ਹਿਸਾਰ (ਹਰਿਆਣਾ) ਵਿਚ ਕੈਂਪ ਚੌਕ ਨੇੜੇ ਇਕ ਬੁਲਟ ਮੋਟਰਸਾਈਕਲ ਬੇ-ਕਾ-ਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਬਿਜਲੀ ਦੇ ਟਰਾਂਸ-ਫਾਰਮਰ ਨਾਲ ਜਾ ਕੇ ਟਕਰਾ ਗਿਆ। ਇਸ ਦੁਖ-ਦਾਈ ਹਾਦਸੇ ਵਿਚ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ (ਐਚਏਯੂ) ਦੇ ਇੱਕ ਵਿਦਿਆਰਥੀ ਸਮੇਤ ਦੋ ਦੀ ਮੌ-ਤ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵਲੋਂ ਦੋਵਾਂ ਦੀਆਂ ਦੇਹਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ।
ਇਸ ਹਾਦਸੇ ਵਿਚ ਮ੍ਰਿਤਕਾਂ ਦੀ ਪਹਿਚਾਣ ਸਮੀਰ ਸਹਾਰਨ, ਸਿਰਸਾ ਦੇ ਪਿੰਡ ਖੇੜੀ ਦੇ ਰਹਿਣ ਵਾਲਾ ਅਤੇ ਕੌਸ਼ਲ ਦੀਪ ਰਾਜਸਥਾਨ ਦੇ ਬਹਿਰੋੜ ਦੇ ਰਹਿਣ ਵਾਲੇ ਦੇ ਰੂਪ ਵਜੋਂ ਹੋਈ ਹੈ। ਕੌਸ਼ਲ ਦੀਪ ਐਲ. ਪੀ. ਯੂ. ਯੂਨੀਵਰ-ਸਿਟੀ ਪੰਜਾਬ ਦਾ ਵਿਦਿਆ-ਰਥੀ ਸੀ। ਪੁਲਿਸ ਵਲੋਂ ਇਸ ਹਾਦਸੇ ਸਬੰਧੀ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਕੇ ਹਿਸਾਰ ਵਿਖੇ ਬੁਲਾਇਆ ਗਿਆ ਹੈ।
ਇਸ ਮਾਮਲੇ ਬਾਰੇ ਪੁਲਿਸ ਅਨੁਸਾਰ ਸਿਰਸਾ ਦੇ ਖੇੜੀ ਪਿੰਡ ਦਾ ਰਹਿਣ ਵਾਲਾ ਸਮੀਰ ਸਹਾਰਨ ਉਮਰ 22 ਸਾਲ ਐਮ. ਬੀ. ਏ. ਦੀ ਪੜ੍ਹਾਈ ਕਰ ਰਿਹਾ ਸੀ। ਪਰਿਵਾਰ ਵਿਚ ਉਹ ਇਕ-ਲੌਤਾ ਪੁੱਤਰ ਸੀ। ਉਸ ਦੀ ਇੱਕ ਭੈਣ ਹੈ, ਜੋ ਗੋਆ ਵਿੱਚ ਐਮ. ਬੀ. ਬੀ. ਐਸ. ਦੀ ਪੜ੍ਹਾਈ ਕਰ ਰਹੀ ਹੈ। ਉਸ ਦੇ ਪਿਤਾ ਇੱਕ ਕਿਸਾਨ ਵਜੋਂ ਖੇਤੀਬਾੜੀ ਕਰਦੇ ਹਨ। ਸਮੀਰ ਦੇ ਚਾਚਾ ਰਾਜਵੀਰ ਦਾ ਕਹਿਣਾ ਹੈ ਕਿ ਉਸ ਦਾ ਭਤੀਜਾ ਵਿਦੇਸ਼ ਜਾਣਾ ਚਾਹੁੰਦਾ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਸਮੀਰ ਉਮਰ 22 ਸਾਲ ਆਪਣੇ ਦੋਸਤ ਕੌਸ਼ਲ ਦੀਪ ਦੇ ਨਾਲ ਮੰਗਲਵਾਰ ਰਾਤ ਨੂੰ ਆਪਣੇ ਕਿਸੇ ਦੂਜੇ ਦੋਸਤ ਦੇ ਬੁਲਟ ਮੋਟਰਸਾਈਕਲ ਉਤੇ HAU ਹੋਸਟਲ ਤੋਂ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਮੀਰ ਦੇ ਪੰਜਾਬ ਦੀ ਐਲ. ਪੀ. ਯੂ. ਯੂਨੀਵਰਸਿਟੀ ਤੋਂ ਕੁਝ ਦੋਸਤ ਵੀ ਆਏ ਹੋਏ ਸਨ। ਉਹ ਇੱਕ ਹੋਰ ਕਾਰ ਵਿੱਚ ਸਵਾਰ ਸਨ। ਸਮੀਰ ਅਤੇ ਕੌਸ਼ਲਦੀਪ ਦੋਵੇਂ ਮੋਟਰਸਾਈਕਲ ਉਤੇ ਕੈਂਪ ਚੌਕ ਵੱਲ ਆ ਰਹੇ ਸਨ। ਮੋਟਰਸਾਈਕਲ ਅਚਾ-ਨਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਸੜਕ ਕਿਨਾਰੇ ਖੜ੍ਹੇ ਟਰਾਂਸ-ਫਾਰਮਰ ਨਾਲ ਜਾ ਕੇ ਟਕਰਾ ਗਿਆ।
ਇਸ ਹਾਦਸੇ ਤੋਂ ਬਾਅਦ ਰਾਹਗੀਰਾਂ ਵੱਲੋਂ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਦੇ ਕੀਤਾ ਗਿਆ। ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਏ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਹੈਲਮੇਟ ਨਹੀਂ ਪਾਇਆ ਸੀ। ਸਿਰ ਉਤੇ ਸੱ-ਟ ਲੱਗਣ ਕਾਰਨ ਉਨ੍ਹਾਂ ਦੀ ਮੌ-ਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਹੈਲਮੇਟ ਪਾਇਆ ਹੁੰਦਾ ਤਾਂ ਸ਼ਾਇਦ ਉਨ੍ਹਾਂ ਦੀ ਮੌ-ਤ ਨਾ ਹੁੰਦੀ।
ਇਸ ਹਾਦਸੇ ਵਿਚ ਵਿਦਿਆਰਥੀ ਸਮੀਰ ਦੀ ਮੌ-ਤ ਦੀ ਸੂਚਨਾ ਮਿਲਦੇ ਹੀ ਐਚ. ਏ. ਯੂ. ਦੇ ਅਧਿਆਪਕ ਸਿਵਲ ਹਸਪਤਾਲ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਅਤੇ ਹੋਰ ਵਿਦਿਆਰਥੀਆਂ ਤੋਂ ਇਸ ਘ-ਟ-ਨਾ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਮੀਰ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਹੋਸਟਲ ਵਿੱਚ ਵੀ ਆਪਣੇ ਸਾਰੇ ਸਾਥੀਆਂ ਨਾਲ ਹੱਸ-ਮੁੱਖ ਰਹਿੰਦਾ ਸੀ।