ਮਹਿਲਾ ਨੇ ਸਹੁਰੇ ਪਰਿਵਾਰ ਤੋਂ ਤੰ-ਗ ਹੋਕੇ, ਜਿੰਦਗੀ ਨੂੰ ਆਖੀ ਅਲਵਿਦਾ, 4 ਸਾਲ ਦੇ ਪੁੱਤਰ ਸਿਰੋਂ ਉੱਠਿਆ ਮਾਂ ਦਾ ਛਾਇਆ, ਪੇਕਿਆਂ ਨੇ ਲਾਏ ਗੰਭੀਰ ਇਲ-ਜ਼ਾਮ

Punjab

ਜਿਲ੍ਹਾ ਅੰਮ੍ਰਿਤਸਰ (ਪੰਜਾਬ) ਦੇ ਰਿਸ਼ੀ ਵਿਹਾਰ ਦੀ ਰਹਿਣ ਵਾਲੀ ਔਰਤ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰ-ਗ ਆਕੇ ਕੋਈ ਜ਼-ਹਿ-ਰੀ ਚੀਜ ਲੈਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਔਰਤ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦਾ ਚਾਰ ਸਾਲ ਦਾ ਇਕ ਪੁੱਤਰ ਹੈ। ਫਿਲਹਾਲ ਪੁਲਿਸ ਵਲੋਂ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਉਤੇ ਇਸ ਮਾਮਲੇ ਨੂੰ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਓਠੀਆਂ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭਤੀਜੀ ਰੁਪਿੰਦਰ ਕੌਰ ਵਾਸੀ ਪੰਡੋਰੀ ਗੋਲਾ ਤਰਨਤਾਰਨ ਦਾ ਵਿਆਹ ਅਮਨਦੀਪ ਸਿੰਘ ਵਾਸੀ ਰਿਸ਼ੀ ਵਿਹਾਰ ਦੇ ਨਾਲ 4.12.16 ਨੂੰ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਉਸ ਦੇ ਸਹੁਰੇ ਉਸ ਨੂੰ ਬਹੁਤ ਤੰ-ਗ ਕਰਦੇ ਸਨ।

ਉਨ੍ਹਾਂ ਦੀ ਧੀ ਨੂੰ ਉਸ ਦੇ ਮਾਤਾ-ਪਿਤਾ ਨੂੰ ਮਿਲਣ ਨਹੀਂ ਦਿੰਦੇ ਸਨ, ਉਨ੍ਹਾਂ ਨੇ ਉਸ ਨੂੰ ਵਿਆਹ ਵਿਚ ਇਕ ਸਪਲੈਂਡਰ ਮੋਟਰਸਾਈਕਲ ਦਿੱਤਾ ਸੀ ਅਤੇ ਉਹ ਬੁਲੇਟ ਦੀ ਮੰ-ਗ ਕਰਦੇ ਸਨ। ਉਨ੍ਹਾਂ ਨੇ ਇਸ ਮੰਗ ਵੱਲ ਬਹੁਤਾ ਧਿਆਨ ਨਾ ਦਿੱਤਾ ਅਤੇ ਸੋਚਿਆ ਕਿ ਜੇਕਰ ਉਨ੍ਹਾਂ ਦੀ ਲੜਕੀ ਉੱਥੇ ਠੀਕ ਹੈ ਤਾਂ ਉਹ ਇਸ ਬਾਰੇ ਸੋਚਣਗੇ।

ਬੁਲਟ ਦੀ ਕਰਦੇ ਸੀ ਮੰ-ਗ, ਪੇਕੇ ਪਰਿਵਾਰ ਨੂੰ ਨਹੀਂ ਦਿੰਦੇ ਸੀ ਮਿਲਣ

ਅੱਗੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਉਨ੍ਹਾਂ ਦੀ ਧੀ ਨੂੰ ਬਾਹਰ ਨਹੀਂ ਜਾਣ ਦਿੰਦੇ ਸਨ ਅਤੇ ਨਾ ਹੀ ਕਿਸੇ ਨੂੰ ਮਿਲਣ ਦਿੰਦੇ ਸਨ। ਡਾਕਟਰ ਦੇ ਦੱਸਣ ਅਨੁਸਾਰ ਉਸ ਨੇ ਕੋਈ ਜ਼-ਹਿ-ਰੀ ਚੀਜ਼ ਖਾ ਲਈ ਹੈ ਅਤੇ ਉਨ੍ਹਾਂ ਨੂੰ ਸ਼ੱ-ਕ ਹੈ ਕਿ ਉਸ ਦੇ ਸਹੁਰੇ ਪਰਿਵਾਰ ਨੇ ਹੀ ਇਹ ਜ਼-ਹਿ-ਰ ਉਸ ਨੂੰ ਲਿਆ ਕੇ ਦਿੱਤਾ ਹੈ ਅਤੇ ਜ਼ਬਰ-ਦਸਤੀ ਖੁਆ-ਇਆ ਹੈ। ਕੱਲ੍ਹ ਉਨ੍ਹਾਂ ਨੂੰ ਹਸਪਤਾਲ ਤੋਂ ਫ਼ੋਨ ਆਇਆ ਕਿ ਉਨ੍ਹਾਂ ਦੀ ਧੀ ਦਾ ਹਾਲ ਗੰਭੀਰ ਹੈ। ਉਹ ਪਹੁੰਚ ਗਏ, ਪਰ ਸਹੁਰੇ ਪੱਖ ਦਾ ਕੋਈ ਮੈਂਬਰ ਉਥੇ ਮੌਜੂਦ ਨਹੀਂ ਸੀ। ਘਰ ਨੂੰ ਵੀ ਤਾਲਾ ਲੱਗਾ ਹੋਇਆ ਹੈ ਅਤੇ ਪੂਰਾ ਪਰਿਵਾਰ ਫਰਾਰ ਹੈ।

Leave a Reply

Your email address will not be published. Required fields are marked *