਿ-ਆਂ ਦੀ ਓ. ਪੀ. ਡੀ. ਤੋਂ ਨਵੀਂ ਓ. ਪੀ. ਡੀ. ਦੇ ਐਡਵਾਂਸ ਪੀਡੀਆਟ੍ਰਿਕ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਕਾਰਨ ਡਾਕਟਰ, ਡਾਕਟਰ ਦੀ ਪਤਨੀ ਅਤੇ ਰੇਡੀਓਲੋਜਿਸਟ ਵਿਭਾਗ ਦੇ ਦੋ ਟਵਿਟਰ ਉਸ ਦੀ ਪਤਨੀ ਨੂੰ ਤੰ-ਗ ਕਰ ਰਹੇ ਸਨ।
ਵਾਰ-ਵਾਰ ਕਰਦੇ ਸੀ ਉਸ ਦੀ ਪਤਨੀ ਨੂੰ ਬੇਇੱ-ਜ਼ਤ
ਅੱਗੇ ਜਗਮਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਦੋਸ਼ੀ ਉਸ ਦੀ ਪਤਨੀ ਨੂੰ ਵਾਰ-ਵਾਰ ਜ਼-ਲੀ-ਲ ਕਰਦੇ ਸਨ। ਜਿਸ ਕਾਰਨ ਉਹ ਮਾ-ਨ-ਸਿ-ਕ ਤਣਾਅ ਵਿੱਚ ਸੀ। ਇਸੇ ਕਾਰਨ ਪਤਨੀ ਨੇ ਖੁ-ਦ-ਕੁ-ਸ਼ੀ ਦਾ ਕ-ਦ-ਮ ਚੁੱਕ ਲਿਆ ਹੈ। ਇਸ ਮਾਮਲੇ ਵਿੱਚ ਪੀ. ਜੀ. ਆਈ. ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਅਤੇ ਫੋਰੈਂਸਿਕ ਰਿਪੋਰਟਾਂ ਦੀ ਉਡੀਕ ਹੈ। ਸੰਸਥਾ ਵਲੋਂ ਪੁਲਿਸ ਦੀ ਜਾਂਚ ਵਿੱਚ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।