ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਪਿੰਡ ਬਲੱਗਣ ਦੇ ਰਹਿਣ ਵਾਲੇ ਫੌਜੀ ਜਵਾਨ ਹੌਲਦਾਰ ਹਰਦੀਪ ਸਿੰਘ ਦੀ ਮੌ-ਤ ਹੋ ਗਈ। ਜੋ ਕਿ ਸਾਲ 2009 ਦੇ ਵਿਚ ਫੌਜ ਵਿਚ ਭਰਤੀ ਹੋਇਆ ਸੀ। ਇਸ ਸਮੇਂ ਫੌਜੀ ਜਵਾਨ ਦਿੱਲੀ ਵਿਚ ਤਾਇਨਾਤ ਸੀ ਅਤੇ ਆਪਣੇ ਕਮਾਂਡਰ ਦੀ ਗੱਡੀ ਚਲਾ ਰਿਹਾ ਸੀ। ਜੋ 9 ਫਰਵਰੀ ਨੂੰ ਛੁੱਟੀ ਉਤੇ ਆਪਣੇ ਪਿੰਡ ਬਲੱਗਣ ਆਇਆ ਸੀ। ਉਹ 25 ਫਰਵਰੀ ਦੀ ਸਵੇਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਵਾਪਰੇ ਇਕ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ।
ਜਿਸ ਨੂੰ ਇਲਾਜ ਲਈ ਆਰਮੀ ਹਸਪਤਾਲ ਚੰਡੀਗੜ੍ਹ, ਪੰਚਕੂਲਾ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ ਅਤੇ ਕੱਲ੍ਹ ਸ਼ਾਮ ਸਰਕਾਰੀ ਸਨਮਾਨਾਂ ਦੇ ਨਾਲ ਫੌਜੀ ਜਵਾਨ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਫੌਜੀ ਜਵਾਨ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਨੂੰ ਛੱਡ ਗਿਆ।
ਕਾਰ ਦੀ ਟਰੱਕ ਨਾਲ ਹੋਈ ਟੱ-ਕ-ਰ
ਜਾਣਕਾਰੀ ਦਿੰਦਿਆਂ ਮ੍ਰਿਤਕ ਹੌਲਦਾਰ ਹਰਦੀਪ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਵੀ ਆਰਮੀ ਦਾ ਜਵਾਨ ਹੈ ਅਤੇ ਉਸ ਦਾ ਭਰਾ 9 ਫਰਵਰੀ ਨੂੰ ਛੁੱਟੀ ਉਤੇ ਘਰ ਆਇਆ ਸੀ ਅਤੇ 24 ਫਰਵਰੀ ਨੂੰ ਉਹ ਆਪਣੀ ਮਾਸੀ ਦੇ ਲੜਕਿਆਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਸੀ। ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ 25 ਫਰਵਰੀ ਦੀ ਸਵੇਰ ਨੂੰ ਸਰਹੰਦ ਵਿਖੇ ਮੱਥਾ ਟੇਕਣ ਜਾ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਫਤਿਹਗੜ੍ਹ ਸਾਹਿਬ ਨੇੜੇ ਪਹੁੰਚੀ ਤਾਂ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਜਾਕੇ ਟਕਰਾ ਗਈ।
ਆਰਮੀ ਹਸਪਤਾਲ ਵਿਚ ਚੱਲ ਰਿਹਾ ਸੀ ਇਲਾਜ
ਕਾਰ ਵਿਚ ਸਵਾਰ ਉਸ ਦਾ ਭਰਾ ਅਤੇ ਉਸ ਦੇ ਦੋ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਉਸ ਨੇ ਦੱਸਿਆ ਕਿ ਉਸ ਦੇ ਭਰਾ ਹੌਲਦਾਰ ਹਰਦੀਪ ਸਿੰਘ ਨੂੰ ਇਲਾਜ ਲਈ ਆਰਮੀ ਹਸਪਤਾਲ ਚੰਡੀਗੜ੍ਹ ਪੰਚਕੂਲਾ ਵਿਖੇ ਦਾਖਲ ਕਰਵਾਇਆ ਗਿਆ ਸੀ।
ਜੱਦੀ ਪਿੰਡ ਵਿਚ ਕੀਤਾ ਗਿਆ ਅੰਤਿਮ ਸਸਕਾਰ
16 ਮਾਰਚ ਸ਼ਾਮ ਨੂੰ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਅਚਾ-ਨਕ ਤਬੀਅਤ ਖਰਾਬ ਹੋ ਗਈ ਅਤੇ ਦਿਲ ਦਾ ਦੌ-ਰਾ ਪੈਣ ਕਾਰਨ ਉਸ ਦੀ ਮੌ-ਤ ਹੋ ਗਈ। 17 ਮਾਰਚ ਦੀ ਸ਼ਾਮ ਨੂੰ ਉਸ ਦੇ ਜੱਦੀ ਪਿੰਡ ਵਿੱਚ ਸਰਕਾਰੀ ਸਾਮਾਨ ਨਾਲ ਸਸਕਾਰ ਕਰ ਦਿੱਤਾ ਗਿਆ।
2 ਜੁਆਕਾਂ ਦਾ ਪਿਤਾ ਸੀ ਹਰਦੀਪ ਸਿੰਘ
ਭਰਾ ਨੇ ਦੱਸਿਆ ਕਿ ਫੌਜੀ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਨੂੰ ਛੱਡ ਗਿਆ ਹੈ। ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 12 ਸਾਲ ਅਤੇ ਦੂਜੇ ਦੀ ਉਮਰ 7 ਸਾਲ ਹੈ। ਫੌਜੀ ਜਵਾਨਾਂ ਦੀ ਟੁਕੜੀ ਨੇ ਸਲਾਮੀ ਦੇ ਕੇ ਆਪਣੇ ਫੌਜੀ ਜਵਾਨ ਸਾਥੀ ਨੂੰ ਅੰਤਿਮ ਵਿਦਾਇਗੀ ਦਿੱਤੀ।