ਜਿਲ੍ਹਾ ਸੰਗਰੂਰ (ਪੰਜਾਬ) ਵਿਚ ਜ਼-ਹਿ-ਰੀ-ਲੀ, ਸ਼-ਰਾ-ਬ ਪੀਣ ਨਾਲ 4 ਲੋਕਾਂ ਦੀ ਮੌ-ਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਜਰਾਂ ਪਿੰਡ ਵਿਚ 6 ਲੋਕ ਸ਼-ਰਾ-ਬ ਪੀ ਕੇ ਇਕੱਠੇ ਸੁੱਤੇ ਸਨ। ਪਰ, ਉਨ੍ਹਾਂ ਵਿੱਚੋਂ 4 ਲੋਕ ਬੁੱਧਵਾਰ ਨੂੰ ਸਵੇਰੇ ਨਹੀਂ ਉੱਠੇ। ਇਸ ਦੌਰਾਨ ਦੋ ਵਿਅਕਤੀਆਂ ਦਾ ਹਾਲ ਨਾ-ਜ਼ੁ-ਕ ਬਣਿਆ ਹੋਇਆ ਹੈ। ਉਨ੍ਹਾਂ ਦਾ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਵਲੋਂ ਦਿੜਬਾ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹਾਂ ਨੂੰ ਸਰਕਾਰੀ ਹਸਪਤਾਲ ਦੇ ਮੋਰਚਰੀ ਵਿਚ ਰਖਵਾਇਆ ਅਤੇ ਦੋ ਵਿਅਕਤੀਆਂ ਨੂੰ ਗੰਭੀਰ ਹਾਲ ਵਿਚ ਹਸਪਤਾਲ ਵਿਚ ਦਾਖਲ ਕਰਾਇਆ।
ਮ੍ਰਿਤਕ ਵਿਅਕਤੀਆਂ ਦੀ ਪਹਿਚਾਣ ਭੋਲਾ ਸਿੰਘ ਉਮਰ 50 ਸਾਲ, ਨਿਰਮਲ ਸਿੰਘ ਉਮਰ 42 ਸਾਲ, ਪ੍ਰਗਟ ਸਿੰਘ ਉਮਰ 42 ਸਾਲ ਅਤੇ ਜਗਜੀਤ ਸਿੰਘ ਉਮਰ 30 ਸਾਲ ਦੇ ਰੂਪ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਜਗਜੀਤ ਸਿੰਘ ਉਰਫ ਜੱਗੀ ਅਤੇ ਪ੍ਰਗਟ ਸਿੰਘ ਸ-ਕੇ ਭਰਾ ਸਨ। ਇਹ ਸਾਰੇ ਸਥਾਨਕ ਸਨ ਅਤੇ ਪਿੰਡ ਵਿੱਚ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸਨ।
150 ਰੁਪਏ ਵਿੱਚ ਖ੍ਰੀਦੀ ਸੀ ਸਸਤੀ ਸ਼-ਰਾ-ਬ
ਇਸ ਮਾਮਲੇ ਸਬੰਧੀ ਪੁਲਿਸ ਮੁਤਾਬਕ ਮੰਗਲਵਾਰ ਰਾਤ ਨੂੰ ਸਾਰੇ 6 ਲੋਕਾਂ ਨੇ ਪਿੰਡ ਦੇ ਇੱਕ ਵਿਅਕਤੀ ਤੋਂ 150 ਰੁਪਏ ਵਿੱਚ ਸ਼-ਰਾ-ਬ ਖ੍ਰੀਦੀ ਸੀ। ਸਸਤੀ ਦੇ ਚੱਕਰ ਵਿਚ ਉਨ੍ਹਾਂ ਨੇ ਸ਼-ਰਾ-ਬ ਖ੍ਰੀਦ ਲਈ ਅਤੇ ਸਾਰਿਆਂ ਨੇ ਇਕੱਠੇ ਬੈਠ ਕੇ ਪੀ ਲਈ। ਇਸ ਤੋਂ ਬਾਅਦ ਜਦੋਂ ਨ-ਸ਼ਾ ਹੋ ਗਿਆ ਤਾਂ ਸਾਰੇ ਆਪੋ ਆਪਣੇ ਸਥਾਨ ਉਤੇ ਸੌਣ ਲਈ ਚਲੇ ਗਏ।
ਜਦੋਂ ਉਹ ਸਵੇਰੇ ਨਹੀਂ ਉੱਠੇ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਫਿਰ ਉਨ੍ਹਾਂ ਨੂੰ ਬੇ-ਹੋ-ਸ਼ ਦੇਖ ਕੇ ਡਾਕਟਰ ਕੋਲ ਲੈ ਗਏ। ਉਥੇ ਡਾਕਟਰ ਨੇ 4 ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ 2 ਲੋਕਾਂ ਦੇ ਗੰਭੀਰ ਹਾਲ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦਾਖਲ ਕਰਾਇਆ ਗਿਆ।
ਡੀਸੀ ਨੇ ਬਣਾਈ ਕਮੇਟੀ, ਹੋਵੇਗੀ ਜਾਂਚ
ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ (ਡੀਸੀ) ਸੰਗਰੂਰ ਨੇ ਪਿੰਡ ਗੁੱਜਰਾਂ ਵਿੱਚ ਹੋਈਆਂ 4 ਮੌਤਾਂ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਹੈ। ਐਸ. ਡੀ. ਐਮ. ਦਿੜ੍ਹਬਾ ਰਾਜੇਸ਼ ਸ਼ਰਮਾ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਜਦੋਂ ਕਿ ਡੀ. ਐਸ. ਪੀ. ਪ੍ਰਿਥਵੀ ਸਿੰਘ ਚਾਹਲ, ਥਾਣਾ ਮੁਖੀ ਦਿੜਬਾ, ਸੀਨੀਅਰ ਮੈਡੀਕਲ ਅਫ਼ਸਰ ਅਤੇ ਈਟੀਓ ਉਤਪਾਦ ਵਿਭਾਗ ਇਸ ਕਮੇਟੀ ਦੇ ਮੈਂਬਰ ਹਨ। ਡੀ. ਸੀ. ਨੇ ਕਮੇਟੀ ਨੂੰ 72 ਘੰਟਿਆਂ ਦੇ ਵਿੱਚ ਜਾਂਚ ਕਰਕੇ ਰਿਪੋ-ਰਟ ਦੇਣ ਦੇ ਲਈ ਕਿਹਾ ਹੈ।