ਨਾਰਨੌਲ (ਹਰਿਆਣਾ) ਵਿੱਚ ਐਤਵਾਰ ਰਾਤ ਨੂੰ ਇੱਕ ਨੌਜਵਾਨ ਦਾ ਬੇ-ਰ-ਹਿ-ਮੀ ਨਾਲ ਕ-ਤ-ਲ ਕਰ ਦਿੱਤਾ ਗਿਆ। ਪਹਿਲਾਂ ਉਸ ਉਤੇ ਇੱਟਾਂ ਨਾਲ ਹ-ਮ-ਲਾ ਕੀਤਾ ਗਿਆ, ਫਿਰ ਉਸ ਦੇ ਸਿਰ ਵਿਚ ਲੋ-ਹੇ ਦੀ ਰਾ-ਡ ਨਾਲ ਵਾਰ ਕੀਤਾ ਗਿਆ। ਨੌਜਵਾਨ ਸੈਣੀ ਧਰਮਕਾਂਟਾ ਦੇ ਨੇੜੇ ਬ-ਲੱ-ਡ ਨਾਲ ਭਿੱਜੇ ਹਾਲ ਵਿਚ ਪਿਆ ਮਿਲਿਆ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਮਨੀਸ਼, ਮੁਹੱਲਾ ਸਰਾਏ ਧੂਸਰਾਨ ਦੇ ਰਹਿਣ ਵਾਲੇ ਵਜੋਂ ਹੋਈ ਹੈ। ਉਸ ਦੀ ਸ਼ੀਸ਼ੇ ਦੀ ਦੁਕਾਨ ਹੈ। ਉਸ ਦਾ ਅਜੇ ਵਿਆਹ ਨਹੀਂ ਹੋਇਆ ਸੀ। ਭਰਾ ਨੇ ਦੋਸ਼ ਲਾਇਆ ਕਿ ਕਿਸੇ ਅਣ-ਪਛਾਤੇ ਵਿਅਕਤੀ ਨੇ ਰੰ-ਜਿ-ਸ਼ ਦੇ ਚੱਲਦੇ ਮਨੀਸ਼ ਦਾ ਕ-ਤ-ਲ ਕਰ ਦਿੱਤਾ ਹੈ।
ਰਾਤ 10 ਵਜੇ ਹੋਇਆ ਵਾਰ
ਇਸ ਮਾਮਲੇ ਵਿਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੁਕੇਸ਼ ਕੁਮਾਰ ਨੇ ਦੱਸਿਆ ਹੈ ਕਿ ਉਹ 3 ਭਰਾ ਹਨ। ਉਨ੍ਹਾਂ ਵਿੱਚੋਂ ਮਨੀਸ਼ ਸਾਰਿਆਂ ਤੋਂ ਛੋਟਾ ਸੀ। ਮੁਕੇਸ਼ ਅਤੇ ਮਨੀਸ਼ ਮਿਲ ਕੇ ਸਟੇਡੀਅਮ ਦੇ ਨੇੜੇ ਗਊ ਮਾਤਾ ਉਪਚਾਰਸ਼ਾਲਾ ਦੇ ਕੋਲ ਵਿਸ਼ਾਲ ਗਲਾਸ ਹਾਊਸ ਦੇ ਨਾਮ ਨਾਲ ਇਕ ਸ਼ੀਸ਼ੇ ਦੀ ਦੁਕਾਨ ਚਲਾਉਂਦੇ ਹਨ।
ਐਤਵਾਰ ਦੀ ਸ਼ਾਮ ਉਹ ਕੰਮ ਕਰਨ ਲਈ ਪਿੰਡ ਘਾਟਾਸ਼ੇਰ ਚਲਿਆ ਗਿਆ ਸੀ। ਉਸ ਦਾ ਭਰਾ ਮਨੀਸ਼ ਦੁਕਾਨ ਉਤੇ ਸੀ। ਰਾਤ 10 ਵਜੇ ਉਸ ਨੂੰ ਮਨੀਸ਼ ਦੇ ਦੋਸਤ ਹਰੀਸ਼ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਸੈਣੀ ਧਰਮ ਕਾਂਟਾ ਦੇ ਕੋਲ ਮਨੀਸ਼ ਨਾਲ ਕਿਸੇ ਦੀ ਲ-ੜਾ-ਈ ਹੋ ਗਈ ਹੈ। ਕੁਝ ਸਮੇਂ ਬਾਅਦ ਫਿਰ ਫੋਨ ਆਇਆ ਕਿ ਮਨੀਸ਼ ਗੰਭੀਰ ਰੂਪ ਵਿਚ ਜ਼ਖਮੀ ਹੈ ਅਤੇ ਐਂਬੂਲੈਂਸ ਉਸ ਨੂੰ ਸਿਵਲ ਹਸਪਤਾਲ ਲੈ ਗਈ। ਉਹ ਵੀ ਐਂਬੂਲੈਂਸ ਦੇ ਮਗਰ ਮੋਟਰਸਾਈਕਲ ਉਤੇ ਹਸਪਤਾਲ ਜਾ ਰਿਹਾ ਹੈ।
ਹਸਪਤਾਲ ਵਿਚ ਹੋਈ ਮੌ-ਤ
ਅੱਗੇ ਮੁਕੇਸ਼ ਨੇ ਦੱਸਿਆ ਕਿ ਤੀਸਰੀ ਵਾਰ ਫਿਰ ਫੋਨ ਆਇਆ ਅਤੇ ਮਨੀਸ਼ ਦਾ ਆਧਾਰ ਕਾਰਡ ਲਿਆਉਣ ਲਈ ਕਿਹਾ। ਜਦੋਂ ਉਹ ਆਧਾਰ ਕਾਰਡ ਲੈ ਕੇ ਹਸਪਤਾਲ ਪਹੁੰਚਿਆ ਤਾਂ ਉਸ ਦਾ ਭਰਾ ਗੰਭੀਰ ਰੂਪ ਵਿਚ ਜ਼ਖ਼ਮੀ ਸੀ। ਉਸ ਦੇ ਸਿਰ ਅਤੇ ਮੂੰਹ ਉਤੇ ਸੱ-ਟਾਂ ਦੇ ਨਿਸ਼ਾਨ ਸਨ। ਜ਼ਿਆਦਾ ਬ-ਲੱ-ਡ ਵਹਿਣ ਕਾਰਨ ਉਸ ਦੀ ਇਲਾਜ ਦੌਰਾਨ ਮੌ-ਤ ਹੋ ਗਈ।
ਇਸ ਮਾਮਲੇ ਸਬੰਧੀ ਸੂਚਨਾ ਮਿਲਣ ਉਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦਾ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਵਲੋਂ ਇਸ ਮਾਮਲੇ ਵਿੱਚ ਅਣ-ਪਛਾਤੇ ਵਿਅਕਤੀਆਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਗਿਆ ਹੈ।