ਜਿਲ੍ਹਾ ਲੁਧਿਆਣਾ (ਪੰਜਾਬ) ਦੇ ਹਰਗੋਬਿੰਦ ਨਗਰ ਵਿਚ ਬੁੱਧਵਾਰ ਸਵੇਰੇ ਕਰੀਬ 4 ਵਜੇ ਸ਼ਾਰਟ ਸਰ-ਕਟ ਹੋਣ ਕਾਰਨ ਇਕ ਘਰ ਦੇ ਪੀ. ਵੀ. ਸੀ. ਵਿਚ ਭਿ-ਆ-ਨ-ਕ ਅੱ-ਗ ਲੱਗ ਗਈ। ਇਸ ਦੌਰਾਨ ਮਿਊਜ਼ਿਕ ਸਟੂਡੀਓ ਦੇ ਅੰਦਰ ਸੌਂ ਰਹੀ ਲੜਕੀ ਅਤੇ ਕੁੱ-ਤੇ ਦੀ ਧੂੰਏਂ ਕਾਰਨ ਦ-ਮ ਘੁੱ-ਟ-ਣ ਕਾਰਨ ਮੌ-ਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਪ੍ਰਭਜੋਤ ਕੌਰ ਸ਼ੀਨਾ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕਾ ਆਪਣੀ ਚਚੇਰੀ ਭੈਣ ਨਾਲ ਰੈਸਟੋਰੈਂਟ ਵਿਚ ਕੰਮ ਕਰਦੀ ਸੀ।
ਇਸ ਮਾਮਲੇ ਸਬੰਧੀ ਸੂਚਨਾ ਮਿਲਣ ਉਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਵਲੋਂ ਸ਼ੱ-ਕੀ ਹਾਲ ਵਿਚ ਮੌ-ਤ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਟੂਡੀਓ ਵਿਚ ਹੋਇਆ ਜ਼ੋਰਦਾਰ ਧ-ਮਾ-ਕਾ
ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਪਿਤਾ ਕੰਵਲਜੀਤ ਸਿੰਘ ਨੇ ਦੱਸਿਆ ਕਿ ਘਰ ਦੀ ਹੇਠਲੀ ਮੰਜ਼ਿਲ ਉਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਪਹਿਲੀ ਮੰਜ਼ਿਲ ਉਤੇ ਮਿਊਜ਼ਿਕ ਸਟੂਡੀਓ ਹੈ, ਜਿਸ ਵਿਚ ਧੀ, ਪਤਨੀ ਅਤੇ ਕੁੱ-ਤਾ ਰਾਤ ਨੂੰ ਸੌਂਦੇ ਸਨ। ਉਹ ਅਤੇ ਪੁੱਤਰ ਰਾਜਨ ਜ਼ਮੀਨੀ ਮੰਜ਼ਿਲ ਉਤੇ ਸੌਂ ਗਏ ਸਨ। ਉਹ ਸਵੇਰੇ ਸਾਢੇ ਤਿੰਨ ਵਜੇ ਦੇ ਕਰੀਬ ਉਠਿਆ। ਉਸ ਦੀ ਪਤਨੀ ਚਾਹ ਬਣਾ ਰਹੀ ਸੀ। ਅਚਾਨਕ ਸਟੂਡੀਓ ਵਿਚ ਧ-ਮਾ-ਕਾ ਹੋਇਆ।
ਸੂਚਨਾ ਮਿਲਣ ਉਤੇ ਵੀ ਫਾਇਰ ਬ੍ਰਿਗੇਡ ਨਹੀਂ ਪਹੁੰਚੀ
ਅੱਗੇ ਕੰਵਲਜੀਤ ਸਿੰਘ ਨੇ ਦੱਸਿਆ ਕਿ ਆਵਾਜ਼ ਸੁਣ ਕੇ ਉਹ ਤੁਰੰਤ ਉੱਪਰ ਪਹੁੰਚਿਆ ਤਾਂ ਦੇਖਿਆ ਕਿ ਦਰਵਾਜ਼ਾ ਬੰਦ ਸੀ ਅਤੇ ਸਟੂਡੀਓ ਵਿਚ ਅੱ-ਗ ਲੱਗੀ ਹੋਈ ਸੀ। ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਪਰ ਕੋਈ ਵੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਉਤੇ ਨਹੀਂ ਪਹੁੰਚੀ। ਉਸ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਦਰਵਾਜ਼ਾ ਖੋਲ੍ਹਣ ਵਿੱਚ ਅਸਮਰੱਥ ਰਿਹਾ।
ਨੇੜੇ ਦੇ ਲੋਕਾਂ ਦੀ ਮਦਦ ਨਾਲ ਬੁਝਾਈ ਅੱ-ਗ
ਮ੍ਰਿਤਕਾ ਦੇ ਪਿਤਾ ਕੰਵਲਜੀਤ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਉਸ ਨੇ ਬਾਲਟੀਆਂ ਨਾਲ ਅੱ-ਗ ਉਤੇ ਪਾਣੀ ਪਾਇਆ। ਸੇਕ ਘੱਟ ਹੋਣ ਉਤੇ ਉਹ ਦਰਵਾਜ਼ਾ ਤੋੜ ਕੇ ਅੰਦਰ ਵੜ ਗਏ। ਪਰ ਉਦੋਂ ਤੱਕ ਕਮਰੇ ਵਿੱਚ ਧੂੰਆਂ ਭਰਿਆ ਹੋਣ ਕਾਰਨ ਧੀ ਪ੍ਰਭਜੋਤ ਕੌਰ ਅਤੇ ਕੁੱ-ਤੇ ਦੀ ਮੌ-ਤ ਹੋ ਚੁੱਕੀ ਸੀ। ਇਸ ਦੇ ਨਾਲ ਹੀ ਸਟੂਡੀਓ ਦਾ ਸਾਰਾ ਸਮਾਨ ਸ-ੜ ਕੇ ਸੁ-ਆ-ਹ ਹੋ ਗਿਆ। ਇਸ ਤੋਂ ਬਾਅਦ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਮ੍ਰਿਤਕ ਨੇ ਕੀਤੀ ਹੋਈ ਸੀ ਐਮ. ਕਾਮ.
ਪਿਤਾ ਕੰਵਲਜੀਤ ਸਿੰਘ ਦੇ ਦੱਸਣ ਅਨੁਸਾਰ ਉਸ ਦੀ ਧੀ ਪ੍ਰਭਜੋਤ ਕੌਰ ਨੇ ਐਮ.ਕਾਮ. ਕੀਤੀ ਹੋਈ ਸੀ। ਹੁਣ ਉਹ ਆਪਣੀ ਚਚੇਰੀ ਭੈਣ ਨਾਲ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ। ਥਾਣਾ ਡਿਵੀਜ਼ਨ ਨੰਬਰ 3 ਦੇ ਐਸ. ਐਚ. ਓ. ਅੰਮ੍ਰਿਤਪਾਲ ਸਿੰਘ ਅਨੁਸਾਰ ਲੜਕੀ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ।