ਜਿਲ੍ਹਾ ਮਾਨਸਾ (ਪੰਜਾਬ) ਦੇ ਬੁਢਲਾਡਾ ਲਿਵ-ਇਨ ਵਿੱਚ ਰਹਿਣ ਵਾਲੇ ਇੱਕ ਪ੍ਰੇ-ਮੀ ਜੋ-ੜੇ ਦਾ ਪਰਿਵਾਰ ਵਾਲਿਆਂ ਨੇ ਤਿੱ-ਖੇ, ਹ-ਥਿ-ਆ-ਰਾਂ ਨਾਲ ਕ-ਤ-ਲ ਕਰ ਦਿੱਤਾ। ਬੋਹਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਮਰ 45 ਸਾਲ ਅਤੇ ਗੁਰਪ੍ਰੀਤ ਕੌਰ ਉਮਰ 19 ਸਾਲ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਕਿਸੇ ਸ਼ਹਿਰ ਵਿੱਚ ਲਿਵ-ਇਨ ਰਿ-ਲੇ-ਸ਼-ਨ-ਸ਼ਿਪ ਵਿੱਚ ਰਹਿੰਦੇ ਸਨ। ਪੁਲਿਸ ਨੇ ਇਸ ਮਾਮਲੇ ਵਿਚ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਪ੍ਰੀਤ ਸਿੰਘ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ 2 ਜੁਆਕਾਂ ਦਾ ਪਿਤਾ ਸੀ।
ਬੀਤੇ ਦਿਨ ਜਦੋਂ ਗੁਰਪ੍ਰੀਤ ਸਿੰਘ ਆਪਣੀ ਦੋਸਤ ਨਾਲ ਬੋਹਾ ਆਇਆ ਤਾਂ ਪ੍ਰੇ-ਮਿ-ਕਾ ਦੇ ਪਿਤਾ ਸੁਖਪਾਲ ਸਿੰਘ ਨੇ ਗੁਰਪ੍ਰੀਤ ਸਿੰਘ ਪੁੱਤਰ ਅਨਮੋਲ ਜੋਤ ਸਿੰਘ ਅਤੇ ਉਸ ਦੇ ਸਾਥੀਆਂ ਗੁਰਬਿੰਦਰ ਸਿੰਘ, ਸਹਿਜ ਪ੍ਰੀਤ ਸਿੰਘ ਨਾਲ ਮਿਲ ਕੇ ਕਿਸੇ ਅਣ-ਪਛਾਤੇ ਵਿਅਕਤੀ ਨਾਲ ਰੰ-ਜਿ-ਸ਼ ਰਚ ਕੇ ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰ ਨੂੰ ਖੇਤਾਂ ਵਿਚ ਬੁਲਾ ਕੇ ਕਿਸੇ ਤਿੱ-ਖੀ ਚੀਜ ਨਾਲ ਦੋਵਾਂ ਦਾ ਕ-ਤ-ਲ ਕਰ ਦਿੱਤਾ ਗਿਆ।
ਦੋਸ਼ੀਆਂ ਨੇ ਉਨ੍ਹਾਂ ਦੀਆਂ ਦੇਹਾਂ ਨੂੰ ਬੋ-ਰੀ ਵਿਚ ਬੰਨ੍ਹ ਕੇ ਚਿੱਟੇ ਰੰਗ ਦੀ ਗੱਡੀ ਵਿਚ ਲੱਦ ਕੇ, ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਭਾਖੜਾ ਨਹਿਰ ਵਿਚ ਸੁੱ-ਟ ਦਿੱਤਾ। ਭਾਖੜਾ ਨਹਿਰ ਦੇ ਸਰਦੂਲਗੜ੍ਹ ਇਲਾਕੇ ਵਿੱਚੋਂ ਨਿਕਲਦੇ ਸੂਏ ਵਿੱਚੋਂ ਗੁਰਪ੍ਰੀਤ ਕੌਰ ਦੀ ਦੇਹ ਬਰਾ-ਮਦ ਹੋ ਗਈ, ਪਰ ਅਜੇ ਤੱਕ ਗੁਰਪ੍ਰੀਤ ਸਿੰਘ ਦੀ ਦੇਹ ਨਹੀਂ ਮਿਲੀ ਹੈ। ਲੜਕੀ ਦੇ ਪਿਤਾ ਸੁਖਪਾਲ ਸਿੰਘ ਨੇ ਘਬ-ਰਾਹਟ ਵਿੱਚ ਆ ਕੇ ਆਪਣੇ ਗੁਆਂਢ ਵਿੱਚ ਰਹਿੰਦੇ ਕੌਂਸਲਰ ਨੂੰ ਜੋ-ੜੇ ਦੇ ਕ-ਤ-ਲ ਦੀ ਸੂਚਨਾ ਦਿੱਤੀ। ਕੌਂਸਲਰ ਵੱਲੋਂ ਬੋਹਾ ਪੁਲਿਸ ਨੂੰ ਸੂਚਿਤ ਕਰਨ ਉਤੇ ਪੁਲਿਸ ਨੇ ਵਾ-ਰ-ਦਾ-ਤ ਨੂੰ ਅੰਜਾਮ ਦੇਣ ਵਾਲੇ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।