ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਸਟਾਫ ਨਰਸ ਨੇ ਫਾ-ਹਾ ਲਾ, ਖੁ-ਦ-ਕੁ-ਸ਼ੀ ਕਰ ਲਈ ਹੈ। ਪੁਲਿਸ ਨੂੰ ਮ੍ਰਿਤਕ ਨਰਸ ਦੇ ਕਮਰੇ ਵਿਚੋਂ ਇਕ ਸੁ-ਸਾ-ਈ-ਡ ਨੋਟ ਵੀ ਮਿਲਿਆ ਹੈ। ਇਸ ਨੋਟ ਵਿਚ ਉਸ ਨੇ ਐੱਸ. ਐੱਮ. ਓ. ਸਮੇਤ 6-7 ਲੋਕਾਂ ਦੇ ਨਾਮ ਲਿਖੇ ਹਨ, ਜਿਨ੍ਹਾਂ ਤੋਂ ਪ੍ਰੇ-ਸ਼ਾ-ਨ ਹੋ ਕੇ ਉਸ ਨੇ ਆਪਣੇ ਜੀਵਨ ਨੂੰ ਸ-ਮਾ-ਪ-ਤ ਕਰ ਲਿਆ ਹੈ। ਐਸ. ਐਮ. ਓ. ਉਤੇ ਉਸ ਨੂੰ ਕਈ ਘੰਟੇ ਦਫ਼ਤਰ ਵਿੱਚ ਖੜ੍ਹਾ ਕਰਕੇ ਜ਼-ਲੀ-ਲ ਕਰਨ ਦਾ ਦੋਸ਼ ਹੈ। ਮ੍ਰਿਤਕ ਨਰਸ ਦੀ ਪਹਿਚਾਣ ਅਮਨਦੀਪ ਕੌਰ ਦੇ ਰੂਪ ਵਿਚ ਹੋਈ ਹੈ।
27 ਸਾਲ ਤੋਂ ਸਿਹਤ ਵਿਭਾਗ ਵਿੱਚ ਕੰਮ ਕਰਦੀ ਸੀ ਅਮਨਦੀਪ ਕੌਰ
ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਕੌਰ ਪਿਛਲੇ 27 ਸਾਲ ਤੋਂ ਸਿਹਤ ਵਿਭਾਗ ਵਿੱਚ ਕੰਮ ਕਰਦੀ ਸੀ। ਕਰੀਬ 5 ਮਹੀਨੇ ਪਹਿਲਾਂ ਅਮਨਦੀਪ ਕੌਰ ਨੂੰ ਨਰਸਿੰਗ ਭੈਣ (Sister) ਵਜੋਂ ਤਰੱਕੀ ਦਿੱਤੀ ਗਈ ਸੀ। ਅਮਨਦੀਪ ਕੌਰ ਸੀ. ਐਚ. ਸੀ. ਹਸਪਤਾਲ ਪੱਖੋਵਾਲ ਵਿਖੇ ਤਾਇਨਾਤ ਸੀ। ਉਹ ਪਿਛਲੇ 5 ਮਹੀਨਿਆਂ ਤੋਂ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਸੀ।
ਐੱਸ. ਐੱਮ. ਓ. ਉਤੇ ਮਾਨ-ਸਿਕ ਪ੍ਰੇ-ਸ਼ਾ-ਨ ਕਰਨ ਦਾ ਦੋਸ਼
ਇਸ ਮਾਮਲੇ ਸਬੰਧੀ ਮ੍ਰਿਤਕ ਨਰਸ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਪੀ. ਏ. ਯੂ. ਵਿਚ ਮਕੈਨਿਕ ਦਾ ਕੰਮ ਕਰਦਾ ਹੈ। ਉਸ ਦਾ ਵਿਆਹ ਕਰੀਬ 23 ਸਾਲ ਪਹਿਲਾਂ 18 ਫਰਵਰੀ 2001 ਨੂੰ ਅਮਨਦੀਪ ਕੌਰ ਨਾਲ ਹੋਇਆ ਸੀ। ਅਮਨਦੀਪ ਕੌਰ ਬੱਬੀਹਾ ਭਾਈ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਹੈ। ਅਮਨਦੀਪ ਕੌਰ ਆਪਣੇ ਪਿੱਛੇ ਦੋ ਪੁੱਤਰ ਅਨੰਤਜੋਤ ਸਿੰਘ ਅਤੇ ਅਜੀਮਜੋਤ ਸਿੰਘ ਨੂੰ ਛੱਡ ਗਈ ਹੈ। ਦੋਸ਼ ਹੈ ਕਿ ਐੱਸ. ਐੱਮ. ਓ. ਉਸ ਨੂੰ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਕਰਦੀ ਸੀ।
ਕਪੜੇ ਧੋਣ ਬਹਾਨੇ, ਕਮਰੇ ਵਿਚ ਲਾ ਲਿਆ ਫਾ-ਹਾ
