ਝੱਜਰ (ਹਰਿਆਣਾ) ਦੇ ਸੁਰਖਪੁਰ ਚੌਕ ਉਤੇ ਇਕ ਤੇਜ਼ ਸਪੀਡ ਟਰੱਕ ਨੇ ਸਕੂਟਰੀ ਨੂੰ ਟੱ-ਕ-ਰ ਮਾ-ਰ ਦਿੱਤੀ, ਜਿਸ ਕਾਰਨ ਸਕੂਟਰੀ ਸਵਾਰ ਔਰਤ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਹਿਚਾਣ ਪੂਜਾ ਪਤਨੀ ਭੁਪਿੰਦਰ ਵਾਸੀ ਪਿੰਡ ਰਾਮਪੁਰਾ, ਜ਼ਿਲ੍ਹਾ ਝੱਜਰ ਦੇ ਰੂਪ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੀ ਸੱਸ ਨੂੰ ਝੱਜਰ ਸ਼ਹਿਰ ਦੇ ਬੱਸ ਸਟੈਂਡ ਉਤੇ ਛੱਡ ਕੇ ਵਾਪਸ ਆਪਣੇ ਪਿੰਡ ਰਾਮਪੁਰਾ ਆ ਰਹੀ ਸੀ। ਜਦੋਂ ਉਹ ਸੁਰਖਪੁਰ ਚੌਕ ਕੋਲ ਪਹੁੰਚੀ ਤਾਂ ਇਕ ਤੇਜ਼ ਸਪੀਡ ਟਰੱਕ ਨੇ ਉਸ ਨੂੰ ਟੱ-ਕ-ਰ ਮਾ-ਰ ਦਿੱਤੀ। ਇਸ ਹਾਦਸੇ ਤੋਂ ਤੁਰੰਤ ਬਾਅਦ ਪੂਜਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਫਰਾਰ ਹੋ ਗਿਆ।
ਮ੍ਰਿਤਕ ਦਾ ਪਤੀ ਦਿੱਲੀ ਵਿਚ ਅਧਿਆਪਕ
ਮ੍ਰਿਤਕ ਪੂਜਾ ਨੇ ਐਮ. ਐਸ. ਸੀ. ਦੀ ਪੜ੍ਹਾਈ ਕੀਤੀ ਹੋਈ ਸੀ। ਪੂਜਾ ਦਾ ਤਿੰਨ ਸਾਲ ਦਾ ਇਕ ਪੁੱਤਰ ਹੈ ਅਤੇ ਉਸ ਦਾ ਪਤੀ ਦਿੱਲੀ ਦੇ ਦਵਾਰਕਾ ਸੈਕਟਰ 6 ਵਿੱਚ ਸਥਿਤ ਇਕ ਸਕੂਲ ਵਿਚ ਅਧਿਆਪਕ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਝੱਜਰ ਦੇ ਦੁਜਾਨਾ ਥਾਣੇ ਤੋਂ ਪਹੁੰਚੇ ਤਫਤੀਸ਼ੀ ਅਧਿਕਾਰੀ ਏ. ਐਸ. ਆਈ. ਸੰਜੇ ਨੇ ਦੱਸਿਆ ਕਿ ਮ੍ਰਿਤਕ ਪੂਜਾ ਦੇ ਪਤੀ ਭੁਪਿੰਦਰ ਦੇ ਬਿਆਨਾਂ ਉਤੇ ਟਰੱਕ ਡਰਾਈਵਰ ਦੇ ਖਿਲਾਫ ਲਾਪ੍ਰਵਾਹੀ ਨਾਲ ਟਰੱਕ ਚਲਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੋਸਟ ਮਾਰਟਮ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।