ਡੇਢ ਮਹੀਨਾ ਪਹਿਲਾਂ, ਇੰਗਲੈਂਡ ਗਏ ਪੰਜਾਬੀ ਨੌਜਵਾਨ ਨੇ, ਸਿਹਤ ਵਿਗੜਨ ਤੋਂ ਬਾਅਦ ਤਿਆਗੇ ਪ੍ਰਾਣ, ਪਰਿਵਾਰਕ ਮੈਂਬਰ ਸਦਮੇ ਵਿਚ

Punjab

ਜਿਲ੍ਹਾ ਕਪੂਰਥਲਾ (ਪੰਜਾਬ) ਦੇ ਸੁਲਤਾਨਪੁਰ ਲੋਧੀ ਉਪਮੰਡਲ ਦੇ ਪਿੰਡ ਸ਼ਤਾਬਗੜ੍ਹ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਇੰਗਲੈਂਡ ਵਿੱਚ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਕੁਝ ਦਿਨਾਂ ਤੋਂ ਖੰ-ਘ ਅਤੇ ਜ਼ੁਕਾਮ ਤੋਂ ਪੀ-ੜ-ਤ ਸੀ। ਇਸ ਕਾਰਨ ਨੌਜਵਾਨ ਦੀ ਮੌ-ਤ ਹੋ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਕਾਸ਼ਦੀਪ ਸਿੰਘ ਉਮਰ 20 ਸਾਲ ਵਾਸੀ ਪਿੰਡ ਸ਼ਤਾਬਗੜ੍ਹ ਦੇ ਰੂਪ ਵਜੋਂ ਹੋਈ ਹੈ।

ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ੍ਹ ਦਾ ਨੌਜਵਾਨ ਅਕਾਸ਼ਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਕੁਝ ਮਹੀਨੇ ਪਹਿਲਾਂ ਹੀ ਇੰਗਲੈਂਡ ਵਿਚ ਗਿਆ ਸੀ। ਮੀਡੀਆ ਨਾਲ ਗੱਲ-ਬਾਤ ਕਰਦੇ ਹੋਏ ਅਕਾਸ਼ਦੀਪ ਸਿੰਘ ਦੇ ਪਿਤਾ ਦਿਲਬਾਗ ਸਿੰਘ ਅਤੇ ਦਾਦਾ ਬਹਾਦਰ ਸਿੰਘ ਨੇ ਦੱਸਿਆ ਹੈ ਕਿ ਅਕਾਸ਼ਦੀਪ ਸਿੰਘ ਨੂੰ ਕੁਝ ਦਿਨ ਪਹਿਲਾਂ ਇੰਗਲੈਂਡ ਵਿੱਚ ਖੰ-ਘ ਅਤੇ ਜ਼ੁਕਾਮ ਹੋਇਆ ਸੀ ਅਤੇ ਹਲਕਾ ਬੁਖਾਰ ਵੀ ਸੀ। ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਬੀਤੇ ਦਿਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਕਾਸ਼ਦੀਪ ਸਿੰਘ ਦੀ ਮੌ-ਤ ਹੋ ਗਈ ਹੈ।

ਨੌਜਵਾਨ ਨੂੰ ਕੁਝ ਦਿਨ ਪਹਿਲਾਂ ਹੋਇਆ ਸੀ ਖੰ-ਘ ਅਤੇ ਜ਼ੁਕਾਮ

ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਆਪਣੀ ਮਾਤਾ ਰਾਜਵੰਤ ਕੌਰ ਨਾਲ ਡੇਢ ਮਹੀਨਾ ਪਹਿਲਾਂ ਟੂਰਿਸਟ ਵੀਜ਼ੇ ਉਤੇ ਭਾਰਤ (ਪੰਜਾਬ) ਤੋਂ ਇੰਗਲੈਂਡ ਗਿਆ ਸੀ। ਉਸ ਦੀ ਮਾਤਾ ਰਾਜਵੰਤ ਕੌਰ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਵਾਪਿਸ ਆਈ ਹੈ।

ਇਸ ਮੌਕੇ ਅਕਾਸ਼ਦੀਪ ਸਿੰਘ ਦੀ ਮਾਤਾ ਰਾਜਵੰਤ ਕੌਰ ਨੇ ਰੋਂ-ਦੇ ਹੋਏ ਦੱਸਿਆ ਕਿ ਮੇਰਾ ਅਤੇ ਮੇਰੇ ਲੜਕੇ ਦਾ ਵੀਜ਼ਾ ਲੱਗ ਗਿਆ ਸੀ ਅਤੇ ਉਹ ਮੇਰੇ ਨਾਲ ਗਿਆ ਸੀ। ਉਸ ਦਾ ਹੈਲਥ ਕਾਰਡ ਵੀ ਨਹੀਂ ਬਣਿਆ ਅਤੇ ਉਸ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਬੀਮਾਰੀ ਕਾਰਨ ਉਸ ਦੇ ਪੁੱਤਰ ਦੀ ਮੌ-ਤ ਹੋ ਗਈ।

ਪੋਸਟ ਮਾਰਟਮ ਦੀ ਰਿਪੋਰਟ ਆਉਣ ਉਤੇ ਪਤਾ ਲੱਗੇਗਾ ਕਾਰਨ

ਇਸ ਦੌਰਾਨ ਮ੍ਰਿਤਕ ਅਕਾਸ਼ਦੀਪ ਸਿੰਘ ਦੇ ਪਰਿਵਾਰ ਅਤੇ ਦਾਦਾ ਬਹਾਦਰ ਸਿੰਘ ਨੇ ਦੱਸਿਆ ਕਿ ਮੌ-ਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੋਸਟ-ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀ ਕਾਰਨਾਂ ਦਾ ਪਤਾ ਲੱਗੇਗਾ। ਇਸ ਮੌਕੇ ਪਿੰਡ ਦੇ ਸਰਪੰਚ ਹਰਬੀਰ ਸਿੰਘ ਅਤੇ ਮ੍ਰਿਤਕ ਦੇ ਦਾਦਾ ਜੀ ਅਤੇ ਪਰਿਵਾਰਕ ਮੈਂਬਰਾਂ ਵਲੋਂ ਭਾਰਤ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਨੌਜਵਾਨ ਦੀ ਮ੍ਰਿਤਕ ਦੇਹ ਇੰਗਲੈਂਡ ਤੋਂ ਭਾਰਤ ਲਿਆਉਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਪਰਿਵਾਰ ਉਸ ਦਾ ਆਖਰੀ ਵਾਰ ਮੂੰਹ ਦੇਖ ਸਕੇ ਅਤੇ ਉਸ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਵਿਚ ਕੀਤਾ ਜਾ ਸਕੇ।

Leave a Reply

Your email address will not be published. Required fields are marked *