ਅਬੋਹਰ ਸਬ-ਡਵੀਜ਼ਨ (ਪੰਜਾਬ) ਦੀ ਸੀਤੋ ਗੁੰਨੋ ਸਬ-ਤਹਿਸੀਲ ਵਿੱਚ 15-20 ਨੌਜਵਾਨਾਂ ਨੇ ਤਿੱ-ਖੀ-ਆਂ ਚੀਜ਼ਾਂ ਨਾਲ ਵਾਰ ਕਰਕੇ ਇੱਕ ਨੌਜਵਾਨ ਦਾ ਕ-ਤ-ਲ ਕਰ ਦਿੱਤਾ ਹੈ। ਜਦੋਂ ਕਿ ਉਸ ਦਾ ਇੱਕ ਸਾਥੀ ਗੰਭੀਰ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ। ਇਹ ਘ-ਟ-ਨਾ ਬੀਤੀ ਦੇਰ ਰਾਤ ਨੂੰ ਵਾਪਰੀ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਥਾਣਾ ਬਹਾਵਵਾਲਾ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੌਜਵਾਨ ਦਾ ਕ-ਤ-ਲ ਕਰਨ ਵਾਲੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮਾਮਲਾ ਪੁ-ਰਾ-ਣੀ, ਦੁ-ਸ਼-ਮ-ਣੀ ਦਾ ਹੈ।
ਇਸ ਮਾਮਲੇ ਵਿਚ ਪੁਲਿਸ ਥਾਣਾ ਬਹਾਵਵਾਲਾ ਨੇ ਮ੍ਰਿਤਕ ਦੇ ਭਰਾ ਮੰਗਾ ਸਿੰਘ ਦੇ ਬਿਆਨਾਂ ਉਤੇ ਕੁਝ ਨਾਮਜ਼ਦ ਨੌਜਵਾਨਾਂ ਸਮੇਤ ਅਣ-ਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੰਗਾ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਭਰਾ ਸੁਰਿੰਦਰ ਸਿੰਘ ਅਤੇ ਉਸ ਦਾ ਸਾਥੀ ਲਵਪ੍ਰੀਤ ਸਿੰਘ ਸ਼ਨੀਵਾਰ ਦੇਰ ਰਾਤ ਨੂੰ ਕੋਇਲਖੇੜਾ ਪੈਟਰੋਲ ਪੰਪ ਉਤੇ ਡਿਊਟੀ ਤੋਂ ਬਾਅਦ ਘਰ ਨੂੰ ਆ ਰਹੇ ਸਨ।
ਜਦੋਂ ਉਹ ਸੀਤੋ ਗੰਨੋਂ ਨੇੜੇ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ 15-20 ਨੌਜਵਾਨ ਖੜ੍ਹੇ ਸਨ, ਜੋ ਉਸ ਦੇ ਭਰਾ ਸੁਰਿੰਦਰ ਅਤੇ ਲਵਪ੍ਰੀਤ ਨੂੰ ਚੁੱ-ਕ ਕੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲੈ ਗਏ ਅਤੇ ਉੱਥੇ ਕਿਸੇ ਤਿੱ-ਖੇ ਹ-ਥਿ-ਆ-ਰ ਨਾਲ ਵਾਰ ਕਰਕੇ ਸੁਰਿੰਦਰ ਸਿੰਘ ਦਾ ਕ-ਤ-ਲ ਕਰ ਦਿੱਤਾ। ਜਦੋਂ ਕਿ ਲਵਪ੍ਰੀਤ ਸਿੰਘ ਨੇ ਉਥੋਂ ਭੱ-ਜ ਕੇ ਆਪਣੀ ਜਾ-ਨ ਬਚਾਅ ਲਈ।