ਬੀਤੇ ਸਵੇਰੇ ਅਮਨਦੀਪ ਕੌਰ ਆਪਣੇ ਦੋਵੇਂ ਪੁੱਤਰਾਂ ਨਾਲ ਘਰ ਵਿਚ ਮੌਜੂਦ ਸੀ। ਅਮਨਦੀਪ ਕੌਰ ਨੇ ਜੁਆਕਾਂ ਨੂੰ ਕਿਹਾ ਕਿ ਉਹ ਪਹਿਲੀ ਮੰਜ਼ਿਲ ਉਤੇ ਮਸ਼ੀਨ ਵਿਚ ਕੱਪੜੇ ਧੋਣ ਜਾ ਰਹੀ ਹੈ। ਜਦੋਂ ਕੁਝ ਦੇਰ ਤੱਕ ਮਸ਼ੀਨ ਚੱਲਣ ਅਤੇ ਅਮਨਦੀਪ ਦੀ ਕੋਈ ਆਵਾਜ਼ ਨਾ ਆਈ ਤਾਂ ਅਨੰਤਜੋਤ ਸਿੰਘ ਉਸ ਨੂੰ ਦੇਖਣ ਚਲਿਆ ਗਿਆ। ਉਸ ਨੇ ਦੇਖਿਆ ਕਿ ਅਮਨਦੀਪ ਕੌਰ ਪੱ-ਖੇ ਨਾਲ ਲ-ਟ-ਕ ਰਹੀ ਸੀ।
ਜਦੋਂ ਅਨੰਤਜੋਤ ਸਿੰਘ ਨੇ ਰੌਲਾ ਪਾਇਆ ਤਾਂ ਸਾਰਿਆਂ ਨੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ। ਅਮਨਦੀਪ ਕੌਰ ਨੂੰ ਤੁਰੰਤ ਡੀ. ਐਮ. ਸੀ. ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਡੀ. ਐੱਮ. ਸੀ. ਹਸਪਤਾਲ ਵਿਚ ਰਖਵਾ ਦਿੱਤਾ।
ਅੱਜ ਅਮਨਦੀਪ ਦੀ ਦੇਹ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ। ਦੂਜੇ ਪਾਸੇ ਪੁਲਿਸ ਨੇ ਕਮਰੇ ਵਿਚੋਂ ਮਿਲੇ ਸੁ-ਸਾ-ਈ-ਡ ਨੋਟ ਦੇ ਆਧਾਰ ਉਤੇ ਐਸ. ਐਮ. ਓ. ਨੀਲਮ ਸਮੇਤ 6 ਤੋਂ 7 ਲੋਕਾਂ ਉਤੇ ਮਾਮਲਾ ਦਰਜ ਕਰ ਲਿਆ ਹੈ।
ਘਰ ਆਕੇ ਪਤੀ ਨੂੰ ਦੱਸਦੀ ਸੀ ਮ੍ਰਿਤਕ
ਅੱਗੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਉਸ ਦੀ ਪਤਨੀ ਅਮਨਦੀਪ ਕੌਰ ਉਸ ਨੂੰ ਕਈ ਵਾਰ ਘਰ ਜਾ ਕੇ ਦੱਸਦੀ ਸੀ ਕਿ ਐੱਸ. ਐੱਮ. ਓ. ਉਸ ਨੂੰ ਪ੍ਰੇ-ਸ਼ਾ-ਨ ਕਰਦੀ ਹੈ। ਉਹ ਉਸ ਨੂੰ ਕਹਿੰਦੀ ਹੈ ਕਿ ਤੂੰ ਸਟਾਫ ਤੋਂ ਕੰਮ ਕਿਉਂ ਨਹੀਂ ਕਰਵਾਉਂਦੀ? ਜਿਸ ਕਾਰਨ ਹਰ ਰੋਜ਼ ਐਸ. ਐਮ. ਓ. ਨੀਲਮ ਅਮਨਦੀਪ ਕੌਰ ਨੂੰ ਕਈ ਘੰਟੇ ਆਪਣੇ ਦਫ਼ਤਰ ਵਿੱਚ ਖੜ੍ਹਾ ਕਰਕੇ ਜ਼-ਲੀ-ਲ ਕਰਦੀ ਰਹਿੰਦੀ ਸੀ। ਜਦੋਂ ਵੀ ਉਸ ਨੇ ਐੱਸ. ਐੱਮ. ਓ. ਤੋਂ ਛੁੱਟੀ ਮੰਗੀ ਤਾਂ ਉਸ ਦੀ ਛੁੱਟੀ ਰੱਦ ਕਰ ਦਿੱਤੀ ਗਈ।
ਇਸ ਮਾਮਲੇ ਵਿਚ ਪੁਲਿਸ ਨੂੰ ਘਰ ਦੇ ਮੇਜ਼ ਤੋਂ ਅਮਨਦੀਪ ਕੌਰ ਵੱਲੋਂ ਲਿਖਿਆ ਸੁ-ਸਾ-ਈ-ਡ ਨੋਟ ਮਿਲਿਆ ਹੈ। ਇਸ ਮਾਮਲੇ ਸਬੰਧੀ ਐਸ. ਐਚ. ਓ. ਹਰਸ਼ਦੀਪ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।