ਇੰਨਾ ਹੀ ਨਹੀਂ ਉਕਤ ਦੋਸ਼ੀਆਂ ਨੇ ਕ-ਤ-ਲ ਤੋਂ ਬਾਅਦ ਸਕੂਲ ਵਿਚ ਪਈ ਸੁਰਿੰਦਰ ਸਿੰਘ ਦੀ ਦੇਹ ਉਤੇ ਵੀ 21-22 ਵਾਰ ਕੀਤੇ। ਮੰਗਾ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਇਕੱਲਾ ਸੀ ਅਤੇ ਉਸ ਨੇ ਭੱ-ਜ ਕੇ ਹਨੇਰੇ ਵਿਚ ਲੁਕ ਕੇ ਆਪਣੀ ਜਾ-ਨ ਬਚਾਈ। ਜਿਸ ਤੋਂ ਬਾਅਦ ਸੂਚਨਾ ਮਿਲਣ ਉਤੇ ਪੁਲਿਸ ਵਲੋਂ ਦੇਰ ਰਾਤ ਨੂੰ ਮ੍ਰਿਤਕ ਦੀ ਦੇਹ ਅਤੇ ਜ਼ਖਮੀ ਲਵਪ੍ਰੀਤ ਸਿੰਘ ਨੂੰ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਗਿਆ। ਜਿੱਥੇ ਜ਼ਖਮੀ ਲਵਪ੍ਰੀਤ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ, ਜਦੋਂ ਕਿ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਹਾਵਵਾਲਾ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਮੰਗਤ ਸਿੰਘ ਉਰਫ ਮੰਗਾ ਦੇ ਬਿਆਨਾਂ ਉਤੇ ਪੁਲਿਸ ਨੇ ਪਵਨ ਭੱਟ ਪੁੱਤਰ ਸ਼ਰਵਣ ਰਾਮ, ਨੀਲਕਮਲ ਪੁੱਤਰ ਪਾਲਾਰਾਮ, ਹਰਦੀਪ ਉਰਫ ਲਾਡੀਆ ਪੁੱਤਰ ਦੇਵੀ ਲਾਲ, ਧਰਮਵੀਰ ਪੁੱਤਰ ਮਹਿੰਦਰ, ਕੁਲਦੀਪ ਪੁੱਤਰ ਬੋਹੜ, ਵਿਸ਼ਾਲ ਪੁੱਤਰ ਮਹਿੰਦਰ, ਰਾਜੂ ਉਰਫ ਨਨੀਆ ਪੁੱਤਰ ਪੱਪੂਰਾਮ, ਪਵਨ ਪੁੱਤਰ ਕਾਲੂਰਾਮ, ਧਰਮਾ ਪੁੱਤਰ ਸ਼ਰਵਨੇ, ਭਰਤ ਠਾਕਰ ਪੁੱਤਰ ਰਾਜੂ, ਰਵੀ ਪੁੱਤਰ ਨੇਪਾਲ ਵਾਸੀ ਸੀਤੋ ਗੁੰਨੋ, ਕੰਵਲ ਪੁੱਤਰ ਮਹਿੰਦਰ, ਵਿਨੋਦ ਉਰਫ ਖੰਨਾ ਪੁੱਤਰ ਵਿਜੇ ਪਾਲ, ਸੋਨੂੰ ਪੁੱਤਰ ਸ਼ੇਰਰਾਮ, ਸੁਖਚੈਨ, ਬਿੰਦੂ ਮੇਘ ਪੁੱਤਰ ਪੱਪੂਰਾਮ, ਵਾਸੀ ਪਿੰਡ ਖੈਰਪੁਰ, ਧਰਮਪਾਲ ਉਰਫ ਗੁੱਗੀ ਪੁੱਤਰ ਮੁਖਰਾਮ, ਰਾਕੇਸ਼ ਉਰਫ਼ ਰਾਕੂ ਪੁੱਤਰ ਪੱਪੂਰਾਮ ਵਾਸੀ ਪਿੰਡ ਸਰਦਾਰਪੁਰਾ, ਵਿਕਾਸ ਪੁੱਤਰ ਸੁਨੀਲ ਵਾਸੀ ਕਾਲੂਆਣਾ ਜ਼ਿਲ੍ਹਾ ਸਿਰਸਾ ਸਮੇਤ 10 ਦੇ ਕਰੀਬ ਹੋਰ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਗੇ ਥਾਣਾ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।